ਆਪਣੇ ਸਮਾਰਟਫੋਨ 'ਚ ਇਨ੍ਹਾਂ ਖਤਰਨਾਕ ਵਾਇਰਸ ਐਪਸ ਨੂੰ ਤਰੁੰਤ ਕਰੋ Delete

Thursday, Oct 12, 2017 - 12:58 PM (IST)

ਆਪਣੇ ਸਮਾਰਟਫੋਨ 'ਚ ਇਨ੍ਹਾਂ ਖਤਰਨਾਕ ਵਾਇਰਸ ਐਪਸ ਨੂੰ ਤਰੁੰਤ ਕਰੋ Delete

ਜਲੰਧਰ-ਰਿਪੋਰਟ ਅਨੁਸਾਰ ਲਿਸਟ 'ਚ ਇਨ੍ਹਾਂ 10 ਈ. ਪੀ. ਐੱਸ. ਬਾਰੇ ਦੱਸਿਆ ਗਿਆ ਹੈ। ਇਹ ਉਹ ਐਪਸ ਹਨ, ਜੋ ਦੁਨਿਆਭਰ 'ਚ ਬਲੈਕਲਿਸਟ ਕੀਤੇ ਗਏ ਹਨ। ਅਸਲ 'ਚ ਇਹ ਐਪਸ ਨਹੀਂ ਹੈ, ਇਹ ਵਾਇਰਸ ਹੈ। ਇਨ੍ਹਾਂ ਐਪਸ ਤੋਂ ਡਾਟਾ ਲੀਕ, ਡਾਟਾ ਸਟੋਰੇਜ ਅਤੇ ਸਕਿਓਰਟੀ ਪਾਲੀਸਿਕਾ ਪਾਲਣ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ।

ਗੂਗਲ 'ਚ 20 ਐਪਸ ਹਟਾਉ-
ਰੈਂਸੋਵੇਅਰ ਵਾਇਰਸ ਅਟੈਕ ਤੋਂ ਬਾਅਦ ਗੂਗਲ ਨੇ ਵੀ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤੀ ਸੀ, ਇਸ ਦੇ ਕਾਰਣ ਐਂਡਰਾਇਡ ਯੂਜ਼ਰਸ ਨੂੰ ਵੀ ਇਹ ਸਲਾਹ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਕੋਲ ਇਹ ਐਪਸ ਮੌਜ਼ੂਦ ਹਨ ਤਾਂ ਇਨ੍ਹਾਂ ਨੂੰ ਡੀਲੀਟ ਕਰ ਦਿਉ। ਗੂਗਲ ਨੇ ਕਿਹਾ ਸੀ ਕਿ ਇਨ੍ਹਾਂ ਐਪਸ ਰਾਹੀਂ ਸਮਾਰਟਫੋਨ 'ਚ ਵਾਇਰਸ ਅਟੈਕ ਵੀ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਕਿ ਇਨ੍ਹਾਂ ਐਪਸ 'ਚ ਕੁਝ ਲੂਪਹੋਲਸ ਸੀ। ਇਨ੍ਹਾਂ ਦੀ ਮਦਦ ਨਾਲ ਹੈਕਰਸ ਯੂਜ਼ਰਸ ਦੇ ਸਮਾਰਟਫੋਨ ਤੱਕ ਪਹੁੰਚ ਕੇ ਉਸ ਹੈਕ ਕਰ ਸਕਦੇ ਸੀ। ਇਸ ਦੇ ਨਾਲ ਗੂਗਲ ਸਕਿਉਰਟੀ ਕੰਪਨੀ ਨੇ Dubbed Judy  ਨਾਂ ਦੀ ਐਪਸ 'ਚ ਮਾਲਵੇਅਰ ਲੱਭਿਆ ਸੀ। ਪਲੇਅ ਸਟੋਰ ਤੋਂ ਹਟਾਈ ਗਈ, ਇਹ ਐਪਸ ਪਾਪੂਲਰ ਸੀ। ਇਨ੍ਹਾਂ 'ਚ ਕਈ ਐਪਸ ਅਜਿਹੇ ਵੀ ਸੀ, ਜਿਨ੍ਹਾਂ ਨੂੰ 5 ਮਿਲੀਅਨ ਤੱਕ ਡਾਊਨਲੋਡ ਕੀਤਾ ਜਾ ਸਕਦਾ ਹੈ। 

ਇਹ ਹਨ ਐਪਸ -
1. ਐਂਡਰਾਇਡ ਸਿਸਟਮ ਥੀਮ-ਇਸ ਐਪ 'ਚ ਮਾਲਵੇਅਰ ਡਿਟੇਕਟ ਹੋਇਆ ਸੀ।
2. ਬੁਵਾਏਫ੍ਰੈਡ ਟ੍ਰੈਕਰ -ਇਸ 'ਚ ਫੋਨ ਦੇ IMEI ਨੰਬਰ ਅਤੇ ਡਾਟਾ ਨੂੰ ਹੈਕਰਸ ਨੂੰ ਸੈਂਡ ਕਰਨ ਵਾਲੇ ਵਾਇਰਸ ਦਾ ਪਤਾ ਲੱਗਿਆ ਸੀ।
3. ਚਿਕਨ ਪੇਜਲ-ਇਸ 'ਚ ਲੋਕੇਸ਼ਨ ਟ੍ਰੈਕ ਕਰਨ ਵਾਲਾ ਵਾਇਰਸ ਮਿਲਿਆ ਸੀ।
4. ਡਿਵਾਈਸ ਅਲਾਈਵ-ਇਸ ਐਪ 'ਤ ਵੀ ਵਾਇਰਸ ਡਿਟੈਕਟ ਹੋਇਆ ਸੀ।
5. 7g੍ਰ ਵਰਜਨ-ਇਸ 'ਚ ਮਾਲਵੇਅਰ ਡਿਟੇਕਟ ਕੀਤਾ ਗਿਆ ਸੀ।
6. ਪੂਟ ਡਿਬਗ-ਇਸ 'ਚ ਮਾਲਵੇਅਰ ਡਿਟੇਕਟ ਹੋਇਆ ਸੀ।
7. ਸਟਾਰ ਵਾਰ-ਇਸ 'ਚ ਮਾਲਵੇਅਰ ਡਿਟੇਕਟ ਹੋਇਆ ਸੀ।
8. ਵਾਈਲਡ ਕ੍ਰੋਕੋਡਾਇਲ ਸਿਮਯੂਲੇਟਰ -ਇਸ 'ਚ ਮਾਲਵੇਅਰ ਡਿਟੇਕਟ ਹੋਇਆ ਸੀ।
9. ਵੇਅਰ ਇਜ਼ ਮਾਈ ਡਰੋਂਡ ਪ੍ਰੋ-ਇਸ 'ਚ ਮਾਲਵੇਅਰ ਡਿਟੇਕਟ ਹੋਇਆ ਸੀ। 
10. ਵੈਦਰ-ਇਸ 'ਚ ਮਾਲਵੇਅਰ ਡਿਟੇਕਟ ਕੀਤਾ ਗਿਆ ਸੀ।


Related News