ਡੀ. ਐੱਨ. ਐੱਸ. ਹਾਈਜੈਕਿੰਗ ਦੇ ਮਾਮਲਿਆਂ ''ਚ ਭਾਰਤ ਹੈ 5ਵੇਂ ਸਥਾਨ ''ਤੇ

Monday, Mar 21, 2016 - 08:15 PM (IST)

ਡੀ. ਐੱਨ. ਐੱਸ. ਹਾਈਜੈਕਿੰਗ ਦੇ ਮਾਮਲਿਆਂ ''ਚ ਭਾਰਤ ਹੈ 5ਵੇਂ ਸਥਾਨ ''ਤੇ

ਜਲੰਧਰ : ਮਾਡਰਨ ਵਾਰ ਫੇਅਰ ਦੇ ਨਾਂ ''ਤੇ ਹਰ ਕੋਈ ਸਾਈਬਰ ਅਟੈਕਸ ਨੂੰ ਹੀ ਇਕ ਮਾਤਰ ਰਸਤਾ ਮੰਨਦਾ ਹੈ ਪਰ ਸ਼ਾਇਦ ਲੋਕ ਇਹ ਭੁਲ ਰਹੇ ਹਨ ਕਿ ਜੇ ਅਸੀਂ ਅੱਤਵਾਦ ਦੇ ਖਿਲਾਫ ਸਾਈਬਰ ਅਟੈਕਸ ਦੀ ਤਿਆਰੀ ''ਚ ਹਾਂ ਤਾਂ ਅਸਮਾਜਿਕ ਤਤਵ ਵੀ ਇਸੇ ਹਥਿਆਰ ਨੂੰ ਸਮਾਜ ਜੇ ਖਿਲਾਫ ਇਸਤੇਮਾਲ ਕਰ ਰਹੇ ਹਨ। ਇਕ ਰਿਪੋਰਟ ਦੇ ਮੁਤਾਬਿਕ ਭਾਰਤ ਦੁਨੀਆ ''ਚ 5ਵਾਂ ਅਜਿਹਾ ਦੇਸ਼ ਹੈ ਜਿਸ ''ਚ ਡੀ. ਐੱਨ. ਐੱਸ. ਹਾਈਜੈਕਿੰਗ ਦੇ ਮਾਮਲੇ 2015 ''ਚ ਸਭ ਤੋਂ ਜ਼ਿਆਦਾ ਉਭਰ ਕੇ ਸਾਹਮਣੇ ਆਏ ਹਨ। ਇਹ ਰਿਪੋਰਟ ਫਿਨਲੈਂਡ ਦੀ ਇਕ ਪ੍ਰਾਈਵੇਸੀ ਤੇ ਸਕਿਓਰਿਟੀ ਕੰਪਨੀ ਐੱਫ-ਸਿਕਿਓਰ ਵੱਲੋਂ ਪੇਸ਼ ਕੀਤੀ ਗਈ ਹੈ। ਐੱਫ-ਸਿਕਿਓਰ ਉਹੀ ਕੰਪਨੀ ਹੈ, ਜਿਸ ਵੱਲੋਂ ਹਾਲਹੀ ''ਚ ਲੋਕਾਂ ਨੂੰ ਇੰਟਰਨੈੱਟ ਨਾਲ ਜੁੜੇ ਖਿਡੌਣਿਆਂ ਤੋਂ ਬੱਚਿਆਂ ਲਈ ਪੈਦਾ ਹੋਣ ਵਾਲੇ ਖਤਰੇ ਤੋਂ ਜਾਗਰੂਕ ਕੀਤਾ ਗਿਆ ਸੀ।

ਐੱਫ-ਸਿਕਿਓਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ''ਚ 2015 ''ਚ ਦੁਨੀਆ ਭਰ ''ਚ ਹੋਣ ਵਾਲੇ ਸਾਈਬਰ ਅਟੈਕਸ ਦਾ ਬਿਓਰਾ ਦਿੱਤਾ ਗਿਆ ਸੀ। ਉਹ ਸਾਈਬਰ ਅਟੈਕ ਜਿਨ੍ਹਾਂ ਨੇ ਆਮ ਲੋਕਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਨੂੰ ਪ੍ਰਭਾਵਿਤ ਕੀਤਾ, ਇਨ੍ਹਾਂ ਦੇਸ਼ਾਂ ''ਚ ਸਭ ਤੋਂ ਪਹਿਲਾਂ ਇਟਲੀ ਫਿਰ ਪੋਲੈਂਡ, ਈਜਿਪਟ, ਸਵੀਡਨ ਤੇ ਭਾਰਤ ਦਾ ਨਾਂ ਸ਼ਾਮਿਲ ਹੈ। ਇਹ ਵੀ ਦੇਖਣ ''ਚ ਆਇਆ ਹੈ ਕਿ ਡੋਮੇਨ ਨੇਮ ਸਿਸਟਮ ਨੂੰ ਹਾਈਜੈਕ ਕਰਨਾ ਅੱਜਕਲ ਦੇ ਹਾਲਾਤ ''ਚ ਆਮ ਹੋ ਗਿਆ ਹੈ ਤੇ 2015 ''ਚ ਇਹ ਅਟੈਕ ਅਪ੍ਰੈਲ ਮਹੀਨੇ ਤੋਂ ਲੈ ਕੇ ਅਗਸਤ ਮਹੀਨੇ ਵਿਚ ਹੋਏ ਸੀ। 

ਡੀ. ਐੱਨ. ਐੱਸ. ਹਾਈਜੈਕਰਾਂ ਦਾ ਮੁੱਖ ਮਕਸਦ ਡੀ. ਐੱਨ. ਐੱਸ. ਕਨਫਿਗ੍ਰੇਸ਼ੰਜ਼ ''ਚ ਹੇਰਫੇਰ ਕਰ ਕੇ ਇੰਟਰਨੈੱਟ ਟ੍ਰੈਫਿਕ ਨੂੰ ਮਾਨੀਟਰ ਕਰਨਾ ਤੇ ਆਪਣੇ ਮੁਤਾਬਿਕ ਡਾਇਵਰਟ ਕਰਨਾ ਹੁੰਦਾ ਤੇ ਡੀ. ਐੱਨ. ਐੱਸ. ਹਾਈਜੈਕਰ ਕਈ ਤਰ੍ਹਾਂ ਦੇ ਸਕਿਓਰਿਟੀ ਫਲੋਅ, ਜਿਨ੍ਹਾਂ ''ਚ ਕਮਜ਼ੋਰ ਪਾਸਵਰਡ, ਸਾਫਟਵੇਅਰ ''ਚ ਕਮੀ ਤੇ ਮਾਲਵੇਅਰ ਮੁੱਖ ਹਨ, ਨਾਲ ਇਹ ਕਰਨ ''ਚ ਸਮਰਥ ਹੁੰਦੇ ਹਨ। ਡੀ. ਐੱਨ. ਐੱਸ. ਹਾਈਜੈਕ ਕਰਨ ਨਾਲ ਇਕ ਵਾਰ ''ਚ ਕਈ ਟਾਰਗੇਟਸ ''ਤੇ ਅਟੈਕ ਕਰ ਕੇ ਕਿਸੇ ਵੀ ਪਰਟੀਕੁਲਰ ਨੈੱਟਵਰਕ ਨਾਲ ਜੁੜੀਆਂ ਡਿਵਾਈਜ਼ਾਂ ਨੂੰ ਖਤਰੇ ''ਚ ਪਾਇਆ ਜਾ ਸਕਦਾ ਹੈ।


Related News