TikTok ਨੂੰ ਜ਼ਬਰਦਸਤ ਟੱਕਰ ਦੇ ਰਹੀ ਇਹ ਭਾਰਤੀ ਐਪ

05/26/2020 4:19:33 PM

ਗੈਜੇਟ ਡੈਸਕ— ਚੀਨੀ ਐਪ ਟਿਕਟਾਕ ਨੂੰ ਜ਼ਬਰਦਸਤ ਟੱਕਰ ਦੇਣ ਲਈ ਭਾਰਤੀ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ Mitron ਨੂੰ ਲਾਂਚ ਕੀਤਾ ਗਿਆ ਹੈ। ਇਸ ਐਪ ਨੂੰ ਲਾਂਚ ਹੋਏ ਅਜੇ ਇਕ ਮਹੀਨਾ ਹੀ ਹੋਇਆ ਹੈ ਕਿ ਇਸ ਨੂੰ ਹੁਣ ਤਕ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਿਤਰੋਂ ਐਪ ਰਿਲੀਜ਼ ਹੋਣ ਦੇ ਇਕ ਮਹੀਨੇ ਦੇ ਅੰਦਰ ਹੀ ਗੂਗਲ ਪਲੇਅ ਸਟੋਰ 'ਤੇ ਦੂਜੀ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ। 

ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਚਲਦੇ ਤਾਲਾਬੰਦੀ ਤਹਿਤ ਮਿਤਰੋਂ ਐਪ ਦੀ ਮੰਗ 'ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਯੂਟਿਊਬ ਅਤੇ ਟਿਕਟਾਕ ਵਿਚਕਾਰ ਇੰਟਰਨੈੱਟ ਜੰਗ ਪਿਛਲੇ ਕੁਝ ਸਮੇਂ ਤੋਂ ਜਾਰੀ ਹੈ ਜਿਸ ਦਾ ਮਿਤਰੋਂ ਐਪ ਨੂੰ ਕਾਫੀ ਲਾਭ ਹੋ ਰਿਹਾ ਹੈ। 

PunjabKesari

ਇਸ ਕਾਰਨ ਐਪ ਦਾ ਨਾਂ ਰੱਖਿਆ ਗਿਆ ਮਿਤਰੋਂ
ਮੋਬਾਇਲ ਮਾਰਕੀਟਿੰਗ ਅਤੇ ਡਾਟਾ ਵਿਸ਼ਲੇਸ਼ਣ ਕੰਪਨੀ ਗ੍ਰੋਥ ਬਗ ਦੇ ਦੀਪਕ ਐਬੋਟ ਨੇ ਦੱਸਿਆ ਹੈ ਕਿ ਇਸ ਭਾਰਤੀ ਵੀਡੀਓ ਸ਼ੇਅਰਿੰਗ ਐਪ ਨੂੰ ਰੋਜ਼ਾਨਾ ਆਮਤੌਰ 'ਤੇ 5 ਲੱਖ ਡਾਊਨਲੋਡਸ ਮਿਲੇ ਹਨ। ਇਸ ਐਪ 'ਤੇ ਲੋਕ ਸ਼ਾਟ ਵੀਡੀਓ ਪੋਸਟ ਕਰ ਰਹੇ ਹਨ। ਆਮਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਕਈ ਭਾਸ਼ਣਾਂ 'ਚ ਮਿਤਰੋਂ ਸ਼ਬਦ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਸੁਣਿਆ ਹੀ ਹੋਵੇਗਾ। ਇਥੋਂ ਹੀ ਇਸ ਸ਼ਬਦ ਨੂੰ ਕਾਫੀ ਪ੍ਰਸਿੱਧੀ ਵੀ ਮਿਲੇ ਹੀ ਅਤੇ ਹੁਣ ਤਾਂ ਇਸ ਨਾਂ ਨਾਲ ਐਪਸ ਵੀ ਆਉਣ ਲੱਗੀਆਂ ਹਨ। 


ਵਿਦਿਆਰਥੀਆਂ ਨੇ ਬਣਾਈ ਹੈ ਇਹ ਐਪ
ਆਈ.ਆਈ.ਟੀ. ਰੁੜਕੀ ਦੇ ਵਿਦਿਆਰਥੀਆਂ ਨੇ ਮਿਤਰੋਂ ਐਪ ਬਣਾਈ ਹੈ ਜੋ ਕਿ ਬਿਲਕੁਲ ਚੀਨੀ ਐਪ ਟਿਕਟਾਕ ਤਰ੍ਹਾਂ ਹੀ ਕੰਮ ਕਰਦੀ ਹੈ। ਇਸ ਐਪ 'ਚ ਯੂਜ਼ਰਜ਼ ਨੂੰ ਅਸਾਨ ਇੰਟਰਫੇਸ ਮਿਲਦਾ ਹੈ ਜਿਸ ਨਾਲ ਉਹ ਵੀਡੀਓ ਨੂੰ ਕ੍ਰਿਏਟ, ਐਡਿਟ ਅਤੇ ਸ਼ੇਅਰ ਕਰ ਸਕਦੇ ਹਨ। ਯੂਜ਼ਰਜ਼ ਪਲੇਟਫਾਰਮ 'ਤੇ ਮੌਜੂਦ ਸ਼ਾਰਟ ਵੀਡੀਓ ਨੂੰ ਅਸਾਨੀ ਨਾਲ ਉਪਰ ਅਤੇ ਹੇਠਲੇ ਪਾਸੇ ਸਵਾਈਪ ਕਰਕੇ ਦੇਖ ਸਕਦੇ ਹੋ। 

PunjabKesari

ਭਾਰਤ 'ਚ ਟਿਕਟਾਕ ਚਲਾਉਣਾ ਬੰਦ ਕਰ ਰਹੇ ਹਨ ਲੋਕ
ਦੱਸ ਦੇਈਏ ਕਿ ਟਿਕਟਾਕ ਚੀਨੀ ਕੰਪਨੀ ਬਾਈਟਡਾਂਸ ਦੀ ਐਪ ਹੈ। ਇਸ 'ਤੇ ਮੌਜੂਦ ਬਹੁਤ ਸਾਰੇ ਵਿਵਾਦਿਤ ਕੰਟੈਂਟ ਕਾਰਨ ਇਸ ਦੀ ਨਿੰਦਾ ਹੋ ਰਹੀ ਹੈ। ਉਥੇ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ 'ਚੋਂ ਹੋਈ ਹੈ, ਇਸ ਕਾਰਨ ਵੀ ਲੋਕ ਐਪਸ ਅਤੇ ਚੀਨੀ ਪ੍ਰੋਡਕਟਸ ਨੂੰ ਬਾਇਕਾਟ ਕਰ ਰਹੇ ਹਨ।


Rakesh

Content Editor

Related News