ਨੁਕਸਾਨਦੇਹ ਪੋਸਟ ਨੂੰ ਹਟਾਉਣ ’ਚ ਇੰਸਟਾਗ੍ਰਾਮ ਅਸਫਲ

Wednesday, Feb 06, 2019 - 02:12 AM (IST)

ਨੁਕਸਾਨਦੇਹ ਪੋਸਟ ਨੂੰ ਹਟਾਉਣ ’ਚ ਇੰਸਟਾਗ੍ਰਾਮ ਅਸਫਲ

ਗੈਜੇਟ ਡੈਸਕ : ਇੰਸਟਾਗ੍ਰਾਮ ਖੁਦਕੁਸ਼ੀ ਤੇ ਆਤਮਘਾਤੀ ਕੰਟੈਂਟ ਵਾਲੀਆਂ ਪੋਸਟਾਂ ਤੋਂ ਆਪਣੇ ਯੂਜ਼ਰਜ਼ ਨੂੰ ਬਚਾਉਣ ਵਿਚ ਅਸਫਲ ਹੋ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਹੈੱਡ ਐਡਮ ਮੋਸੇਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਇੰਸਟਾਗ੍ਰਾਮ ਹਰ ਸੰਭਵ ਉਪਾਅ ’ਤੇ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਐਡਮ ਮੋਸੇਰੀ ਨੇ ‘ਦਿ ਟੈਲੀਗ੍ਰਾਫ’ ਨੂੰ ਰਿਪੋਰਟ ਵਿਚ ਦੱਸਿਆ ਹੈ ਕਿ 14 ਸਾਲਾ ਮੌਲੀ ਰਸੇਲ ਨੇ 2017 ਵਿਚ ਆਤਮਹੱਤਿਆ ਕਰ ਲਈ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਮੌਲੀ ਰਸੇਲ ਨੇ ਕਈ ਅਜਿਹੇ ਇੰਸਟਾਗ੍ਰਾਮ ਅਕਾਊਂਟਸ ਨੂੰ ਫਾਲੋ ਕੀਤਾ ਹੋਇਆ ਸੀ, ਜੋ ਕਈ ਪੋਸਟ ਦਿਖਾਉਂਦੇ ਸਨ। ਇਹੋ ਕਾਰਨ ਹੈ ਕਿ ਉਨ੍ਹਾਂ ਆਤਮਹੱਤਿਆ ਕਰ ਲਈ, ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਪੋਸਟਾਂ ਦਾ ਪਤਾ ਲਾਉਣ ਲਈ ਇੰਸਟਾਗ੍ਰਾਮ ਨੇ ਕੰਮ ਸ਼ੁਰੂ ਕੀਤਾ ਸੀ, ਜਿਸ ਵਿਚ ਉਹ ਅਸਫਲ ਹੋ ਰਹੀ ਹੈ।

ਟੈੱਕ ਕੰਪਨੀਆਂ ਨੂੰ ਦਿੱਤੀ ਗਈ ਚਿਤਾਵਨੀ
ਮੌਲੀ ਰਸੇਲ ਦੀ ਕਹਾਣੀ ਬਾਰੇ ਪਤਾ ਲੱਗਣ ਤੋਂ ਬਾਅਦ ਯੂਨਾਈਟਿਡ ਕਿੰਗਡਮ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੇ ਸਾਰੀਆਂ ਟੈੱਕ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਖੁਦਕੁਸ਼ੀ ਵਾਲੀਆਂ ਪੋਸਟਾਂ ਦੀ ਸਮੱਸਿਆ ਨੂੰ ਹੈਂਡਲ ਕਰਨ।

ਸੁਸਾਈਡ ਪੋਸਟਾਂ ਦਾ ਪਤਾ ਲਾਉਣ ’ਚ ਆ ਰਹੀ ਹੈ ਸਮੱਸਿਆ
ਐਡਮ ਮੋਸੇਰੀ ਤੇ ਉਨ੍ਹਾਂ ਦੀ ਟੀਮ ਨੇ ਇੰਸਟਾਗ੍ਰਾਮ ਦਾ ਰੀਵਿਊ ਕੀਤਾ ਕਿ ਕਿਵੇਂ ਪਲੇਟਫਾਰਮ ਇਸ ਤਰ੍ਹਾਂ ਦੀ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲੇਟਫਾਰਮ ਉਨ੍ਹਾਂ ਪੋਸਟਾਂ ਨੂੰ ਬੈਨ ਕਰ ਰਿਹਾ ਹੈ, ਜੋ ਸੈਲਫ ਹਾਰਮ ਤੇ ਸੁਸਾਈਡ ਨੂੰ ਉਤਸ਼ਾਹ ਦਿੰਦੀਆਂ ਹਨ ਪਰ ਇਨ੍ਹਾਂ ਦਾ ਪਤਾ ਲਾਉਣ ਵਿਚ ਫਿਲਹਾਲ ਉਨ੍ਹਾਂ ਨੂੰ ਕਾਫੀ ਸਮੱਸਿਆ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪਲੇਟਫਾਰਮ ਪੂਰੀ ਤਰ੍ਹਾਂ ਯੂਜ਼ਰਜ਼ ’ਤੇ ਨਿਰਭਰ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਪੋਸਟਾਂ ਨੂੰ ਲੈ ਕੇ ਰਿਪੋਰਟ ਕਰ ਸਕਦੇ ਹਨ। ਫਿਲਹਾਲ ਕੰਪਨੀ ਇਸ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਨਵੀਂ ਤਕਨੀਕ ’ਤੇ ਨਿਵੇਸ਼ ਕਰ ਰਹੀ ਹੈ ਤਾਂ ਜੋ ਚੰਗੇ ਢੰਗ ਨਾਲ ਇਸ ਤਰ੍ਹਾਂ ਦੀਆਂ ਫੋਟੋਆਂ ਦਾ ਪਤਾ ਲਾਇਆ ਜਾ ਸਕੇ।


Related News