Instagram ’ਚ ਆਉਣ ਵਾਲੇ ਹਨ ਇਹ ਸ਼ਾਨਦਾਰ ਫੀਚਰਜ਼, ਹੁਣ ਹੋਰ ਵੀ ਮਜ਼ੇਦਾਰ ਬਣੇਗੀ Reels

Saturday, Jul 23, 2022 - 06:15 PM (IST)

ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਐਪ ਇੰਸਟਾਗ੍ਰਾਮ ਨੇ ਇਕ ਹੋਰ ਨਵੇਂ ਫੀਚਰ ਦਾ ਐਲਾਨ ਕਰ ਦਿੱਤਾ ਹੈ। ਇਸ ਫੀਚਰ ਮੁਤਾਬਕ, ਹੁਣ ਇੰਸਟਾਗ੍ਰਾਮ ’ਤੇ 15 ਮਿੰਟਾਂ ਤੋਂ ਘੱਟ ਡਿਊਰੇਸ਼ਨ ਵਾਲੀਆਂ ਵੀਡੀਓ ਵੀ ਪੋਸਟ ਕੀਤੀਆਂ ਜਾ ਸਕਣਗੀਆਂ। ਨਾਲ ਹੀ ਇੰਸਟਾਗ੍ਰਾਮ ’ਚ ਫੋਟੋ ਅਤੇ ਵੀਡੀਓ ’ਚ ਰੀਮਿਕਸ ਲਈ ਨਵੇਂ ਟੂਲਸ ਐਡ ਕੀਤੇ ਗਏ ਹਨ। 

ਇਹ ਵੀ ਪੜ੍ਹੋ– ਹੁਣ ਚੁਟਕੀਆਂ ’ਚ ਐਂਡਰਾਇਡ ਤੋਂ iOS ’ਚ ਟ੍ਰਾਂਸਫਰ ਹੋਵੇਗਾ WhatsApp ਦਾ ਡਾਟਾ, ਇਹ ਹੈ ਆਸਾਨ ਤਰੀਕਾ

ਇੰਸਟਾਗ੍ਰਾਮ ਨੇ ਬਲਾਗਪੋਸਟ ’ਤੇ ਇਸ ਨਵੇਂ ਫੀਚਰ ਦੇ ਅਧਿਕਾਰਤ ਐਲਾਨ ’ਚ ਕਿਹਾ ਕਿ ਇਸ ਫੀਚਰ ਨਾਲ ਯੂਜ਼ਰ 15 ਮਿੰਟਾਂ ਤੋਂ ਘੱਟ ਡਿਊਰੇਸ਼ਨ ਦੀਆਂ ਵੀਡੀਓ ਨੂੰ ਰੀਲਸ ’ਚ ਸ਼ੇੱਰ ਕਰ ਸਕਦੇ ਹਨ। ਇਸ ਫੀਚਰ ਨੂੰ ਇਕ ਹਫਤੇ ਦੇ ਅੰਦਰ ਉਪਲੱਬਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਰੀਲਸ ਦਾ ਚਲਣ ਵਧਿਆ ਹੈ, ਉਦੋਂ ਤੋਂ ਹੀ ਇੰਸਟਾਗ੍ਰਾਮ ਰੀਲਸ ਵੀਡੀਓ ਵੇਖਣ ਅਤੇ ਕ੍ਰਿਏਟ ਕਰਨ ਲਈ ਅਸੀਂ ਕਈ ਕ੍ਰਿਏਟਿਡ ਟੂਲਸ ਨੂੰ ਐਡ ਕੀਤਾ ਹੈ। ਅਸੀਂ ਜਲਦੀ ਹੀ ਵੀਡੀਓ ਦੇ ਫੁਲ ਸਕਰੀਨ ਅਨੁਭਵ ਲਈ ਨਵੇਂ ਕ੍ਰਿਏਟਿਵ ਟੂਵਸ ਲਿਆਉਣ ਵਾਲੇ ਹਾਂ। 

