ਇੰਸਟਾਗ੍ਰਾਮ ਸਟੋਰੀਜ਼ ਲਈ ਜਾਰੀ ਹੋਇਆ ਸ਼ਾਨਦਾਰ ਫੀਚਰ

Wednesday, Apr 25, 2018 - 02:10 PM (IST)

ਜਲੰਧਰ- ਮਸ਼ਹੂਰ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਸਟੋਰੀਜ਼ ਲਈ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ ਜਿਸ ਨਾਲ ਯੂਜ਼ਰਸ ਲਈ ਇਸ ਦਾ ਇਸਤੇਮਾਲ ਹੋਰ ਵੀ ਆਸਾਨ ਹੋਵੇਗਾ। ਇਸ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਇਕ ਵਾਰ 'ਚ ਕਈ ਤਸਵੀਰਾਂ ਅਤੇ ਵੀਡੀਓਜ਼ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਅਪਲੋਡ ਕਰ ਸਕਣਗੇ। ਇਸ ਤੋਂ ਪਹਿਲਾਂ ਯੂਜ਼ਰਸ ਨੂੰ ਜ਼ਿਆਦਾ ਤਸਵੀਰਾਂ ਜਾਂ ਵੀਡੀਓ ਨੂੰ ਇਕ-ਇਕ ਕਰਕੇ ਵਾਰ-ਵਾਰ ਅਪਲੋਡ ਕਰਨਾ ਪੈਂਦਾ ਸੀ। ਹੁਣ ਇਸ ਨਵੀਂ ਅਪਡੇਟ ਤੋਂ ਬਾਅਦ ਸਟੋਰੀ ਅਪਲੋਡ ਕਰਦੇ ਸਮੇਂ ਸਕਰੀਨ ਦੇ ਟਾਪ 'ਤੇ ਸੱਜੇ ਪੇ ਨਵਾਂ ਆਈਕਨ ਦਿਖਾਈ ਦੇਵੇਗਾ। 
ਇਕ ਵਾਰ 'ਚ ਘੱਟੋ-ਘੱਟ 10 ਤਸਵੀਰਾਂ ਜਾਂ ਵੀਡੀਓ ਅਪਲੋਡ ਕਰਨ ਲਈ ਯੂਜ਼ਰਸ ਨੂੰ ਉਨ੍ਹਾਂ ਫਾਇਲਸ ਨੂੰ ਗੈਲਰੀ 'ਚੋਂ ਸਿਲੈਕਟ ਕਰਨਾ ਹੋਵੇਗਾ ਜਿਨ੍ਹਾਂ ਨੂੰ ਉਹ ਅਪਲੋਡ ਕਰਨਾ ਚਾਹੁੰਦੇ ਹਨ। ਯੂਜ਼ਰਸ ਸਟੋਰੀ ਨੂੰ ਪੋਸਟ ਕਰਨ ਤੋਂ ਪਹਿਲਾਂ ਸਾਰੀਆਂ ਤਸਵੀਰਾਂ ਜਾਂ ਵੀਡੀਓਜ਼ ਦਾ ਪ੍ਰੀਵਿਊ ਵੀ ਦੇਖ ਸਕਦੇ ਹਨ। ਇਸ ਤੋਂ ਇਲਾਵਾ ਹਰ ਇਕ ਤਸਵੀਰ 'ਤੇ ਕੈਪਸ਼ਨ ਅਤੇ ਸਟੀਕਰਸ ਵੀ ਲਗਾ ਸਕਣਗੇ।


Related News