ਇੰਟੈਲ ਬਣਾ ਰਹੀ ਹੈ ਹੁਣ ਤੱਕ ਦਾ ਸਭ ਤੋਂ ਪਾਵਰਫੁਲ ਕੋਰ ਪ੍ਰੋਸੈਸਰ
Wednesday, Aug 17, 2016 - 01:28 PM (IST)
ਜਲੰਧਰ-ਇੰਟੈਲ ਨੂੰ ਇਸ ਦੇ ਗ੍ਰਾਫਿਕਸ ਪ੍ਰੋਸੈਸਰ ਵਜੋਂ ਜਾਣਿਆ ਜਾਂਦਾ ਹੈ, ਪਰ ਹੁਣ ਕੰਪਨੀ ਇਕ ਨਵਾਂ 7ਵੀਂ ਜਨਰੇਸ਼ਨ ਦਾ ਕੋਰ ਪ੍ਰੋਸੈਸਰ ਨਾਲ ਵੱਡਾ ਸੁਧਾਰ ਕਰਨ ਜਾ ਰਹੀ ਹੈ। ਇਸ ਨਵੇਂ ਕੋਰ ਪ੍ਰੋਸੈਸਰ ਦਾ ਕੋਡ ਨੇਮ ਕੈਬੀ ਲੇਕ ਹੈ। ਕੰਪਨੀ ਦਾ ਕਹਿਣਾ ਹੈ ਕਿ "ਕੈਬੀ ਲੇਕ" ਇਕ ਚਿੱਪ ਹੈ ਜੋ ਸਕਾਈਲੇਕ ''ਚ ਸਫਲ ਹੈ ਜਿਸ ਨਾਲ ਇਹ 4ਕੇ ਗ੍ਰਾਫਿਕਸ ਪ੍ਰੋਸੈਸਰਜ਼ ਫੀਚਰ ਨਾਲ ਲੈਸ ਹੈ। ਇੰਟੈਲ ਦੇ ਇਕ ਰਿਪ੍ਰਜ਼ੈਂਟੇਟਿਵ ਕਹਿਣਾ ਹੈ ਕਿ ਇਸ ਚਿੱਪ ਨਾਲ ਪੀ.ਸੀ. ''ਤੇ ਪ੍ਰੀਮੀਅਮ 4ਕੇ ਕੰਟੈਂਟ ਨੂੰ ਸਮੂਥਲੀ ਪਲੇਅ ਕੀਤਾ ਜਾ ਸਕੇਗਾ, ਕਿਉਂਕਿ ਇਸ ਚਿਪ ''ਚ ਹਾਰਡਵੇਅਰ- ਐਕਸਲੇਰੇਟਿਡ 4ਕੇ ਵੀਡੀਓ ਡਿਕੋਡਿੰਗ ਸ਼ਾਮਿਲ ਹੈ।
ਹਾਲਾਂਕਿ ਕੈਬੀ ਲੇਕ ਨਾਲ ਗ੍ਰਾਫਿਕਸ ਕੰਟੈਂਟ ਨੂੰ ਸਮੂਥ ਬਣਾਏਗੀ ਪਰ ਤੁਹਾਨੂੰ ਇਕ ਵੱਖਰਾ ਗ੍ਰੈਫਿਕਸ ਪ੍ਰੋਸੈਸਰ ਦੀ ਲੋੜ ਹੋਵੇਗੀ ਜਿਸ ਨਾਲ ਤੁਸੀਂ ਵਰਚੁਅਲ ਰਿਆਲਿਟੀ ਹੈੱਡਸੈਟ ਅਤੇ ਡਿਮਾਡਿੰਗ ਗੇਮਜ਼ ਦਾ ਮਜ਼ਾ ਲੈ ਸਕੋਗੇ। ਵੱਖ-ਵੱਖ ਕੰਪਨੀਆਂ ਆਪਣੇ ਮੁਤਾਬਿਕ ਇਸ ਚਿਪ ਨੂੰ ਆਪਣੇ-ਆਪਣੇ ਡਿਵਾਈਸ਼ਿਜ ''ਚ ਪੇਸ਼ ਕਰਨ ਦਾ ਐਲਾਨ ਕਰ ਰਹੀਆਂ ਹਨ। ਇੰਟੈਲ ਵੱਲੋਂ ਬ੍ਰੋਡਵੈਲ ਅਤੇ ਸਕਾਈਲੇਕ ਤੋਂ ਬਾਅਦ ਇਹ ਤੀਸਰਾ ਕੋਰ ਚਿਪ ਡਿਜ਼ਾਇਨ ਹੈ ਜੋ 14nm ਪ੍ਰੋਸੈਸਰ ਦੇ ਆਧਾਰਿਤ ਹੈ।
