ਇੰਟੇਲ ਨੇ 8th ਜਨਰੇਸ਼ਨ ਕੋਰ CPU ਦਾ ਕੀਤਾ ਖੁਲਾਸਾ

Monday, Sep 25, 2017 - 05:23 PM (IST)

ਜਲੰਧਰ-ਇੰਟੇਲ ਨੇ ਆਪਣੀ 8th ਜਨੇਰੇਸ਼ਨ ਦੇ ਡੈਸਕਟਾਪ CPU ਦਾ ਖੁਲਾਸਾ ਕੀਤਾ ਹੈ ਜੋ ਕਿ ਪਹਿਲੀ ਜਨਰੇਸ਼ਨ ਦੇ ਚਿਪਸੈੱਟ ਦੇ ਮੁਕਾਬਲੇ 'ਚ ਜਿਆਦਾ ਕੋਰ ਸਹੂਲਤ ਪ੍ਰਦਾਨ ਕਰਦਾ ਹੈ। ਇੰਟੇਲ ਨੇ ' ਕੌਫੀ ਲੇਕ ' ਕੋਡਨੇਮ 'ਤੇ 6 ਨਵੇਂ ਪ੍ਰੋਸੈਸਰ ਦਾ ਐਲਾਨ ਕੀਤਾ ਹੈ ਅਤੇ ਇਹ ਨਵੀਂ 14NM++ ਆਰਕੀਟੇਚਰ 'ਤੇ ਬਣਾਏ ਗਏ ਹਨ। ਨਵੇਂ ਪ੍ਰੋਸੈਸਰ ਨਾਲ ਇੰਟੇਲ ਉਨ੍ਹਾਂ ਗੇਮਰਸ ਅਤੇ ਕੰਟੇਂਟ ਨੂੰ ਕ੍ਰੀਏਟ ਕਰਨ ਲਈ ਉਦੇਸ਼ ਦਿੰਦਾ ਹੈ, ਜੋ ਉੱਚ ਪ੍ਰਦਰਸ਼ਨ ਦੀ ਮੰਗ ਕਰਦੇ ਹਨ। ਇਹ ਨਵੇਂ ਪ੍ਰੋਸੈਸਰ 5 ਅਕਤੂਬਰ ਨੂੰ ਭਾਰਤ 'ਚ ਉਪਲੱਬਧ ਹੋਣਗੇ, ਪਰ ਬ੍ਰਾਂਡੈਡ ਡੈਸਕਟਾਪ ਨਵੇਂ ਚਿਪਸੈੱਟ ਦੁਆਰਾ ਤਿਆਰ ਕੀਤੇ ਸਾਲ 2017 ਦੇ ਅੰਤ ਤੱਕ ਉਮੀਦ ਕੀਤੀ ਜਾ ਸਕਦੀ ਹੈ।

ਇਨ੍ਹਾਂ 6 ਪ੍ਰੋਸੈਸਰ 'ਚ ਇੰਟੇਲ ਕੋਰ i7-8700K ਨੂੰ ਆਪਣੀ ਸਭ ਤੋਂ ਵਧੀਆ ਡੈਸਕਟਾਪ ਗੇਮਿੰਗ ਪ੍ਰੋਸੈਸਰ ਨਾਲ ਜਾਣਿਆ ਜਾਂਦਾ ਹੈ। 'ਕੇ' ਇਨ੍ਹਾਂ 'ਚ ਸਭ ਤੋਂ ਵੱਧ ਟਿਊਨਿੰਗ ਫਲੈਕਸੀਬਿਲਟੀ ਦੇਣ ਦੇ ਸਮੱਰਥ ਹੈ। ਇਹ 3.7GHz ਪ੍ਰੋਸੈਸਰ 'ਤੇ ਚੱਲਦਾ ਹੈ ਅਤੇ 4.7GHz ਸਿੰਗਲ ਕੋਰ ਫ੍ਰੈਕੂਵੈਂਸੀ ਤੱਕ ਪਹੁੰਚਾਉਣ ਦੇ ਸਮੱਰਥ ਹੈ। ਜੋ ਕਿ ਇੰਟੇਲ ਤੋਂ ਕਿਸੇ ਵੀ ਡੈਸਕਟਾਪ ਪ੍ਰੋਸੈਸਰ ਲਈ ਸਭ ਤੋਂ ਜਿਆਦਾ ਫ੍ਰੈਕੂਵੈਂਸੀ ਹੈ। ਦੂਜਾ ਪ੍ਰੋਸੈਸਰ ਕੋਰ i7-8700 3.2GHz 'ਤੇ ਚੱਲਦਾ ਹੈ ਅਤੇ 4.6GHz ਦੀ ਜਿਆਦਾ ਤੋਂ ਜਿਆਦਾ ਫ੍ਰੈਕੂਵੈਂਸੀ ਦੇ ਸਮੱਰਥ ਹੈ। ਦੋਵੇ ਪ੍ਰੋਸੈਸਰ 6 ਕੋਰ ਅਤੇ 12 ਥਰੈੱਡਸ ਦੀ ਸਹੂਲਤ ਦਿੰਦੇ ਹਨ। 

