ਇੰਸਟਾਗ੍ਰਾਮ ਦੀ ਨਵੀਂ ਅਪਡੇਟ ''ਚ ਸ਼ਾਮਿਲ ਹੋਏ ਸਨੈਪਚੈਟ ਦੇ ਕੁੱਝ ਹੋਰ ਫੀਚਰਸ

Tuesday, Aug 16, 2016 - 10:56 AM (IST)

ਇੰਸਟਾਗ੍ਰਾਮ ਦੀ ਨਵੀਂ ਅਪਡੇਟ ''ਚ ਸ਼ਾਮਿਲ ਹੋਏ ਸਨੈਪਚੈਟ ਦੇ ਕੁੱਝ ਹੋਰ ਫੀਚਰਸ
ਜਲੰਧਰ-ਹਾਲ ਹੀ ''ਚ ਇੰਟਾਗ੍ਰਾਮ ਵੱਲੋਂ ਸਨੈਪਚੈਟ ਦੇ ਇਕ ਸਟੋਰੀ ਫੀਚਰ ਨੂੰ ਆਪਣੇ ਯੂਜ਼ਰਜ਼ ਲਈ ਐਡ ਕੀਤਾ ਗਿਆ ਸੀ। ਸਨੈਪਚੈਟ ਦੇ ਸਟੋਰੀ ਫੀਚਰ ਨੂੰ ਇੰਸਟਗ੍ਰਾਮ ''ਚ ਲਿਆਉਣ ਤੋਂ ਬਾਅਦ ਯੂਰਜ਼ ਆਪਣੀਆਂ ਈਮੇਜਜ਼ ਅਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹਨ ਜੋ 24 ਘੰਟਿਆਂ ਬਾਅਦ ਆਪਣੇ ਆਪ ਗਾਇਬ ਹੋ ਜਾਂਦੀਆਂ ਹਨ। ਇਸ ਫੀਚਰ ਤੋਂ ਬਾਅਦ ਹੁਣ ਇੰਸਟਾਗ੍ਰਾਮ ਆਪਣੇ ਸਟੋਰੀ ਫੀਚਰ ਲਈ ਇਕ ਅਪਡੇਟ ਵੀ ਪੇਸ਼ ਕਰ ਰਹੀ ਹੈ। ਸਨੈਪਚੈਟ ਦੀ ਤਰ੍ਹਾਂ ਹੁਣ ਇੰਸਟਗ੍ਰਾਮ ''ਚ ਯੂਜ਼ਰਜ਼ ਸਟੋਰੀ ਫੀਚਰ ਦੁਆਰਾ ਵੀਡੀਓ ਨੂੰ ਰਿਕਾਰਡ ਕਰਦੇ ਹੋਏ ਜ਼ੂਮ ਆਪਸ਼ਨ ਦੀ ਵਰਤੋਂ ਕਰ ਸਕਣਗੇ। 
 
ਇਨ੍ਹਾਂ ਹੀ ਨਹੀਂ ਵੀਡੀਓ ਦੌਰਾਨ ਇਹ ਅਪਡੇਟ ਫਰੰਟ ਕੈਮਰੇ ਅਤੇ ਰਿਅਰ ਕੈਮਰੇ ਵਿਚਕਾਰ ਸਵਿਚਿੰਗ ਆਪਸ਼ਨ ਵੀ ਦੇਵਗੀ। ਇੰਸਟਾਗ੍ਰਾਮ ਦੀ ਸਟੋਰੀ ਫੀਚਰ ਲਈ ਨਵੀਂ ਅਪਡੇਟ ''ਚ ਐਡ ਕੀਤੇ ਹੋਰ ਫੀਚਰਸ ਤੋਂ ਇਲਾਵਾ ਆਪਣੀ ਐਪ ''ਚ ਬੱਗਸ ਨੂੰ ਫਿਕਸ ਕਰ ਕੇ ਕਾਫੀ ਸੁਧਾਰ ਲਿਆ ਰਹੀ ਹੈ। ਇੰਸਟਾਗ੍ਰਾਮ ਦੀ ਸਟੋਰੀ ਫੀਚਰ ਦੀ ਇਹ ਅਪਡੇਟ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਨਾਂ ਵਰਜ਼ਨਜ਼ ਲਈ ਉਪਲੱਬਧ ਹੈ।

Related News