ਸੈਮਸੰਗ ਨੇ ਸ਼ਿਓਮੀ ਨੂੰ ਛੱਡਿਆ ਪਿੱਛੇ, ਹਾਸਲ ਕੀਤਾ ਪਹਿਲਾ ਸਥਾਨ

Wednesday, May 17, 2017 - 02:12 PM (IST)

ਜਲੰਧਰ- ਦੇਸ਼ ''ਚ ਸਮਾਰਟਫੋਨ ਦੀ ਵਿਕਰੀ ਦੇ ਆਂਕੜੇ ''ਚ ਵਾਧਾ ਹੋਇਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ ''ਚ ਦੇਸ਼ ''ਚ ਸਮਾਰਟਫੋਨਜ਼ ਦੀ ਵਿਕਰੀ ਅਕਤੂਬਰ ਤੋਂ ਦਸੰਬਰ ਦੀ ਤੁਲਨਾ ''ਚ 4.7 ਫੀਸਦੀ ਵੱਧ ਕੇ 2.7 ਕਰੋੜ ਯੂਨਿਟ ''ਤੇ ਪਹੁੰਚ ਗਈ ਹੈ। ਇਕ ਰਿਪੋਰਟ ਦੇ ਮੁਤਾਬਕ ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ''ਚ ਸਮਾਰਟਫੋਨ ਦੀ ਵਿਕਰੀ ਬੀਤੇ ਸਾਲ ਦੀ ਸਮਾਨ ਅਵਧੀ ਦੀ ਤੁਲਨਾ ''ਚ 14.8 ਫੀਸਦੀ ਜ਼ਿਆਦਾ ਰਹੀ। ਜੇਕਰ ਨੋਟਬੰਦੀ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2017 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਦੇ ਮੁਕਾਬਲੇ ਇਸ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ''ਚ ਸਮਾਰਟਫੋਨ ਦੀ ਵਿਕਰੀ 20 ਫੀਸਦੀ ਘੱਟ ਗਈ ਸੀ, ਜਦਕਿ ਬਾਅਦ ''ਚ ਕੈਸ਼ ਲੈਣ-ਦੇਣ ਅਤੇ ਕੈਸ਼ਲੈਸ ਲੈਣ-ਦੇਣ ''ਚ ਦੁਬਾਰਾ ਰਫਤਾਰ ਆਉਣ ਤੋਂ ਹੁਣ ਦੇਸ਼ ''ਚ ਸਮਾਰਟਫੋਨ ਦੀ ਵਿਕਰੀ ਇਕ ਵਾਰ ਫਿਰ ਵੱਧ ਰਹੀ ਹੈ।
ਸੈਮਸੰਗ ਨੇ ਸ਼ਿਓਮੀ ਨੂੰ ਛੱਡਿਆ ਪਿੱਛੇ -
ਇਸ ਰੇਸ ''ਚ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਬਾਜ਼ਾਰ ''ਚ ਸੈਮਸੰਗ ਦੀ ਹਿੱਸੇਦਾਰੀ 28.1 ਫੀਸਦੀ ਰਹੀ। ਚੀਨ ਦੀ ਕੰਪਨੀ ਸ਼ਿਓਮੀ ਦੀ ਹਿੱਸੇਦਾਰੀ 14.2 ਫੀਸਦੀ ਰਹੀ। ਇਸ ਤੋਂ ਇਲਾਵਾ ਵੀਵੋ ਦੀ ਹਿੱਸੇਦਾਰੀ 10.5 ਫੀਸਦੀ, ਲੇਨੋਵੋ ਦੀ 9.5 ਫੀਸਦੀ ਅਤੇ ਅੋਪੋ ਦੀ 9.3 ਫੀਸਦੀ ਹਿੱਸੇਦਾਰੀ ਰਹੀ।
ਚੀਨ ਦਾ ਸਮਾਰਟਫੋਨ ਬਾਜ਼ਾਰ ''ਤੇ ਦਬਦਬਾ -
ਰਿਪੋਰਟ ਦੇ ਮੁਤਾਬਕ ਚੀਨ ਦੀ ਕੰਪਨੀ ਭਾਰਤੀ ਸਮਾਰਟਫੋਨ ਬਾਜ਼ਰ ''ਚ ਕਾਫੀ ਪ੍ਰਸਿੱਧ ਹੋ ਰਹੀ ਹੈ। ਜੇਕਰ ਹਿੱਸੇਦਾਰੀ ਦੀ ਗੱਲ ਕੀਤੀ ਜਾਵੇ ਤਾਂ ਚੀਨੀ ਕੰਪਨੀਆਂ ਦਾ ਹਿੱਸਾ ਭਾਰਤੀ ਬਾਜ਼ਾਰ ''ਚ 514 ਫੀਸਦੀ ਹੋ ਗਿਆ ਹੈ। ਭਾਰਤ ''ਚ 4ਜੀ ਦੀ ਵੱਧਦੀ ਮੰਗ ਨੂੰ ਦੇਖ ਕੇ ਚੀਨ ਦੀਆਂ ਕੰਪਨੀਆਂ ਨੇ 4ਜੀ ਸਮਾਰਟਫੋਨਜ਼ ਉਤਾਰੇ ਹਨ, ਜਿੰਨ੍ਹਾਂ ਦੀ ਡਿਮਾਂਡ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ।

 


Related News