ਗਲੋਬਲ ਰੋਮਿੰਗ ਸਰਵਿਸ ਫੇਲ ਹੋਣ ''ਤੇ ਗਾਹਕ ਨੂੰ ਮਿਲੇਗਾ 5,000 ਰੁਪਏ ਦਾ ਮੁਆਵਜ਼ਾ
Thursday, Jun 15, 2017 - 03:14 PM (IST)

ਜਲੰਧਰ- ਭਾਰਤੀ ਦੂਰਸੰਚਾਰ ਰੈਗੂਲੇਟਰੀ (ਟਰਾਈ) ਨੇ ਅੰਤਰਰਾਸ਼ਟਰੀ ਰੋਮਿੰਗ ਸਿਮ ਅਤੇ ਗਲੋਬਲ ਕਾਲਿੰਗ ਕਾਰਡ ਵਿਦੇਸ਼ ਯਾਤਰਾ ਦੌਰਾਨ ਫੇਲ ਹੋਣ ਦੀ ਹਾਲਤ 'ਚ ਪ੍ਰੋਵਾਈਡਰਾਂ 'ਤੇ 5,000 ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਕੀਤਾ ਹੈ ਜੋ ਮੁਆਵਜ਼ੇ ਦੇ ਤੌਰ 'ਤੇ ਗਾਹਕ ਨੂੰ ਮਿਲੇਗਾ। ਟਰਾਈ ਦਾ ਪ੍ਰਸਤਾਵ ਹੈ ਕਿ ਇਹ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਤਰ੍ਹਾਂ ਦੇ ਗਾਹਕਾਂ ਨੂੰ ਮਿਲੇਗਾ। ਦੂਰਸੰਚਾਰ ਵਿਭਾਗ ਨੂੰ ਭੇਜੇ ਆਪਣੇ ਸੁਝਾਅ ਪੱਤਰ 'ਚ ਟਰਾਈ ਨੇ ਕਿਹਾ ਕਿ ਪ੍ਰੀਪੇਡ ਗਾਹਕ ਨੂੰ ਉਹ ਸਾਰਾ ਪੈਸਾ ਵਾਪਸ ਮਿਲਣਾ ਚਾਹੀਦਾ ਹੈ ਜੋ ਉਹ ਪ੍ਰੋਵਾਈਡਰ ਨੂੰ ਪਹਿਲਾਂ ਹੀ ਭੁਗਤਾਨ ਕਰ ਚੁੱਕਾ ਹੈ।
ਕੰਪਨੀਆਂ ਦੇ ਪਰਮਿਟ ਹੋ ਸਕਦੇ ਹਨ ਰੱਦ
ਰੈਗੂਲੇਟਰੀ ਦੀਆਂ ਸਿਫਾਰਸ਼ਾਂ ਭਾਰਤ 'ਚ ਅੰਤਰਰਾਸ਼ਟਰੀ ਰੋਮਿੰਗ ਸਿਮ ਕਾਰਡ ਅਤੇ ਵਿਦੇਸ਼ੀ ਆਪਰੇਟਰਾਂ ਦੇ ਗਲੋਬਲ ਕਾਲਿੰਗ ਕਾਰਡ ਦੇ ਕਿਰਾਏ ਅਤੇ ਖਰੀਦ ਨਾਲ ਸੰਬੰਧਿਤ ਹਨ। ਸੇਵਾਵਾਂ ਦਾ ਨਾ ਚੱਲਣਾ, ਖਰਾਬ ਨੈੱਟਵਰਕ ਕਵਰੇਜ, ਹੈਂਡਸੈੱਟ 'ਚ ਸਪੋਰਟ ਨਾ ਕਰਨਾ ਆਦਿ ਮਾਮਲਿਆਂ 'ਚ ਮੁਆਵਜ਼ੇ ਦੀ ਸਿਫਾਰਸ਼ ਕੀਤੀ ਗਈ ਹੈ। ਜ਼ੁਰਮਾਨਾ ਅਤੇ ਰਿਫੰਡ ਗਾਹਕ ਨੂੰ 15 ਦਿਨਾਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਕਾਰਡ ਦੀ ਵਰਤੋਂ ਨਾ ਕਰਨ ਦੀ ਰਿਪੋਰਟ ਕਰਨੀ ਹੋਵੇਗੀ। ਇਸ ਦੇ ਨਾਲ ਹੀ ਟਰਾਈ ਨੇ ਉਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕਰਨ ਦਾ ਸੁਝਾਅ ਦਿੱਤਾ ਹੈ ਜਿਨ੍ਹਾਂ ਦੇ 10 ਫੀਸਦੀ ਕਾਰਡ ਕੰਮ ਕਰਨ ਦੀ ਹਾਲਤ 'ਚ ਨਹੀਂ ਹਨ।
ਡਿਜੀਟਲ ਮੋਡ ਨਾਲ ਵੇਚੇ ਜਾਣ ਸਿਮ
ਟਰਾਈ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਗਲੋਬਲ ਕਾਲਿੰਗ ਕਾਰਡ ਅਤੇ ਇੰਟਰਨੈਸ਼ਨਲ ਸਿਮ ਕਾਰਡ ਦੀ ਖਰੀਦ ਸਿਰਫ ਡਿਜੀਟਲ ਮੋਡ ਨਾਲ ਹੀ ਕੀਤੀ ਜਾਏ, ਜਿਸ ਵਿਚ ਨੈੱਟ ਬੈਂਕਿੰਗ ਜਾਂ ਡੈਬਿਟ ਕਾਰਡ ਅਤੇ ਈ-ਵਾਲੇਟ ਸ਼ਾਮਲ ਹਨ।
ਗਾਹਕਾਂ ਨੇ ਸਿਮ ਦੇ ਕੰਮ ਨਾ ਕਰਨ ਦੀ ਕੀਤੀ ਸੀ ਸ਼ਿਕਾਇਤ
ਕਈ ਗਾਹਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਰੈਗੂਲੇਟਰੀ ਦੁਆਰਾ ਸ਼ੁਰੂ ਕੀਤੇ ਗਏ ਐੱਸ.ਐੱਮ.ਐੱਸ. ਆਧਾਰਿਤ ਸਰਵੇਖਣ ਤੋਂ ਬਾਅਦ ਰੈਗੂਲੇਟਰੀ ਅਤੇ ਕੰਪਨੀ ਵਿਚਾਲੇ ਹੋਏ ਚਰਚਾ ਹੋਈ। ਜਿਸ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਅਜਿਹੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲਗਭਗ ਅੱਧੇ ਗਾਹਕਾਂ ਨੇ ਦਾਅਵਾ ਕੀਤਾ ਕਿ ਇਹ ਅਧੂਰੇ ਤੌਰ 'ਤੇ ਕੰਮ ਕਰਦਾ ਹੈ ਜਾਂ ਬਿਲਕੁਲ ਵੀ ਕੰਮ ਨਹੀਂ ਕਰਦਾ ਹੈ।