ਇੰਸਟਾਗ੍ਰਾਮ ਨੇ ਲਾਂਚ ਕੀਤਾ ਨਵਾਂ ਫੀਚਰ, ਹੁਣ ਪ੍ਰੋਫਾਈਲ ''ਚ ਐਡ ਕਰ ਸਕੋਗੇ ਮਿਊਜ਼ਿਕ, ਜਾਣੋ ਤਰੀਕਾ

Saturday, Aug 24, 2024 - 06:05 PM (IST)

ਇੰਸਟਾਗ੍ਰਾਮ ਨੇ ਲਾਂਚ ਕੀਤਾ ਨਵਾਂ ਫੀਚਰ, ਹੁਣ ਪ੍ਰੋਫਾਈਲ ''ਚ ਐਡ ਕਰ ਸਕੋਗੇ ਮਿਊਜ਼ਿਕ, ਜਾਣੋ ਤਰੀਕਾ

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਇੰਸਟਾਗ੍ਰਾਮ ਦਾ ਇਹ ਨਵਾਂ ਫੀਚਰ ਯੂਜ਼ਰਜ਼ ਨੂੰ ਆਪਣੀ ਪ੍ਰੋਫਾਈਲ 'ਚ ਮਿਊਜ਼ਿਕ ਐਡ ਕਰਨ ਦੀ ਸਹੂਲਤ ਦਿੰਦਾ ਹੈ। ਇੰਸਟਾਗ੍ਰਾਮ ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ ਹੈ। 

ਇੰਸਟਾਗ੍ਰਾਮ ਨੇ ਪ੍ਰੈੱਸ ਰਿਲੀਜ਼ 'ਚ ਕਿਹਾ ਹੈ ਕਿ ਹੁਣ ਸਾਰੇ ਯੂਜ਼ਰਜ਼ ਆਪਣੀ ਪ੍ਰੋਫਾਈਲ 'ਚ 30 ਸਕਿੰਟਾਂ ਦਾ ਮਿਊਜ਼ਿਕ ਐਡ ਕਰ ਸਕਦੇ ਹਨ। ਇਕ ਵਾਰ ਮਿਊਜ਼ਿਕ ਐਡ ਹੋਣ ਤੋਂ ਬਾਅਦ ਇਹ ਉਦੋਂ ਤਕ ਨਹੀਂ ਹਟੇਗਾ ਜਦੋਂ ਤਕ ਯੂਜ਼ਰਜ਼ ਉਸ ਨੂੰ ਨਹੀਂ ਹਟਾਏਗਾ ਜਾਂ ਕ੍ਰਿਏਟਰਜ਼ ਅਤੇ ਪ੍ਰੋਫਾਈਲ ਦੋਵਾਂ ਲਈ ਉਪਲੱਬਧ ਹੈ। 

PunjabKesari

ਇੰਸਟਾਗ੍ਰਾਮ ਪ੍ਰੋਫਾਈਲ 'ਚ ਇੰਝ ਐਡ ਕਰੋ ਮਿਊਜ਼ਿਕ

- ਸਭ ਤੋਂ ਪਹਿਲਾਂ ਇੰਸਟਾਗ੍ਰਾਮ ਐਪ ਨੂੰ ਅਪਡੇਟ ਕੋਰ।

- ਹੁਣ “Edit profile” 'ਤੇ ਕਲਿੱਕ ਕਰੋ।

- ਇਸ ਤੋਂ ਬਾਅਦ “Add music to your profile” 'ਤੇ ਕਲਿੱਕ ਕਰੋ।

- ਹੁਣ ਆਪਣਾ ਪਸੰਦੀਦਾ ਗਾਣਾ ਚੁਣੋ ਜਾਂ ਫਿਰ “For You” 'ਚੋਂ ਕੋਈ ਇਕ ਮਿਊਜ਼ਿਕ ਚੁਣੋ।

- ਹੁਣ ਸਿਲੈਕਟ ਕਰੋ ਕਿ ਤੁਹਾਨੂੰ ਕਿਸੇ ਮਿਊਜ਼ਿਕ ਦਾ ਕਿਹੜਾ ਹਿੱਸਾ ਪ੍ਰੋਫਾਈਲ 'ਚ ਐਡ ਕਰਨਾ ਹੈ।

- ਹੁਣ 30 ਸਕਿੰਟਾਂ ਦਾ ਕਲਿੱਕ ਸਿਲੈਕਟ ਕਰੋ।

ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਹਾਲ ਹੀ 'ਚ ਇਕ ਰੀਲ 'ਚ 20 ਗਾਣੇ ਐਡ ਕਰਨ ਦਾ ਫੀਚਰ ਰਿਲੀਜ਼ ਕੀਤਾ ਹੈ। ਇਸ ਤੋਂ ਇਲਾਵਾ ਸਟੀਕਰ 'ਚ ਵੀ ਮਿਊਜ਼ਿਕ ਦਾ ਆਪਸ਼ਨ ਦਿੱਤਾ ਹੈ। ਨਾਲ ਹੀ ਇਕ ਪੋਸਟ 'ਚ 20 ਫੋਟੋ ਐਡ ਕਰਨ ਦਾ ਵੀ ਫੀਚਰ ਰਿਲੀਜ਼ ਕੀਤਾ ਹੈ ਜੋ ਕਿ ਫੋਟੋ ਅਤੇ ਵੀਡੀਓ ਦੋਵਾਂ ਲਈ ਹੈ। 


author

Rakesh

Content Editor

Related News