ਫਾਈਲ ਸ਼ੇਅਰਿੰਗ ਲਈ ਆਈ ਦੇਸੀ ਐਪ, ਚੀਨੀ ਐਪਸ ਨਾਲੋਂ ਕਈ ਗੁਣਾ ਬਿਹਤਰ ਸਪੀਡ

08/03/2020 3:37:27 PM

ਗੈਜੇਟ ਡੈਸਕ– ਚੀਨ ਐਪ ਸ਼ੇਅਰ ਇਟ ਦੇ ਬੈਨ ਹੋਣ ਤੋਂ ਬਾਅਦ ਲੋਕ ਇਸ ਐਪ ਦੇ ਬਦਲ ਦੀ ਭਾਲ ਕਰ ਰਹੇ ਹਨ। ਇਸ ਸਮੱਸਿਆ ਨੂੰ ਧਿਆਨ ’ਚ ਰੱਖਦੇ ਹੋਏ ਇਕ ਭਾਰਤੀ ਨੇ Dodo Drop ਨਾਂ ਦੀ ਇਕ ਐਪ ਤਿਆਰ ਕੀਤੀ ਹੈ ਜਿਸ ਦੀ ਮਦਦ ਨਾਲ ਯੂਜ਼ਰ ਸ਼ੇਅਰ ਇਟ ਦੀ ਤਰ੍ਹਾਂ ਹੀ ਬਿਨ੍ਹਾਂ ਇੰਟਰਨੈੱਟ ਦੇ ਦੋ ਡਿਵਾਈਸਿਜ਼ ਵਿਚਾਲੇ ਵੀਡੀਓ, ਤਸਵੀਰਾਂ ਅਤੇ ਟੈਕਸਟ ਨੂੰ ਸ਼ੇਅਰ ਕਰ ਸਕਣਗੇ। 

ਇਸ ਐਪ ਦੇ ਡਿਵੈਲਪਰ 17 ਸਾਲਾ ਅਸ਼ਫਾਕ ਮਹਿਮੂਦ ਚੌਧਰੀ ਨੇ ਦੱਸਿਆ ਕਿ ਇਸ ਨੂੰ ਸ਼ੇਅਰ ਇਟ ਦੇ ਬਦਲ ਦੇ ਤੌਰ ’ਤੇ ਹੀ ਲਿਆਇਆ ਗਿਆਹੈ। ਜੰਮੂ-ਕਸ਼ਮੀਰ ਦੇ ਰਾਜ਼ੌਰੀ ਜ਼ਿਲ੍ਹੇ ’ਚ ਰਹਿਣ ਵਾਲੇ ਅਸ਼ਫਾਕ ਨੇ ਕਿਹਾ ਕਿ ਡਾਟਾ ਬ੍ਰੀਚਿੰਗ ਦੇ ਚਲਦੇ ਭਾਰਤ ਸਰਕਾਰ ਨੇ ਕਈ ਸਰਕਾਰੀ ਐਪਸ ਨੂੰ ਬੈਨ ਕਰ ਦਿੱਤਾ ਸੀ। ਇਨ੍ਹਾਂ ’ਚ ਇਕ ਐਪ ਸ਼ੇਅਰ ਇਟ ਵੀ ਸੀ। ਅਜਿਹੇ ’ਚ ਭਾਰਤੀ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਫਾਈਲ ਸ਼ੇਅਰਿੰਗ ਐਪ ਬਣਾਉਣ ਦਾ ਫੈਸਲਾ ਕੀਤਾ ਸੀ। 

PunjabKesari

ਚਾਰ ਹਫਤਿਆਂ ’ਚ ਤਿਆਰ ਕੀਤੀ ਗਈ ਇਹ ਐਪ
ਐਪ ਨੂੰ ਬਣਾਉਣ ’ਚ ਅਸ਼ਫਾਕ ਨੂੰ 4 ਹਫਤੇ ਲੱਗੇ। Dodo Drop ਰਾਹੀਂ ਲੋਕ 480 Mbps ਦੀ ਹਾਈ ਸਪੀਡ ਨਾਲ ਫਾਈਲ ਸ਼ੇਅਰ ਕਰ ਸਕਦੇ ਹਨ ਜੋ ਕਿ ਸ਼ੇਅਰ ਇਟ ਦੀ ਸਪੀਡ ਤੋਂ ਕਿਤੇ ਜ਼ਿਆਦਾ ਹੈ। ਯੂਜ਼ਰ ਦੀ ਸੁਰੱਖਿਆ ਬਾਰੇ ਗੱਲ ਕਰਦੇ ਹੋਏ ਅਸ਼ਫਾਕ ਨੇ ਦੱਸਿਆ ਕਿ Dodo Drop ’ਚ ਕੀਤੀ ਜਾਣ ਵਾਲੀ ਫਾਈਲ ਟ੍ਰਾਂਸਫਰ ਪੂਰੀ ਤਰ੍ਹਾਂ ਸਕਿਓਰ ਐਨਕ੍ਰਿਪਟਿਡ ਹੈ। 


Rakesh

Content Editor

Related News