ਇਹ ਹੈ ਸਭ ਤੋਂ ਸਸਤਾ ਐਂਡ੍ਰਾਇਡ ਮਾਰਸ਼ਮੈਲੋ ਵਾਲਾ ਸਮਾਰਟਫੋਨ
Tuesday, Mar 22, 2016 - 11:05 AM (IST)
.jpg)
ਜਲੰਧਰ: ਇਨਫੋਕਸ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਬਿੰਗੋ 10 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 4,299 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ ਜਿਸ ''ਚ ਐਂਡਰਾਇਡ ਦਾ ਨਵਾਂ ਵਰਜਨ 6.0 ਮਾਰਸ਼ਮੈਲੋ ਦਿੱਤਾ ਗਿਆ ਹੈ। ਇਸ ਨੂੰ ਸਿਰਫ ਈ-ਕਾਮਰਸ ਵੈੱਬਸਾਈਟ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ''ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜਿਸ ''ਚ ਐੱਲ. ਈ. ਡੀ ਫਲੈਸ਼ ਵੀ ਹੈ। ਮਤਲਬ ਘੱਟ ਲਾਇਟ ''ਚ ਵੀ ਚੰਗੀ ਸੈਲਫੀ। ਇਸ ਤੋਂ ਇਲਾਵਾ ਇਸ ''ਚ ਐਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ । 4.5 ਇੰਚ ਸਕ੍ਰੀਨ ਵਾਲੇ ਇਸ ਸਮਾਰਟਫੋਨ ''ਚ 1.3ghz ਕਵਾਡਕੋਰ ਪੋਸੈਸਰ ਅਤੇ 1gb ਰੈਮ ਦੇ ਨਾਲ 8gb ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਇਸ ਦੀ ਮੈਮਰੀ 64gb ਤੱਕ ਵਧਾਈ ਜਾ ਸਕਦੀ ਹੈ। ਫਿਲਹਾਲ ਦੁਨੀਆ ਭਰ ''ਚ ਘੱਟ ਸਮਾਰਟਫੋਨ ਹੀ ਹਨ ਜਿਨ੍ਹਾਂ ''ਚ ਐਂਡ੍ਰਾਇਡ 6.0 ਮਾਰਸ਼ਮੈਲੋ ਦਿੱਤਾ ਗਿਆ ਹੈ।
ਇਸ ਕੰਪਨੀ ਨੇ ਇਸ ਤੋਂ ਪਹਿਲਾਂ ਵੀ ਇਕ ਸਸਤਾ ਫੋਨ ਲਾਂਚ ਕੀਤਾ ਸੀ ਜਿਸ ''ਚ ਇਹ ਓ. ਐੱਸ ਦਿੱਤਾ ਗਿਆ ਸੀ। ਹੁਣ ਕੰਪਨੀ ਨੇ ਮਾਰਸ਼ਮੈਲੋ ਦੇ ਨਾਲ ਸਭ ਤੋਂ ਸਸਤਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਡਿਊਲ ਸਿਮ ਸਮਾਰਟਫੋਨ ਦੀ ਬੈਟਰੀ 2,000mAh ਹੈ । ਇਸ ''ਚ ਕੁਨੈੱਕਟੀਵਿਟੀ ਲਈ 3g, GPRS, GPS, ਬਲੂਟੁੱਥ ਅਤੇ ਵਾਈ-ਫਾਈ ਜਿਹੇ ਸਟੈਂਡਰਡ ਫੀਚਰਸ ਦਿੱਤੇ ਗਏ ਹਨ।