6 ਕੈਮਰੇ ਤੇ 8GB ਰੈਮ ਨਾਲ ਆ ਰਿਹੈ Infinix ZERO 8 ਸਮਾਰਟਫੋਨ

Saturday, Aug 08, 2020 - 05:26 PM (IST)

6 ਕੈਮਰੇ ਤੇ 8GB ਰੈਮ ਨਾਲ ਆ ਰਿਹੈ Infinix ZERO 8 ਸਮਾਰਟਫੋਨ

ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਜਲਦ ਹੀ ਆਪਣੇ ZERO 8 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਗੂਗਲ ਪਲੇਅ ਕੰਸੋਲ ਲਿਸਟਿੰਗ ’ਚ ਇਸ ਫੋਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਦੇ ਅਧਿਕਾਰਤ ਸਪੈਸੀਫਿਕੇਸ਼ੰਸ ਦਾ ਖੁਲਾਸਾ ਵੀ ਹੋ ਗਿਆ ਹੈ। ਮਾਈਸਮਾਰਟਪ੍ਰਾਈਜ਼ ਦੀ ਰਿਪੋਰਟ ਮੁਤਾਬਕ, ਫੋਨ ’ਚ ਮੀਡੀਆਟੈੱਕ ਹੇਲੀਓ ਜੀ90 ਪ੍ਰੋਸੈਸਰ, ਮਾਲੀ G76 GPU ਅਤੇ 8 ਜੀ.ਬੀ. ਦੀ ਰੈਮ ਮਿਲ ਸਕਦੀ ਹੈ। ਇਹ ਫੋਨ 1080x2460 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਨਾਲ ਆਏਗਾ ਜੋ ਕਿ 90Hz ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰੇਗੀ। ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇਕੰਮ ਕਰਨ ਵਾਲਾ ਇਹ ਫੋਨ ਡਿਊਲ ਪੰਚ ਹੋਲ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ। 

PunjabKesari

ਫੋਨ ’ਚ ਮਿਲੇਗਾ ਦਮਦਾਰ ਕੈਮਰਾ
ਰਿਪੋਰਟ ਦੀ ਮੰਨੀਏ ਤਾਂ Infinix ZERO 8 ਸਮਾਰਟਫੋਨ ’ਚ 48MP+8MP ਦਾ ਡਿਊਲ ਸੈਲਫੀ ਕੈਮਰਾ ਮਿਲੇਗਾ। ਇਸ ਤੋਂ ਇਲਾਵਾ 64 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਕਵਾਡ ਰੀਅਰ ਕੈਮਰਾ ਸੈੱਟਅਪ ਇਸ ਫੋਨ ’ਚ ਦਿੱਤਾ ਜਾਵੇਗਾ। ਯਾਨੀ ਕੁਲ ਮਿਲਾ ਕੇ ਇਸ ਫੋਨ ’ਚ 6 ਕੈਮਰੇ ਹੋਣਗੇ। 4,400mAh ਦੀ ਬੈਟਰੀ ਇਸ ਫੋਨ ’ਚ ਮਿਲ ਸਕਦੀ ਹੈ। 


author

Rakesh

Content Editor

Related News