ਨਾ ਪੈਟਰੋਲ ਦਾ ਖਰਚਾ, ਨਾ CNG ਦੀ ਟੈਨਸ਼ਨ, ਆ ਗਈ ਭਾਰਤ ਦੀ ਪਹਿਲੀ ਸੋਲਰ ਕਾਰ, ਸਿਰਫ ਇੰਨੀ ਹੈ ਕੀਮਤ
Tuesday, Jan 21, 2025 - 05:02 PM (IST)
ਆਟੋ ਡੈਸਕ- ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 (Auto Expo 2025) 'ਚ ਕਈ ਕੰਪਨੀਆਂ ਨੇ ਆਪਣੀਆਂ ਗੱਡੀਆਂ ਨੂੰ ਲਾਂਚ ਕੀਤਾ ਹੈ। ਇਸ ਈਵੈਂਟਸ 'ਚ ਕਈ ਵੱਖ-ਵੱਖ ਡਿਜ਼ਾਈਨ ਅਤੇ ਬਜਟ ਦੀਆਂ ਗੱਡੀਆਂ ਦੇਖਣ ਨੂੰ ਮਿਲੀਆਂ ਪਰ ਇਨ੍ਹਾਂ ਸਭ ਵਿਚਕਾਰ ਇਕ ਕਾਰ ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਜਣ 'ਚ ਕਾਮਯਾਬ ਰਹੀ, ਉਹ ਹੈ Solar Electric Car Eva. ਇਹ ਭਾਰਤ ਦੀ ਪਹਿਲੀ ਸੋਲਰ ਕਾਰ ਹੈ। ਇਸ ਕਾਰ ਦੀ ਕੀਮਤ ਕਰੀਬ 3.25 ਲੱਖ ਰੁਪਏ ਐਕਸ-ਸ਼ੋਅਰੂਪ ਦੱਸੀ ਜਾ ਰਹੀ ਹੈ।
ਵੇਰੀਐਂਟਸ
Solar Electric Car Eva ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਇਕ ਸੋਲਰ ਕਾਰ ਹੈ। ਇਸ ਨੂੰ ਭਾਰਤ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ ਦੱਸਿਆ ਜਾ ਰਿਹਾ ਹੈ। ਇਸ ਕਾਰ ਨੂੰ 3 ਵੱਖ-ਵੱਖ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। ਇਹ 9 kWh, 12 kWh ਅਤੇ 18 kWh ਸ਼੍ਰੇਣੀਆਂ 'ਚ ਮਿਲ ਜਾਵੇਗੀ। ਕਾਰ ਦੀ ਐਕਸ-ਸ਼ੋਅਰੂਮ ਕੀਮਤ 3.25 ਲੱਖ ਰੁਪਏ ਹੈ ਪਰ ਇਸਦੇ ਟਾਪ ਮਾਡਲ ਦੀ ਕੀਮਤ ਕਰੀਬ 6 ਲੱਖ ਰੁਪਏ ਰੱਖੀ ਗਈ ਹੈ।
ਪ੍ਰੀ-ਬੁਕਿੰਗ
ਇਸ ਕਾਰ ਨੂੰ ਬੁੱਕ ਕਰਨ ਲਈ ਤੁਹਾਨੂੰ ਸਿਰਫ 5 ਹਜ਼ਾਰ ਰੁਪਏ ਦੇਣੇ ਹੋਣਗੇ ਅਤੇ ਗੱਡੀ ਤੁਹਾਡੇ ਨਾਂ 'ਤੇ ਰਿਜ਼ਰਵ ਹੋ ਜਾਵੇਗੀ। ਕੰਪਨੀ ਮੁਤਾਬਕ, ਇਸ ਕਾਰ ਦੀ ਡਿਲਿਵਰੀ ਤੁਹਾਨੂੰ 2026 'ਚ ਮਿਲੇਗੀ। ਇਸ ਕਾਰ 'ਚ ਐਕਸਟੈਂਡਿਡ ਬੈਟਰੀ ਵਾਰੰਟੀ ਅਤੇ ਤਿੰਨ ਸਾਲਾਂ ਦੀ ਫ੍ਰੀ ਵ੍ਹੀਕਲ ਕੁਨੈਕਟੀਵਿਟੀ ਵਰਗੇ ਫੀਚਰਜ਼ ਦਿੱਤੇ ਗਏ ਹਨ।
ਖੂਬੀਆਂ
EVA ਕਾਰ ਇਕ ਟੂ-ਸੀਟਰ ਕਾਰ ਹੈ। ਇਸ ਨੂੰ ਸੜਕਾਂ ਦੀ ਟ੍ਰੈਫਿਕ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਕੰਪੈਕਟ ਹੋਣ ਕਾਰਨ ਇਹ ਭੀੜ ਵਾਲੀਆਂ ਥਾਵਾਂ 'ਚੋਂ ਵੀ ਆਸਾਨੀ ਨਾਲ ਨਿਕਲ ਜਾਵੇਗੀ। ਕਾਰ ਨੂੰ ਇਕ ਵਾਰ ਚਾਰਜ ਕਰਨ 'ਤੇ 250 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸ ਕਾਰ 'ਚ ਲੈਪਟਾਪ ਚਾਰਜਰ, ਲਿਕੁਇਡ ਬੈਟਰੀ ਕੂਲਿੰਗ, ਪੈਨੋਰਮਿਕ ਗਲਾਸ ਸਨਰੂਫ, ਐਪਲ ਕਾਰਪਲੇਅ TM ਅਤੇ ਐਂਡਰਾਇਡ ਆਟੋ TM ਵਰਗੇ ਫੀਚਰਜ਼ ਦਿੱਤੇ ਗਏ ਹਨ।
ਸਪੀਡ
ਇਸ ਕਾਰ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 5 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਕਾਰ ਦੀ ਛੱਤ 'ਤੇ ਲੱਗਾ ਆਪਸ਼ਨਲ ਸੋਲਰ ਪੈਨਲ 3,000 ਕਿਲੋਮੀਟਰ ਤਕ ਚਾਰਜਿੰਗ ਵੀ ਆਫਰ ਕਰਨ ਦੀ ਤਾਕਤ ਰੱਖਦਾ ਹੈ।