ਤੁਹਾਡੀ ਹਰ ਐਕਟੀਵਿਟੀ ’ਤੇ ਨਜ਼ਰ ਰੱਖ ਰਿਹੈ Instagram, ਚੋਰੀ ਫੜੀ ਗਈ ਤਾਂ ਦਿੱਤਾ ਇਹ ਬਿਆਨ

Saturday, Aug 13, 2022 - 05:57 PM (IST)

ਗੈਜੇਟ ਡੈਸਕ– ਇਕ ਰਿਪੋਰਟ ਮੁਤਾਬਕ, ਮੇਟਾ ਦੀ ਮਲਕੀਅਤ ਵਾਲੇ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ’ਤੇ ਤੁਹਾਡੀ ਹਰ ਇਕ ਐਕਟੀਵਿਟੀ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ। ਯੂਜ਼ਰਸ ਦੇ ਪਾਸਵਰਡ, ਐਡਰੈੱਸ, ਕ੍ਰੈਡਿਟ ਕਾਰਡ ਤੋਂ ਲੈ ਕੇ ਉਸਦੇ ਹਰ ਇਕ ਟੈਪ ਤਕ ’ਤੇ ਨਜ਼ਰ ਰੱਕੀ ਜਾ ਰਹੀ ਹੈ। ਇੰਸਟਾਗ੍ਰਾਮ ਦੁਆਰਾ ਯੂਜ਼ਰਸ ਦੇ ਪਰਸਨਲ ਮੈਸੇਜ ਅਤੇ ਮੋਬਾਇਲ ਸਕਰੀਨ ਵੀ ਨਿਗਰਾਨੀ ’ਚ ਸ਼ਾਮਲ ਹੈ। ਦੱਸ ਦੇਈਏ ਕਿ ਡਾਟਾ ਨੂੰ ਇੰਸਟਾਗ੍ਰਾਮ ਦੀ ਖੁਦ ਦੀ ਵੈੱਬਸਾਈਟ ਰਾਹੀਂ ਟ੍ਰੈਕ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– WhatsApp ’ਚ ਆ ਰਹੇ 3 ਨਵੇਂ ਪ੍ਰਾਈਵੇਸੀ ਫੀਚਰ, ਜ਼ੁਕਰਬਰਗ ਨੇ ਕੀਤਾ ਐਲਾਨ

MacRumors ਦੀ ਇਕ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਆਪਣੇ ਯੂਜ਼ਰਸ ਦੀ ਹਰ ਇਕ ਐਕਟੀਵਿਟੀ ਨੂੰ ਟ੍ਰੈਕ ਕਰ ਸਕਦਾ ਹੈ, ਜਿਸ ਵਿਚ ਪਾਸਵਰਡ, ਐਡਰੈੱਸ, ਇਕ-ਇਕ ਟੈਪ, ਸਿਲੈਕਟ ਟੈਕਸਟ ਅਤੇ ਸਕਰੀਨਸ਼ਾਟ ਵਰਗੇ ਸਾਰੇ ਫਾਰਮ ਇਨਪੁਟ ਸ਼ਾਮਲ ਹਨ। ਇੰਸਟਾਗ੍ਰਾਮ ਕਥਿਤ ਤੌਰ ’ਤੇ ਵਿਗਿਆਪਨਾਂ ’ਤੇ ਕਲਿੱਕ ਕਰਨ ਸਮੇਤ ਵਿਖਾਈ ਗਈ ਹਰ ਵੈੱਬਸਾਈਟ ’ਚ ਜਾਵਾਸਕ੍ਰਿਪਟ (JavaScript) ਕੋਡ ਇੰਜੈਕਟ ਕਰਦਾ ਹੈ, ਜਿਸ ਨਾਲ ਕੰਪਨੀ ਸਾਰੇ ਯੂਜ਼ਰਸ ਦੀ ਇੰਟਰੈਕਸ਼ਨ ਦੀ ਨਿਗਰਾਨੀ ਕਰ ਸਕਦੀ ਹੈ। 

ਇਹ ਵੀ ਪੜ੍ਹੋ– BGMI ਤੋਂ ਬਾਅਦ ਸਰਕਾਰ ਨੇ ਇਕ ਹੋਰ ਚੀਨੀ ਐਪ ਕੀਤਾ ਬੈਨ, ਜਾਣੋ ਕੀ ਹੈ ਕਾਰਨ

ਮੇਟਾ ਨੇ ਕਿਹਾ- ਇਸ ਨਾਲ ਐਗ੍ਰੀਗੇਟ ਇਵੈਂਟਸ ’ਚ ਮਦਦ ਮਿਲਦੀ ਹੈ
ਇਸ ’ਤੇ ਇੰਸਟਾਗ੍ਰਾਮ ਨੇ ਵੀ ਆਪਣੀ ਸਫਾਈ ਪੇਸ਼ ਕੀਤੀ ਹੈ। ਮੇਟਾ ਮੁਤਾਬਕ, ਇੰਸਟਾਗ੍ਰਾਮ ਜਿਸ ਸਕ੍ਰਿਪਟ ਨੂੰ ਇੰਜੈਕਟ ਕਰਦਾ ਹੈ, ਉਹ ਕੰਪਨੀ ਨੂੰ ਐਗ੍ਰੀਗੇਟ ਈਵੈਂਟ ’ਚ ਮਦਦ ਕਰਦੀ ਹੈ ਅਤੇ ਉਹ ਯੂਜ਼ਰਸ ਦੀ ਨਿੱਜੀ ਜਾਣਕਾਰੀ ਅਤੇ ਐਪ ਟ੍ਰੈਕਿੰਗ ਟ੍ਰਾਂਸਪੇਰੈਂਸੀ (ਏ.ਟੀ.ਟੀ.) ਆਪਟ-ਆਊਟ ਚੌਇਸ ਦਾ ਸਨਮਾਨ ਕਰਦਾ ਹੈ। 

