Computex 2017 : ਇੰਟੈਲ ਨੇ ਪੇਸ਼ ਕੀਤੇ ਪਾਵਰਫੁੱਲ ਪ੍ਰੋਸੈਸਰ, ਇਹ ਹੈ ਸਪੀਡ
Friday, Jun 02, 2017 - 06:40 PM (IST)
ਜਲੰਧਰ- ਤਾਈਵਾਨ ''ਚ Computex 2017 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇੰਟੈਲ ਨੇ ਪਾਵਰਫੁੱਲ ਪ੍ਰੋਸੈਸਰ ਲਾਂਚ ਕਰ ਦਿੱਤਾ ਹੈ। ਇਹ ਏਸ਼ੀਆ ਦਾ ਸਭ ਤੋਂ ਵੱਡਾ ਕੰਪਿਊਟਰ ਸ਼ੋਅ ਹੈ ਜਿਸ ਵਿਚ ਦਨੀਆ ਭਰ ਦੀਆਂ ਕੰਪਨੀਆਂ ਨਵੀਂ ਟੈਕਨਾਲੋਜੀ ਅਤੇ ਡਿਵਾਈਸ ਪੇਸ਼ ਕਰਦੀਆਂ ਹਨ। ਅਮਰੀਕੀ ਚਿੱਪਸੈੱਟ ਦਿੱਗਜ ਕੰਪਨੀ ਇੰਟੈਲ ਨੇ ਡੈਸਕਟਾਪ ਲਈ ਇਕ ਨਵੇਂ ਪ੍ਰੋਸੈਸਰ ਸੀਰੀਜ਼ Core X ਦੀ ਸ਼ੁਰੂਆਤ ਕੀਤੀ ਹੈ। ਇਹ Core i5 ਅਤੇ Core i7 ਤੋਂ ਵੀ ਜ਼ਿਆਦਾ ਪਾਵਰਫੁੱਲ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਇਵੈਂਟ ''ਚ 3ore i9 ਵੀ ਪੇਸ਼ ਕਰ ਦਿੱਤਾ ਹੈ। ਇੰਟੈਲ Core X ਨੂੰ ਗੇਮਿੰਗ ਅਤੇ ਪਾਵਰਫੁੱਲ ਕੰਪਿਊਟਰਸ ਨੂੰ ਟਾਰਗੇਟ ਕਰਕੇ ਬਣਾਇਆ ਹੈ। ਇਸ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਪ੍ਰੋਸੈਸਰ ਵਾਲੇ ਡਿਵਾਈਸ ''ਤੇ ਬੈਸਟ ਰੈਜ਼ੋਲਿਊਸ਼ਨ ''ਚ ਗੇਮ ਖੇਡ ਸਕਦੇ ਹੋ ਜਾਂ ਵੀਡੀਓ ਦੇਖ ਸਕਦੇ ਹੋ।
ਇੰਟੈਲ ਮੁਤਾਬਕ 18 ਕੋਰ ਅਤੇ 36 ਥ੍ਰੈਡ ਵਾਲਾ ਇਹ ਪਹਿਲਾ ਕੰਪਿਊਟਰ ਡੈਸਕਟਾਪ ਪ੍ਰੋਸੈਸਰ ਹੈ। Core X ਇੰਟੈਲ ਦੇ X299 ਮਦਰਬੋਰਡ ਚਿੱਪਸੈੱਟ ਦੇ ਨਾਲ ਕੰਮ ਕਰੇਗਾ ਜੋ ਆਉਣ ਵਾਲੇ ਹਫਤਿਆਂ ''ਚ ਕੰਪਨੀ ਆਪਣੇ ਪਾਰਟਨਰ ਦੇ ਨਾਲ ਮਿਲ ਕੇ ਪੇਸ਼ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ Core X ਸੀਰੀਜ਼ 6th ਜਨਰੇਸ਼ਨ Skylake ਦੇ ਅਪਡੇਟਿਡ ਵਰਜ਼ਨ ਵਾਲਾ ਪਲੇਟਫਾਰਮ ''ਤੇ ਹੀ ਡਿਵੈਲਪ ਕੀਤਾ ਗਿਆ ਹੈ। Core i7-7802X ''ਚ 8 ਕੋਰ ਅਤੇ 16 ਥ੍ਰੈਡ ਦਿੱਤਾ ਗਿਆ ਹੈ ਇਸ ਦੀ ਸਪੀਡ 4.3GHz ਤੱਕ ਹੈ। ਇਸ ਵਿਚ ਇੰਟੈਲ ਟਰਬੋ ਬੂਸਟ 3.0 ਦਿੱਤਾ ਗਿਆ ਹੈ ਜੋ ਹੋਰ ਵੀ ਬਿਹਤਰ ਸਪੀਡ ਦੇਵੇਗਾ।
Intel Core i9-7900X ''ਚ 10 ਕੋਰ ਦੇ ਨਾਲ 20 ਥ੍ਰੈਡਸ ਦਿੱਤੇ ਗਏ ਹਨ। ਇਸ ਦੀ ਕਲਾਕ ਸਪੀਡ 3.3GHz ਹੈ ਅਤੇ ਇਸ ਵਿਚ ਟਰਬੋ ਬੂਸਟ 2.0 ਦਿੱਤਾ ਗਿਆ ਹੈ। Core i9 ਪ੍ਰੋਸੈਸਰ ਦੇ ਫਲੈਗਸ਼ਿਪ ਮਾਡਲ ''ਚ 18 ਕੋਰ ਅਤੇ 36 ਥ੍ਰੈਡ ਦਿੱਤੇ ਗਏ ਹਨ। Intel i9-7980XE ਦੀ ਕੀਮਤ 1999 ਡਾਲਰ ਰੱਖੀ ਗਈ ਹੈ।
