Bats ਤੋਂ ਪ੍ਰੇਰਿਤ ਹਨ ਸ਼ੇਪ ਸ਼ਿਫਟਿੰਗ ਡ੍ਰੋਨਜ਼
Sunday, Feb 21, 2016 - 01:05 PM (IST)
.jpg)
ਜਲੰਧਰ- ਭਾਰਤੀ ਮੂਲ ਦੇ ਯੂਨੀਵਰਸਿਟੀ ਆਫ ਸਾਊਥੈਂਪਟਨ ਦੇ ਇਕ ਵਿਗਿਆਨੀ ਨੇ ਚਮਗਾਦੜਾਂ ਤੋਂ ਪ੍ਰੇਰਿਤ ਹੋ ਕੇ ਅਜਿਹੇ ਪਰਾਂ ਦੀ ਖੋਜ ਕੀਤੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਇਕ ਨਵੀਂ ਕਿਸਮ ਦੀ ਮਨੁੱਖ ਰਹਿਤ ਹਵਾਈ ਗੱਡੀ (ਐੱਮ. ਏ. ਵੀ.) ਲੰਬੇ ਫਾਸਲਿਆਂ ਤਕ ਅਤੇ ਬਹੁਤ ਹੀ ਕਿਫਾਇਤੀ ਢੰਗ ਨਾਲ ਉਡ ਸਕਦੀ ਹੈ। ਇਸ ਦੀ ਹਵਾ ''ਚ ਉਡਾਣ ਭਰਨ ਵੱਲੋਂ ਅਤੇ ਪਾਣੀ ਦੀ ਸਤਿਹ ''ਤੇ ਵੀ ਉਡਣ ਲਈ ਵੀ ਪਰਖ ਕੀਤੀ ਗਈ ਹੈ ਜਿਸ ਦੇ ਨਤੀਜੇ ਸਫਲਤਾ ਵਾਲੇ ਰਹੇ ਹਨ।
ਇਹ ਮਨਸੂਈ ਮਸਲਜ਼ ਵਾਂਗ ਕੰਮ ਕਰਦੇ ਹਨ ਅਤੇ ਹਾਲਾਤ ਦੇ ਮੁਤਾਬਕ ਇਹ ਆਪਣੇ ਆਕਾਰ ਵਿਚ ਤਬਦੀਲੀ ਕਰ ਸਕਦੇ ਹਨ ਅਤੇ ਡ੍ਰੋਨ ਵਰਗੀ ਇਸ ਹਵਾਈ ਗੱਡੀ ਨੂੰ ਦੂਰ ਤਕ ਉਡਾ ਕੇ ਲਿਜਾ ਸਕਦੇ ਹਨ। ਇਨ੍ਹਾਂ ਪਰਾਂ ਦੀ ਸਾਂਭ-ਸੰਭਾਲ ਵੀ ਬਹੁਤ ਆਸਾਨ ਹੈ। ਯੂ. ਕੇ. ''ਚ ਯੂਨੀਵਰਸਿਟੀ ਆਫ ਸਾਊਥੈਂਪਟਨ ਐਂਡ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਨੇ ਇਹ ਗੱਲ ਕਹੀ ਹੈ। ਇਹ ਛੋਟਾ ਡ੍ਰੋਨ ਦੂਰ-ਦੁਰਾਡੇ ਅਤੇ ਖਤਰਨਾਕ ਇਲਾਕਿਆਂ ਦਾ ਸਰਵੇ ਕਰਨ ਲਈ ਫੌਜ ਦੇ ਕੰਮ ਆ ਸਕਦਾ ਹੈ।