ਇਹ ਵੀ ਪੜ੍ਹੋ– EPFO ਦੇ 28 ਕਰੋੜ ਖ਼ਾਤਾਧਾਰਕਾਂ ਦੀ ਨਿੱਜੀ ਜਾਣਕਾਰੀ ਲੀਕ, ਖ਼ਤਰੇ ’ਚ ਤੁਹਾਡੇ PF ਦਾ ਪੈਸਾ!

ਕਿਵੇਂ ਹੁੰਦੀ ਹੈ ਟ੍ਰੈਕਿੰਗ
ਆਸਾਨ ਸ਼ਬਦਾਂ ’ਚ ਕਹੀਏ ਤਾਂ ਤੁਸੀਂ ਕਿਸੇ ਵੈੱਬਸਾਈਟ ਦੇ ਲਿੰਕ ’ਤੇ ਟੈਪ ਕਰਦੇ ਹੋ, ਲਿੰਕ ਨੂੰ ਸਵਾਈਪ ਕਰਦੇ ਹੋ ਜਾਂ ਇੰਸਟਾਗ੍ਰਾਮ ’ਤੇ ਵਿਗਿਆਪਨਾਂ ਰਾਹੀਂ ਕੁਝ ਵੀ ਖਰੀਦਣ ਲਈ ਲਿੰਕ ’ਤੇ ਟੈਪ ਕਰਦੇ ਹੋ ਤਾਂ ਇਹ ਤੁਹਾਡੇ ਫੋਨ ਦੇ ਡਿਫਾਲਟ ਬ੍ਰਾਊਜ਼ਰ (ਗੂਗਲ ਕ੍ਰੋਮ, ਸਫਾਰੀ) ’ਚ ਖੋਲ੍ਹਣ ਦੀ ਬਜਾਏ ਇਨ-ਐਪ ਦੇ ਬ੍ਰਾਊਜ਼ਰ ’ਚ ਹੀ ਇਕ ਵੱਖਰੀ ਵਿੰਡੋ ਓਪਨ ਕਰ ਦਿੰਦਾ ਹੈ। ਇਸਤੋਂ ਬਾਅਦ ਇੰਸਟਾਗ੍ਰਾਮ ਵਿਖਾਏ ਗਏ ਸਾਰੇ ਲਿੰਕ ਅਤੇ ਵੈੱਬਸਾਈਟਾਂ ’ਚ ਇਕ ਟ੍ਰੈਕਿੰਗ ਜਾਵਾਸਕ੍ਰਿਪਟ ਕੋਡ ਇੰਜੈਕਟ ਕਰ ਦਿੰਦਾ ਹੈ, ਜਿਸ ਵਿਚ ਯੂਜ਼ਰਸ ਦੀ ਗੱਲਬਾਤ ਨੂੰ ਉਨ੍ਹਾਂ ਦਾ ਸਹਿਮਤੀ ਦੇ ਬਿਨਾਂ ਟ੍ਰੈਕ ਕੀਤਾ ਜਾਂਦਾ ਹੈ। ਯਾਨੀ ਇੰਸਟਾਗ੍ਰਾਮ ਕੋਲ ਤੁਹਾਡੀ ਹਰ ਐਕਟੀਵਿਟੀ ਜਿਵੇਂ- ਤੁਹਾਡੇ ਸਕ੍ਰੀਨ ’ਤੇ ਟੈਪ ਕਰਨ ਅਤੇ ਲਿੰਕ ਟੈਪ ਕਰਨ ਤੋਂ ਲੈ ਕੇ ਟੈਕਸਟ ਨੂੰ ਸਿਲੈਕਟ ਕਰਨ ਅਤੇ ਸਕ੍ਰੀਨਸ਼ਾਟ ਲੈਣ ਤਕ ਦੀ ਜਾਣਕਾਰੀ ਹੁੰਦੀ ਹੈ। ਇੱਥੋਂ ਤਕ ਕਿ ਇੰਸਟਾਗ੍ਰਾਮ ਕੋਲ ਤੁਹਾਡੇ ਪਾਸਵਰਡ ਅਤੇ ਕ੍ਰੈਡਿਟ ਕਾਰਡ ਨੰਬਰ ਤਕ ਦੀ ਜਾਣਕਾਰੀ ਹੁੰਦੀ ਹੈ।

ਇਹ ਵੀ ਪੜ੍ਹੋ– ਵਟਸਐਪ ਯੂਜ਼ਰਸ ਲਈ ਖ਼ੁਸ਼ਖ਼ਬਰੀ! ਹੁਣ ਦੋ ਦਿਨ ਬਾਅਦ ਵੀ ਡਿਲੀਟ ਕਰ ਸਕੋਗੇ ਮੈਸੇਜ


Rakesh

Content Editor

Related News