ਵਟਸਐਪ ਦੇ ਵਪਾਰ ਹੱਲ ''ਚ ''ਮਹੱਤਵਪੂਰਨ ਭੂਮਿਕਾ'' ਨਿਭਾਵੇਗਾ ਭਾਰਤ

Thursday, Apr 27, 2017 - 10:54 AM (IST)

ਵਟਸਐਪ ਦੇ ਵਪਾਰ ਹੱਲ ''ਚ ''ਮਹੱਤਵਪੂਰਨ ਭੂਮਿਕਾ'' ਨਿਭਾਵੇਗਾ ਭਾਰਤ

ਜਲੰਧਰ- ਮੈਸੇਜਿੰਗ ਐਪ ਵਟਸਐਪ ਅਜਿਹੇ ਹੱਲ ''ਤੇ ਕੰਮ  ਕਰ ਰਿਹਾ ਹੈ, ਜਿਸ ''ਚ ਕੰਪਨੀਆਂ ਨੂੰ ਆਪਣੇ ਗਾਹਕਾਂ ਦੇ ਸੰਪਰਕ ''ਚ ਰਹਿਣ ਲਈ ਇਸ ਪਲੇਟਫਾਰਮ ਦੇ ਇਸਤੇਮਾਲ ''ਚ ਸਮਰੱਥ ਬਣਾਇਆ ਜਾ ਸਕੇ। ਇਸ ਦੇ ਨਾਲ ਕੰਪਨੀ ਨੇ ਕਿਹਾ ਕਿ ਵਟਸਐਪ ਦੇ ਬੁਲਾਰੇ ਮੈਟ ਸਟੇਨਫੀਲਡ ਨੇ ਕਿਹਾ, ''ਅਸੀਂ ਨਿਸ਼ਚਿਤ ਰੂਪ ਨਾਲ ਉਤਪਾਦ ਬਣਾਉਣ ਦੇ ਪੜਾਅ ''ਚ ਹਾਂ।''  ਇਹ ਹੱਲ ਛੋਟੇ ਅਤੇ ਵੱਡੇ ਉਦਮਾਂ ਲਈ ਹੋਵੇਗਾ ਅਤੇ ਇਸ ਦਿਸ਼ਾ ''ਚ ਕੰਮ ਚੱਲ ਰਿਹਾ ਹੈ। ਇਸ ਹੱਲ ''ਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।'' ਉਹ ਕੰਪਨੀ ਦੀ ਆਪਣੇ ਮੰਚ ''ਤੇ ਤੀਸਰੀ ਪਾਰਟੀ ਦੇ ਇਸ਼ਤਿਹਾਰ ਦਿਖਾਉਣ ਦੀ ਯੋਜਨਾ ਨਹੀਂ ਹੈ ਅਤੇ ਉਹ ਆਪਣੇ ਪਲੇਟਫਾਰਮ ਤੋਂ ਧਨ ਕਮਾਉਣ ਦੇ ਤਰੀਕੇ ''ਤੇ ਵਿਚਾਰ ਕਰ ਰਹੀ ਹੈ। ਵਟਸਐਪ ਲਈ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ। ਕੰਪਨੀ ਦੇ 1 ਅਰਬ ਤੋਂ ਜ਼ਿਆਦਾ ਖਪਤਕਾਰਾਂ ''ਚੋਂ ਲਗਭਗ 20 ਕਰੋੜ ਭਾਰਤ ''ਚ ਹਨ।


Related News