ਇੰਟੇਲ ਦੁਆਰਾ ਦੱਸਿਆ ਗਿਆ ਹੈ ਕਿ 7ਵੇਂ ਇੰਟੇਲ ਕੋਰ ਪ੍ਰੋਸੈਸਰ ਦੇ ਮੁਕਾਬਲੇ ਗੇਮਰਸ 25% ਲਿਕੂਇਡ ਅਤੇ ਪਾਵਰਫੁੱਲ ਪ੍ਰਦਰਸ਼ਨ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ 3 ਸਾਲ ਪੁਰਾਣੀ ਮਸ਼ੀਨ ਦੇ ਮੁਕਾਬਲੇ ਹੁਣ ਗੇਮਰਸ ਖੇਡਣ ਅਤੇ ਸਟਰੀਮ ਕਰਨ 'ਚ ਦੋ ਗੁਣਾ ਤੇਜ਼ ਰਿਕਾਰਡ ਕਰ ਸਕਦੇ ਹਨ। ਇੰਟੇਲ ਨੇ ਇਹ ਵੀ ਦੱਸਿਆ ਹੈ ਕਿ ਇਹ ਕੰਟੇਂਟ ਕ੍ਰੀਏਟ ਪਿਛਲੀ ਜਨੇਰੇਸ਼ਨ ਪ੍ਰੋਸੈਸਰ ਦੇ ਮੁਕਾਬਲੇ 32 ਗੁਣਾ ਤੇਜ਼ 4k 360 ਡਿਗਰੀ ਵੀਡੀਓ ਨੂੰ ਐਡਿਟ ਕਰਦਾ ਹੈ ਅਤੇ 3 ਸਾਲ ਪੁਰਾਣੇ ਪੀ. ਸੀ . ਦੇ ਮੁਕਾਬਲੇ 65% ਜਿਆਦਾ ਤੇਜ਼ ਹਨ।
ਕੋਰ i5-8600K ਕਲਾਕ ਸਪੀਡ 3.6GHz ਤੋਂ 4.3GHz ਦੀ ਜਿਆਦਾ ਟਰਬੋ ਫ੍ਰੀਕੂਵੈਂਸੀ ਤੱਕ ਚੱਲਦਾ ਹੈ, ਪਰ ਕੋਰ  i5-8400 2.8GHz ਤੋਂ 4GHz ਤੱਕ ਚੱਲਦਾ ਹੈ। 
ਕੋਰ i3 ਪ੍ਰੋਸੈਸਰ 'ਚ ਟਾਰਬੋ ਬੂਸਟ ਦੀ ਸਪੀਡ ਦਾ ਸਮੱਰਥਨ ਨਹੀਂ ਕਰਦਾ ਹੈ  ਅਤੇ ਕਲਾਕ ਦੀ ਸਪੀਡ ਕੋਰ i3-8350k ਲਈ ਸਥਿਰ 4GHz 'ਤੇ ਚੱਲਦਾ ਹੈ ਅਤੇ ਕੋਰ i3-8100 ਲਈ 3.6GHz 'ਤੇ ਚੱਲਦਾ ਹੈ। 

ਕੌਫੀ ਝੀਲ CPU ਨਾਲ ਇੰਟੇਲ ਦੇ ਨਵੇਂ ਕੋਰ i7 ਸੀ. ਪੀ. ਯੂ. ਨਾਲ ਬਣਨ ਵਾਲੇ DDR4-2666 ਰੈਮ ਦਾ ਸਮੱਰਥਨ ਨਾਲ ਇਕ ਨਵਾਂ Z370 ਮਦਰਬੋਰਡ ਦਾ ਐਲਾਨ ਵੀ ਕੀਤਾ ਹੈ। Cache 'ਚ ਕੋਰ i7 ਮਾਡਲ 'ਚ 12MB, i5 'ਚ 9MB ਅਤੇ i3 'ਚ 6MB ਨਾਲ ਆਉਦੇ ਹਨ। ਕੀਮਤ ਦੀ ਗੱਲ ਕਰੀਏ ਤਾਂ i3 ਮਾਡਲ $117 ਤੋਂ ਸ਼ੁਰੂ ਹੁੰਦਾ ਹੈ ਜੋ ( ਟੈਕਸਾਂ ਤੋਂ ਬਿਨ੍ਹਾ ਲਗਭਗ 7,618 ਰੁਪਏ) ਹੈ , i5 ਮਾਡਲ ਦੀ ਕੀਮਤ $182 ਡਾਲਰ (ਲਗਭਗ 11,849 ਰੁਪਏ ) ,ਪਰ ਕੋਰ i7 ਮਾਡਲ ਦੀ ਕੀਮਤ $359 ਡਾਲਰ  (ਲਗਭਗ 23,265 ਰੁਪਏ  ) ਲਈ ਕੀਮਤ ਨਿਰਧਾਰਿਤ ਕੀਤੀ ਗਈ ਹੈ


Related News