ਇੰਸਟਾਗ੍ਰਾਮ ’ਚ ਆਏ ਟਿਕਟਾਕ ਐਪ ਵਰਗੇ ਫੀਚਰਜ਼, ਇੰਝ ਕਰੋ ਇਸਤੇਮਾਲ

01/14/2020 11:11:42 AM

ਗੈਜੇਟ ਡੈਸਕ– ਆਪਣੇ ਯੂਜ਼ਰਜ਼ ਨੂੰ ਢੇਰਾਂ ਕ੍ਰਿਏਟਿਵ ਆਪਸ਼ਨ ਦੇਣ ਲਈ ਫੇਸਬੁੱਕ ਦੀ ਮਲਕੀਅਤ ਵਾਲੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨਵੇਂ ਫੀਚਰਜ਼ ਲੈ ਕੇ ਆਈ ਹੈ। ਆਪਣੇ ਬੂਮਰੈਂਗ ਇਫੈਕਟ ’ਚ ਇੰਸਟਾਗ੍ਰਾਮ ਨੇ ਹੁਣ ਟਿਕਟਾਕ ਐਪ ਵਰਗੇ ਕਈ ਫੀਚਰਜ਼ ਐਡ ਕੀਤੇ ਹਨ, ਇਨ੍ਹਾਂ ਵਿਚ ਸਲੋਅ ਮੋ, ਈਕੋ ਤੇ ਡੁਓ ਇਫੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਨਵਾਂ ਫਿਊ ਫੀਚਰ ਵੀ ਲਾਂਚ ਕੀਤਾ ਗਿਆ ਹੈ, ਜਿਸ ਨਾਲ ਇਨ੍ਹਾਂ ਸਟੋਰੀਜ਼ ਦੀ ਲੰਬਾਈ ਨੂੰ ਕੱਟਿਆ ਵੀ ਜਾ ਸਕਦਾ ਹੈ।

ਨਵੀਂ ਕਿਸਮ ਦੇ ਫਿਲਟਰ ਵੀ ਕਰਵਾਏ ਮੁਹੱਈਆ
ਕੰਪਨੀ ਨੇ ਕਿਹਾ, ''ਤੁਹਾਡਾ ਇੰਸਟਾਗ੍ਰਾਮ ਕੈਮਰਾ ਤੁਹਾਨੂੰ ਖੁਦ ਨੂੰ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਬੂਮਰੈਂਗ ਦੀ ਮਦਦ ਨਾਲ ਤੁਸੀਂ ਆਪਣੀ ਸਟੋਰੀ ਬੇਹੱਦ ਆਕਰਸ਼ਕ ਬਣਾ ਸਕੋਗੇ। ਬੂਮਰੈਂਗ ਕੰਪੋਜ਼ਰ 'ਚ ਕਈ ਨਵੀਂ ਕਿਸਮ ਦੇ ਫਿਲਟਰ ਵੀ ਮੁਹੱਈਆ ਕਰਵਾਏ ਗਏ ਹਨ।''

ਇੰਝ ਕਰੋ ਇਸਤੇਮਾਲ
ਨਵੇਂ ਫੀਚਰਜ਼ ਦੀ ਗੱਲ ਕਰੀਏ ਤਾਂ ਸਲੋਅ ਮੋ ਦੀ ਮਦਦ ਨਾਲ ਵੀਡੀਓ ਨੂੰ ਸਲੋਅ ਡਾਊਨ ਕੀਤਾ ਜਾ ਸਕਦਾ ਹੈ। ਈਕੋ ਵਿਜ਼ਨ ਇਫੈਕਟ ਨੂੰ ਡਬਲ ਕਰ ਦਿੰਦਾ ਹੈ ਅਤੇ ਡੁਓ ਦੀ ਮਦਦ ਨਾਲ ਵੀਡੀਓ ਨੂੰ ਪਹਿਲਾਂ ਸਪੀਡ-ਅਪ ਅਤੇ ਫਿਰ ਸਲੋਅ-ਡਾਊਨ ਕੀਤਾ ਜਾ ਸਕਦਾ ਹੈ। ਇਸ ਅਪਡੇਟ ’ਚ ਮਿਲਿਆ ਸਭ ਤੋਂ ਕੰਮ ਦਾ ਫੀਚਰ ਵੀਡੀਓ ਨੂੰ ਟ੍ਰਿਮ ਕਰਨ ਨਾਲ ਜੁੜਿਆ ਹੈ ਅਤੇ ਇਸ ਦੀ ਮਦਦ ਨਾਲ ਵੀਡੀਓ ਕਲਿੱਪਸ ਨੂੰ ਕੱਟ ਕੇ ਛੋਟਾ ਕੀਤਾ ਜਾ ਸਕੇਗਾ। 


Related News