ਹੁਣ Reels ਦੇਖਣਾ ਹੋਵੇਗਾ ਹੋਰ ਵੀ ਮਜ਼ੇਦਾਰ, Instagram ''ਚ ਆਇਆ TikTok ਵਾਲਾ ਫੀਚਰ

Saturday, Mar 29, 2025 - 04:41 PM (IST)

ਹੁਣ Reels ਦੇਖਣਾ ਹੋਵੇਗਾ ਹੋਰ ਵੀ ਮਜ਼ੇਦਾਰ, Instagram ''ਚ ਆਇਆ TikTok ਵਾਲਾ ਫੀਚਰ

ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਕਿਸੇ ਦੀ ਕ੍ਰਿਏਟੀਵਿਟੀ ਨੂੰ ਕਾਪੀ ਕਰਨਾ ਗੁਨਾਹ ਨਹੀਂ ਹੈ। ਅਸੀਂ ਇਥੇ ਕਾਪੀਰਾਈਟ ਐਕਟ ਦੀ ਉਲੰਘਣਾ ਦਾ ਸਮਰਥਨ ਨਹੀਂ ਕਰ ਰਹੇ ਸਗੋਂ ਟ੍ਰੈਂਡ ਨੂੰ ਦੇਖਦੇ ਹੋਏ ਅਜਿਹਾ ਆਖ ਰਹੇ ਹਾਂ। ਹੁਣ ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਰੋਲ ਆਊਟ ਕੀਤਾ ਹੈ, ਜਿਸ ਨਾਲ ਯੂਜ਼ਰਜ਼ ਹੁਣ ਰੀਲਜ਼ ਦੀ ਪਲੇਬੈਕ ਸਪੀਡ ਨੂੰ ਦੁਗਣਾ (2x) ਕਰ ਸਕਦੇ ਹਨ। ਇਹ ਫੀਚਰ ਟਿਕਟੌਕ 'ਚ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ ਦੀ ਸ਼ੁਰੂਆਤ 'ਚ ਰੀਲਜ਼ ਦੀ ਜ਼ਿਆਦਾਤਰ ਲੰਬਾਈ ਨੂੰ 3 ਮਿੰਟਾਂ ਤਕ ਵਧਾਇਆ ਗਿਆ ਸੀ। ਹੁਣ, ਇਹ ਨਵਾਂ ਫੀਚਰ ਲੰਬੀ ਵੀਡੀਓ ਨੂੰ ਜਲਦੀ ਦੇਖਣ ਦਾ ਆਪਸ਼ਨ ਪ੍ਰਦਾਨ ਕਰਦਾ ਹੈ। 

Instagram Reels ਦੀ ਵਧੀ ਹੋਈ ਪਲੇਅਬੈਕ ਸਪੀਡ

ਕਿਸੇ ਵੀ ਰੀਲ ਨੂੰ 2x ਸਪੀਡ 'ਚ ਦੇਖਣ ਲਈ ਸਕਰੀਨ ਦੇ ਖੱਬੇ ਤੋਂ ਸੱਜੇ ਹਿੱਸੇ ਨੂੰ ਟੈਪ ਅਤੇ ਹੋਲਡ ਕਰੋ। ਸਕਰੀਨ ਦੇ ਵਿਚਕਾਰ ਟੈਪ ਕਰਨ ਨਾਲ ਵੀਡੀਓ ਪਹਿਲਾਂ ਦੀ ਤਰ੍ਹਾਂ ਪੌਜ਼ ਹੋਵੇਗੀ। ਜਦੋਂ ਕੋਈ ਰੀਲ 2x ਸਪੀਡ 'ਚ ਚੱਲੇਗੀ ਤਾਂ ਸਕਰੀਨ ਦੇ ਹੇਠਾਂ '2x ਸਪੀਡ' ਲੇਬਲ ਦਿਖਾਈ ਦੇਵੇਗਾ। 

PunjabKesari

ਕਿਉਂ ਲਿਆਂਦਾ ਗਿਆ ਇਹ ਫੀਚਰ

ਦਰਅਸਲ, ਰੀਲਜ਼ ਦੀ ਲੰਬਾਈ ਵਧਣ ਤੋਂ ਬਾਅਦ ਲੰਬੀਆਂ ਵੀਡੀਓ ਨੂੰ ਜਲਦੀ ਦੇਖਣ ਦਾ ਆਪਸ਼ਨ ਦੇਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਯੂਜ਼ਰਜ਼ ਦੀ ਆਦਤ ਪਹਿਲਾਂ ਤੋਂ ਹੀ ਖਰਾਬ ਹੋ ਗਈ ਹੈ। ਇਹ ਫੀਚਰ ਇੰਸਟਾਗ੍ਰਾਮ ਨੂੰ ਸ਼ਾਰਟ-ਫਾਰਮ ਵੀਡੀਓ ਪਲੇਟਫਾਰਮ ਦੇ ਰੂਪ 'ਚ ਮਜਬੂਤ ਕਰਨ 'ਚ ਮਦਦ ਕਰੇਗਾ। 

TikTok ਵਰਗਾ ਫੀਚਰ ਪਰ Instagram ਦੀ ਨਵੀਂ ਰਣਨੀਤੀ

TikTok ਪਹਿਲਾਂ ਤੋਂ ਹੀ ਇਹ ਫੀਚਰ ਦੇ ਰਿਹਾ ਸੀ ਜਿਸ ਨਾਲ ਯੂਜ਼ਰਜ਼ ਵੀਡੀਓ ਨੂੰ ਤੇਜ਼ੀ ਨਾਲ ਦੇਖ ਸਕਦੇ ਹਨ। ਅਮਰੀਕਾ 'ਚ TikTok ਦੇ ਸੰਭਾਵਿਤ ਬੈਨ ਤੋਂ ਬਾਅਦ ਇੰਸਟਾਗ੍ਰਾਮ ਸ਼ਾਰਟ-ਫਾਰਮ ਵੀਡੀਓ ਕੰਟੈਂਟ ਨੂੰ ਉਤਸ਼ਾਹ ਦੇਣ 'ਤੇ ਜ਼ੋਰ ਦੇ ਰਿਹਾ ਹੈ। ਇੰਸਟਾਗ੍ਰਾਮ ਇਕ ਅਲੱਗ 'ਰੀਲਜ਼ ਐਪ' ਲਾਂਚ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ, ਜਿਸਨੂੰ "Project Ray" ਨਾਂ ਦਿੱਤਾ ਗਿਆ ਹੈ। 


author

Rakesh

Content Editor

Related News