ਭਾਰਤ ’ਚ ਲਾਂਚ ਹੋਇਆ ਸਭ ਤੋਂ ਪਾਵਰਫੁਲ Maxi-Scooter
Friday, Jun 14, 2019 - 11:32 AM (IST)
ਆਟੋ ਡੈਸਕ– ਤਾਈਵਾਨ ਦੀ ਆਟੋ ਮੇਕਰ ਕੰਪਨੀ 22Kymco ਨੇ ਭਾਰਤ ’ਚ ਆਪਣਾ ਸਭ ਤੋਂ ਪਾਵਰਫੁਲ ਮੈਕਸੀ ਸਕੂਟਰ X-Town x300i ABS ਲਾਂਚ ਕਰ ਦਿੱਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਕੂਟਰ ’ਚ 276cc ਵਾਲਾ ਇੰਜਣ ਲੱਗਾ ਹੈ ਮਤਲਬ ਭਾਰਤ ’ਚ ਲਾਂਚ ਕੀਤਾ ਗਿਆਇਹ ਪਹਿਲਾ ਸਕੂਟਰ ਹੈ, ਜਿਸ ਵਿਚ ਇੰਨਾ ਮਜ਼ਬੂਤ ਇੰਜਣ ਲਾਇਆ ਗਿਆ ਹੈ। ਇਸ ਦੀ ਕੀਮਤ 2.30 ਲੱਖ ਰੁਪਏ ਰੱਖੀ ਗਈ ਹੈ। ਫਿਲਹਾਲ ਭਾਰਤੀ ਬਾਜ਼ਾਰ ’ਚ ਇਸਸਕੂਟਰ ਦਾ ਕੋਈ ਮੁਕਾਬਲੇਬਾਜ਼ ਨਹੀਂ ਹੈ ਪਰ ਆਸ ਹੈ ਕਿ ਆਉਣ ਵਾਲੇ ਸਮੇਂ ’ਚ ਹੋਰ ਕੰਪਨੀਆਂ ਵੀ ਇਸ ਤਰ੍ਹਾਂ ਦੇ ਪਾਵਰਫੁਲ ਸਕੂਟਰ ਭਾਰਤ ’ਚ ਲਿਆ ਸਕਦੀਆਂ ਹਨ।

ਅਨੋਖਾ ਡਿਜ਼ਾਈਨ
X-Town x300i ਮੈਕਸੀ ਸਕੂਟਰ ਮੋਟਰਸਾਈਕਲ ਦੀ ਪਾਵਰ ਅਤੇ ਸਕੂਟਰ ’ਚ ਮਿਲਣ ਵਾਲੀਆਂ ਸਹੂਲਤਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਸਾਹਮਣਿਓਂ ਦੇਖਣ ’ਤੇ ਇਹ ਮੋਟਰਸਾਈਕਲ ਹੀ ਲੱਗਦਾ ਹੈ। ਇਸ ਵਿਚ ਸਟਾਈਲਿਸ਼ ਅਤੇ ਆਰਾਮਦੇਹ ਲੈਦਰ ਦੀਆਂ ਸੀਟਾਂ ਲੱਗੀਆਂ ਹਨ ਮਤਲਬ ਇਸ ਨੂੰ ਲੰਮੇ ਸਮੇਂ ਦੀ ਯਾਤਰਾ ਲਈ ਵਰਤੋਂ ’ਚ ਲਿਆੰਦਾ ਜਾ ਸਕਦਾ ਹੈ।

