ਇਹ ਹੈ ਸਭ ਤੋਂ ਸਸਤਾ ਐਂਡ੍ਰਾਇਡ ਮਾਰਸ਼ਮੈਲੋ ਵਾਲਾ ਸਮਾਰਟਫੋਨ
Tuesday, Mar 22, 2016 - 05:45 AM (IST)

ਜਲੰਧਰ— ਇਨਫੋਕਸ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਬਿੰਗੋ 10 ਲਾਂਚ ਕਰ ਦਿੱਤਾ ਹੈ। ਸਮਾਰਟਫੋਨ ਦੀ ਕੀਮਤ 4,299 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ ਜਿਸ ਵਿਚ ਐਂਡ੍ਰਾਇਡ ਦਾ ਨਵਾਂ ਵਰਜਨ 6.0 ਮਾਰਸ਼ਮੈਲੋ ਦਿੱਤਾ ਗਿਆ ਹੈ। ਇਸ ਨੂੰ ਸਿਰਫ ਈ-ਕਾਮਰਸ ਵੈੱਬਸਾਈਟ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ।
ਇਸ ਸਮਾਰਟਫੋਨ ''ਚ 5MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਐੱਲ.ਈ.ਡੀ. ਫਲੈਸ਼ ਵੀ ਹੈ ਮਤਲਬ ਘੱਟ ਲਾਈਟ ''ਚ ਵੀ ਵਧੀਆ ਸੈਲਫੀ। ਇਸ ਤੋਂ ਇਲਾਵਾ ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 8MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। 4.5-ਇੰਚ ਸਕ੍ਰੀਨ ਵਾਲੇ ਇਸ ਸਮਾਰਟਫੋਨ ''ਚ 1.378੍ਰ ਕਵਾਡ-ਕੋਰ ਪ੍ਰੋਸੈਸਰ ਅਤੇ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਇਸ ਦੀ ਮੈਮਰੀ 64ਜੀ.ਬੀ. ਤੱਕ ਵਧਾਈ ਜਾ ਸਕਦੀ ਹੈ। ਫਿਲਹਾਲ ਦੁਨੀਆ ਭਰ ''ਚ ਘੱਟ ਸਮਾਰਟਫੋਨ ਹੀ ਹਨ ਜਿਨ੍ਹਾਂ ''ਤੇ ਐਂਡ੍ਰਾਇਡ 6.0 ਮਾਰਸ਼ਮੈਲੋ ਦਿੱਤਾ ਗਿਆ ਹੈ।
ਇਸ ਕੰਪਨੀ ਨੇ ਇਸ ਤੋਂ ਪਹਿਲਾਂ ਵੀ ਇਕ ਸਸਤਾ ਫੋਨ ਲਾਂਚ ਕੀਤਾ ਸੀ ਜਿਸ ਵਿਚ ਇਹ ਓ.ਐੱਸ. ਦਿੱਤਾ ਗਿਆ ਸੀ। ਹੁਣ ਕੰਪਨੀ ਨੇ ਮਾਰਸ਼ਮੈਲੋ ਦੇ ਨਾਲ ਸਭ ਤੋਂ ਸਸਤਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਡਿਊਲ ਸਿਮ ਸਮਾਰਟਫੋਨ ਦੀ ਬੈਟਰੀ 2,000mAh ਪਾਵਰ ਦੀ ਹੈ। ਇਸ ਵਿਚ ਕੁਨੈਕਟੀਵਿਟੀ ਲਈ 3ਜੀ, ਜੀ.ਬੀ.ਆਰ.ਐੱਸ, ਜੀ.ਬੀ.ਐੱਸ, ਬਲੂਟੂਥ ਅਤੇ ਵਾਈ-ਫਾਈ ਵਰਗੇ ਸਟੈਂਡਰਡ ਫੀਚਰਜ਼ ਦਿੱਤੇ ਗਏ ਹਨ।