ਭਾਰਤ ''ਚ Honor 6X ਸਮਾਰਟਫੋਨ 24 ਜਨਵਰੀ ਨੂੰ ਹੋ ਸਕਦਾ ਹੈ ਲਾਂਚ

Friday, Jan 06, 2017 - 11:37 AM (IST)

ਭਾਰਤ ''ਚ Honor 6X ਸਮਾਰਟਫੋਨ 24 ਜਨਵਰੀ ਨੂੰ ਹੋ ਸਕਦਾ ਹੈ ਲਾਂਚ
ਜਲੰਧਰ- ਹੁਵਾਵੇ ਟਰਮੀਨਲ ਦੇ ਹਾਨਰ ਬ੍ਰਾਂਡ ਦਾ ਅਗਲਾ ਸਮਾਰਟਫੋਨ 24 ਜਨਵਰੀ ਨੂੰ ਲਾਂਚ ਹੋਵੇਗਾ। ਕੰਪਨੀ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਈਮੇਲ ਕਰਕੇ ਦਿੱਤੀ ਹੈ। ਹਾਨਰ ਨੇ ਫਿਲਹਾਲ ਇਹ ਤਾਂ ਸਾਫ ਨਹੀਂ ਦੱਸਿਆ ਹੈ ਕਿ ਕਿਹੜਾ ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਸੰਭਵ ਹੈ ਕਿ ਇਸ ਦਿਨ ਹਾਨਰ 6X ਸਮਾਰਟਫੋਨ ਨੂੰ ਪੇਸ਼ ਕੀਤਾ ਜਾਵੇ। ਮੀਡੀਆ ਇਨਬਿਲਟ ''ਚ ਕੰਪਨੀ ਨੇ ਇਕ ਤਸਵੀਰ ਦਾ ਇਸਤੇਮਾਲ ਕੀਤਾ ਹੈ, ਜਿਸ ''ਚ ਡਿਊਲ ਰਿਅਰ ਕੈਮਰਾ ਨਜ਼ਰ ਆ ਰਿਹਾ ਹੈ ਅਤੇ ਇਸ ਨਾਲ ਸਵੈਗ ਇਜ਼ ਕਮਿੰਗ ਟੈਕਸਟ ਦਾ ਇਸਤੇਮਾਲ ਹੋਇਆ ਹੈ। ਇਹ ਤਸਵੀਰ ਕਾਫੀ ਹੱਦ ਤੱਕ ਹਾਨਰ 6x ਨੂੰ ਭਾਰਤ ''ਚ ਲਾਂਚ ਹੋ ਜਾਣ ਦੀ ਸੰਭਾਵਨਾਵਾਂ ਦੀ ਮਜ਼ਬੂਤੀ ਦਿੰਦੀ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਅਕਤੂਬਰ ਮਹੀਨੇ ''ਚ ਚੀਨ ''ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਹਾਨਰ 6X ਦੇ ਸੰਬੰਧ ''ਚ ਕੰਪਨੀ ਨੇ ਸੀ. ਈ. ਐੱਸ. 2017 ''ਚ ਐਲਾਨ ਕੀਤਾ ਹੈ ਕਿ ਇਸ ਨੂੰ ਜਲਦ ਹੀ ਹੋਰ ਮਾਰਕੀਟ ''ਚ ਉਪਲੱਬਧ ਕਰਾਇਆ ਜਾਵੇਗਾ, ਜਿਸ ''ਚ ਭਾਰਤ ਵੀ ਸ਼ਾਮਲ ਹੈ।

ਅਸੀਂ ਸੀ. ਈ. ਐੱਸ. ਦੇ ਐਲਾਨ ਤੋਂ ਪਹਿਲਾਂ ਮੁੰਬਈ ''ਚ ਹੈੱਡਸੈੱਟ ਦੀ ਚੀਨੀ ਯੂਨਿਟ ਨਾਲ ਥੋੜਾ ਸਮਾਂ ਗੁਜਾਰਿਆ, ਤੁਸੀਂ ਇਸ ਦੀ ਪਹਿਲੀ ਝਲਕ ਬਾਰੇ ਜਾਣ ਸਕਦੇ ਹੋ ਅਤੇ ਭਾਰਤ ''ਚ ਹਾਨਰ 6X ਦੇ ਦੋ ਵੇਰਿਅੰਟ ਆਉਣਗੇ। ਇਕ ''ਚ 3ਜੀਬੀ ਰੈਮ ਅਤੇ 32ਜੀਬੀ ਸਟੋਰੇਜ ਨਾਲ ਲੈਸ ਹੋਵੇਗਾ ਅਤੇ ਦੂਜੇ ''ਚ 4ਜੀਬੀ ਰੈਮ ਅਤੇ 64ਜੀਬੀ ਸਟੋਰੇਜ ਹੋਵੇਗੀ। ਹਾਰਨ 6X ਐਕਸ ''ਚ 5.5 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ 2.5ਡੀ ਕਵਰਡ ਗਲਾਸ ਆਈ. ਪੀ. ਐੱਸ. ਡਿਸਪਲੇ ਹੈ। ਇਸ ''ਚ ਕੰਪਨੀ ਨੇ 1.7 ਗੀਗਾਹਟਰਜ਼ ਆਕਟਾ-ਕੋਰ ਕਿਰਿਨ 655 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਗ੍ਰਾਫਿਕਸ ਲਈ ਮਾਲੀ ਟੀ830-ਐਮ. ਪੀ2 ਇੰਟੀਗ੍ਰੇਟਡ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਈ. ਐਮ. ਯੂ. ਆਈ. 4.1 ''ਤੇ ਚੱਲੇਗਾ। ਹਾਨਰ 6X ''ਚ ਹਾਈਬ੍ਰਿਡ ਡਿਊਲ ਸਿਮ ਸਲਾਟ ਹੈ। ਤੁਸੀਂ ਇਕ ਸਮੇਂ ''ਚ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਮਾਈਕ੍ਰੋ ਐੱਚ. ਡੀ. ਕਾਰਡ ਇਸਤੇਮਾਲ ਕਰ ਸਕੋਗੇ। 


Related News