ਲਿਕਵਿਡ ਕੂਲਡ ਇੰਜਣ
X-Town x300i ਮੈਕਸੀ ਸਕੂਟਰ ਵਿਚ ਲੱਗਾ 276cc ਵਾਲਾ ਸਿੰਗਣ ਸਿਲੰਡਰ, ਲਿਕਵਿਡ ਕੂਲਡ, ਫਿਊਲ ਇੰਜੈਕਟਿਡ ਪੈਟਰੋਲ ਇੰਜਣ 7250 rpm ’ਤੇ 24.5ps ਦੀ ਪਾਵਰ ਅਤੇ 25Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ ਸਕੂਟਰ ਮਜ਼ਬੂਤ ਸਟੀਰ ਫਰੇਮ ’ਤੇ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਭਾਰ 181 ਕਿਲੋ ਹੈ।
2 ਹੋਰ ਮਾਡਲਜ਼ ਵੀ ਕੀਤੇ ਲਾਂਚ
ਇਸ ਤੋਂ ਇਲਾਵਾ 22Kymco ਕੰਪਨੀ ਨੇ iFlow ਅਤੇ Like 200 ਨਾਂ ਦੇ 2 ਸਕੂਟਰ ਵੀ ਭਾਰਤ ’ਚ ਲਾਂਚ ਕੀਤੇ ਹਨ। ਇਨ੍ਹਾਂ ’ਚੋਂ iFlow ਇਲੈਕਟ੍ਰਿਕ ਸਕੂਟਰ ਦੀ ਕੀਮਤ 90 ਹਜ਼ਾਰ ਰੁਪਏ ਰੱਖੀ ਗਈ ਹੈ, ਜਦਕਿ ਪੈਟਰੋਲ ’ਤੇ ਕੰਮ ਕਰਨ ਵਾਲੇ Like 200 ਸਕੂਟਰ ਦੀ ਕੀਮਤ 1.30 ਲੱਖ ਰੁਪਏ ਹੈ।

22 KYMCO iFlow
ਇਹ ਸਕੂਟਰ ਰੈਟਰੋ ਮਤਲਬ ਪੁਰਾਣੇ ਡਿਜ਼ਾਈਨ ’ਤੇ ਤਿਆਰ ਕੀਤਾ ਗਿਆ ਹੈ ਪਰ ਇਸ ਵਿਚ ਫੀਚਰਜ਼ ਸਾਰੇ ਆਧੁਨਿਕ ਦਿੱਤੇ ਗਏ ਹਨ। ਇਸ ਸਕੂਟਰ ਨਾਲ ਕੰਪਨੀ ਬੈਟਰੀ ਨਹੀਂ ਦੇਵੇਗੀ, ਬੈਟਰੀ ਗਾਹਕ ਨੂੰ ਕਿਰਾਏ ’ਤੇ ਲੈਣੀ ਪਵੇਗੀ। ਇਕ ਮਹੀਨੇ ਲਈ ਬੈਟਰੀ 500 ਰੁਪਏ ਕਿਰਾਏ ’ਤੇ ਮਿਲੇਗੀ। ਉਂਝ ਦੱਸ ਦੇਈਏ ਕਿ ਸਕੂਟਰ ਵਿਚ ਇਕੱਠੀਾਂ 2 ਬੈਟਰੀਆਂ ਲਾਉਣ ਦੀ ਸਹੂਲਤ ਹੈ। ਸਕੂਟਰ ਨੂੰ ਇਕ ਬੈਟਰੀ ਨਾਲ 40 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸ ਦੀ ਉੱਚ ਰਫਤਾਰ 60 ਕਿਲੋਮੀਟਰ ਪ੍ਰਤੀ ਘੰਟਾ ਹੈ।

22 KYMCO Like 200
ਇਸ ਨੂੰ ਕੰਪਨੀ ਨੇ ਪ੍ਰੀਮੀਅ ਇਲੈਕਟ੍ਰਿਕ ਸਕੂਟਰ ਕੈਟੇਗਰੀ ਵਿਚ ਲਾਂਚ ਕੀਤਾ ਹੈ, ਜੋ ਭਾਰਤ ’ਚ ਮੌਜੂਦ ਪੈਟਰੋਲ ਨਾਲ ਚੱਲਣ ਵਾਲੇ ਸਾਰੇ ਸਕੂਟਰਾਂ ਤੋਂ ਪਾਵਰਫੁਲ ਹੈ। ਇਸ ਵਿਚ 163 ਵਾਲਾ ਸਿੰਗਲ ਸਿਲੰਡਰ ਇੰਜਣ ਲਾਗਾ ਹੈ, ਜੋ ਬੇਮਿਸਾਲ ਪਾਵਰ ਪੈਦਾ ਕਰਦਾ ਹੈ। ਕੰਪਨੀ ਨੇ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਵਰਤੋਂ ’ਚ ਲਿਆਉਣ ਲਈ ਖਾਸ ਤੌਰ ’ਤੇ ਬਣਾਇਆ ਹੈ। ਸਾਰੇ ਸਕੂਟਰਾਂ ਦੀ ਵਿਕਰੀ ਸਤੰਬਰ 2019 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਨਵੀਂ ਦਿੱਲੀ, ਬੈਂਗਲੁਰੂ, ਪੁਣੇ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਵਿਚ ਮੁਹੱਈਆ ਕਰਵਾਇਆ ਜਾਵੇਗਾ।