ਇਹ ਵੀ ਪੜ੍ਹੋ– ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 90 ਸਕਿੰਟਾਂ ਤਕ ਦੀ ਵੀਡੀਓ ਨੂੰ ਹੀ ਰੀਲਸ ’ਚ ਕੰਸੀਡਰ ਕੀਤਾ ਜਾਂਦਾ ਸੀ, ਇਸ ਤੋਂ ਵੱਡੀ ਡਿਊਰੇਸ਼ਨ ਦੀ ਵੀਡੀਓ ਨੂੰ ਰੀਲਸ ਨਹੀਂ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਇੰਸਟਾਗ੍ਰਾਮ ਵੀਡੀਓ ਅਤੇ ਰੀਲਸ ਟੈਬ ਨੂੰ ਕੰਬਾਈਨ ਕਰਨ ਵਾਲਾ ਹੈ, ਇਸ ਤੋਂ ਬਾਅਦ ਇਕ ਹੀ ਟੈਬ ’ਚ ਵੀਡੀਓ ਅਤੇ ਰੀਲਸ ਨੂੰ ਵੇਖਿਆ ਜਾ ਸਕੇਗਾ। 

ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ

ਇਹ ਫੀਚਰਜ਼ ਵੀ ਜਲਦ ਮਿਲਣਗੇ

ਵੀਡੀਓ ਅਤੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਰੀਮਿਕਸ ਟੂਲਸ ’ਤੇ ਵੀ ਕੰਮ ਕਰ ਰਿਹਾ ਹੈ, ਇਸ ਵਿਚ ਰੀਲਡ ਦੇ ਨਵੇਂ ਟੈਂਪਲੇਟਸ ਅਤੇ ਐਡੀਟਿੰਗ ਟੂਲਸ ਮਿਲਣਗੇ। ਨਾਲ ਹੀ ਇੰਸਟਾਗ੍ਰਾਮ ਰੀਲਸ ’ਤੇ ਵੀਡੀਓ ਕੰਮੈਂਟਰੀ ਦਾ ਆਪਸ਼ਨ ਵੀ ਮਿਲੇਗਾ। ਇੰਸਟਾਗ੍ਰਾਮ ’ਤੇ ਜਲਦੀ ਹੀ ਯੂਜ਼ਰਸ ਇਕੱਠੇ ਫਰੰਟ ਅਤੇ ਰੀਅਰ ਕੈਮਰੇ ਦੀ ਵਰਤੋਂ ਕਰਕੇ ਵੀ ਵੀਡੀਓ ਨੂੰ ਰਿਕਾਰਡ ਕਰ ਸਕਣਗੇ। 

ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਪੇਮੈਂਟ ਵਾਲਾ ਆਪਸ਼ਨ ਵੀ ਜਲਦ ਆਏਗਾ

ਹਾਲ ਹੀ ’ਚ ਇੰਸਟਾਗ੍ਰਾਮ ਨੇ ਨਵੇਂ ਪੇਮੈਂਟ ਫੀਚਰ ਦੀ ਵੀ ਜਾਣਕਾਰੀ ਦਿੱਤੀ ਸੀ। ਇਸ ਫੀਚਰਰ ਨਾਲ ਯੂਜ਼ਰ ਟਾਈਮਲਾਈਨ ’ਤੇ ਦਿਸ ਰਹੇ ਕਿਸੇ ਵੀ ਪ੍ਰੋਡਕਟ ’ਤੇ ਕਲਿੱਕ ਕਰਕੇ ਸਿੱਧਾ ਚੈਟਬਾਟਸ ਤੋਂ ਸ਼ਾਪਿੰਗ ਕਰ ਸਕਣਗੇ। ਇਸ ਲਈ ਯੂਜ਼ਰਸ ਨੂੰ ਮੇਟਾ ਪੇ ਦਾ ਇਸਤੇਮਾਲ ਕਰਨਾ ਹੋਵੇਗਾ।

ਇਹ ਵੀ ਪੜ੍ਹੋ– ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ’ਚ 78 YouTube ਨਿਊਜ਼ ਚੈਨਲਾਂ ’ਤੇ ਲਗਾਈ ਰੋਕ


Rakesh

Content Editor

Related News