ਇੰਟੈਲ ਨੇ ਲੈਪਟਾਪ ਅਤੇ ਡਿਵਾਈਸਿਜ਼ ਲਈ ਲਾਂਚ ਕੀਤਾ 7th ਜਨਰੇਸ਼ਨ ਕੋਰ ਪ੍ਰੋਸੈਸਰ
Wednesday, Aug 31, 2016 - 04:04 PM (IST)

ਜਲੰਧਰ-ਗਲੋਬਲ ਟੈਕਨਾਲੋਜੀ ਕੰਪਨੀ ਇੰਟੈਲ ਵੱਲੋਂ ਆਪਣਾ ਨਵਾਂ Seventh ਜਨਰੇਸ਼ਨ ਇੰਟੈਲ ਕੋਰ ਪ੍ਰੋਸੈਸਰ ਲਾਂਚ ਕੀਤਾ ਗਿਆ ਹੈ ਜੋ ਲੈਪਟਾਪ ਅਤੇ 2-ਇਨ-1 ਡਿਵਾਈਸਿਜ਼ ''ਚ ਵਰਤਿਆ ਜਾਵੇਗਾ। ਇਸ ਨਾਲ ਯੂਜ਼ਰਜ਼ ਨੂੰ ਇੰਟਨੈੱਟ ਅਤੇ ਗੇਮਿੰਗ ਦਾ ਵਧੀਆ ਅਨੁਭਵ ਦਵੇਗਾ। ਸਕਾਈਲੇਕ ਵਰਗੀ ਮਜ਼ਬੂਤ ਫਾਊਂਡੇਸ਼ਨ ''ਚ ਤਿਆਰ ਕੀਤਾ ਗਿਆ ਇਹ ਇੰਟੈਲ ਕੋਰ ਪ੍ਰੋਸੈਸਰ 14nm ਕੇਬੀ ਲੇਕ ਪ੍ਰੋਸੈਸਰ ਹੈ। ਕੰਪਨੀ ਦੇ ਮੁਤਾਬਿਕ ਇਹ ਨਵਾਂ ਮੋਬਾਇਲ ਪ੍ਰੋਸੈਸਰ ਇਕ 5 ਸਾਲ ਪੁਰਾਣੇ ਪੀ.ਸੀ. ਨਾਲੋਂ 70 ਫੀਸਦੀ ਤੇਜ਼ ਹੈ ਜਿਸ ''ਚ ਵਧੀਆ 3ਡੀ ਗ੍ਰਾਫਿਕ ਵੀ ਦਿੱਤੇ ਗਏ ਹਨ।
ਇਸ ਪ੍ਰੋਸੈਸਰ ਦੀ ਮਦਦ ਨਾਲ ਯੂਜ਼ਰਜ਼ 1400 ਫੋਟੋਜ਼ ਨੂੰ ਇਕ ਮਿੰਟ ਤੋਂ ਵੀ ਘੱਟ ਸਮੇਂ ''ਚ ਦੇਖ ਸਕਦੇ ਹਨ। ਇਸ ਦੇ ਨਾਲ ਹੀ ਮਲਟੀਪਲ 4ਕੇ ਯੂ.ਐੱਚ.ਡੀ. ਵੀਡੀਓਜ਼ ਨੂੰ ਇਕ ਹਾਈਲਾਈਟ ਰੀਲ ''ਚ ਸਿਰਫ 4 ਮਿੰਟ ''ਚ ਕੰਬਾਇਨ ਕਰ ਸਕਦੇ ਹਨ ਅਤੇ ਹਾਈ-ਐਂਡ ਗੇਮਜ਼ ਦਾ ਐੱਚ.ਡੀ. ਕੁਆਲਿਟੀ ''ਚ ਮਜ਼ਾ ਲੈ ਸਕਦੇ ਹਨ। ਇਸ ਨਵੇਂ Seventh ਜਨਰੇਸ਼ਨ ਇੰਟੈਲ ਕੋਰ ਪ੍ਰੋਸੈਸਰਜ਼ ''ਚ ਇੰਟੈਲ ਕੋਰ ਐੱਮ3 ਪ੍ਰੋਸੈਸਰ, ਇੰਟੈਲ ਕੋਰ ਆਈ3, ਇੰਟੈਲ ਕੋਰ ਆਈ5 ਅਤੇ ਇੰਟੈਲ ਕੋਰ ਆਈ7 ਪ੍ਰੋਸੈਸਰ ਸ਼ਾਮਿਲ ਹੋਣਗੇ।