ਆ ਗਈ ਦੇਸ਼ ਦੀ ਪਹਿਲੀ ਹਾਈਬ੍ਰਿਡ ਬਾਈਕ, ਜਾਣੋ ਕੀਮਤ ਤੇ ਖੂਬੀਆਂ

Tuesday, Mar 11, 2025 - 06:06 PM (IST)

ਆ ਗਈ ਦੇਸ਼ ਦੀ ਪਹਿਲੀ ਹਾਈਬ੍ਰਿਡ ਬਾਈਕ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਇੰਡੀਆ (Yamaha India) ਨੇ ਦੇਸ਼ ਦੀ ਪਹਿਲੀ ਹਾਈਬ੍ਰਿਡ ਬਾਈਕ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੇਸ਼ ਦੀ ਪਹਿਲੀ ਹਾਈਬ੍ਰਿਡ ਬਾਈਕ ਹੈ, ਜਿਸਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ 2025 'FZ-S Fi Hybrid' ਨੂੰ ਪੇਸ਼ ਕੀਤਾ ਹੈ। ਇਸ ਬਾਈਕ ਨੂੰ 1.44 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਅਰੂਮ (ਦਿੱਲੀ) ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਜਾਜ ਨੇ ਦੇਸ਼ ਦੀ ਪਹਿਲੀ ਸੀਐੱਨਸੀ ਬਾਈਕ ਨੂੰ ਲਾਂਚ ਕੀਤਾ ਸੀ, ਜਿਸਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਸਰਕਾਰ ਲਗਾਤਾਰ ਫਿਊਲ 'ਤੇ ਡਿਪੈਂਡੇਸੀ ਨੂੰ ਘੱਟ ਕਰਨ 'ਤੇ ਫੋਕਸ ਕਰ ਰਹੀ ਹੈ। ਇਸੇ ਸਿਲਸਿਲੇ 'ਚ ਹਾਈਡ੍ਰੋਜਨ ਗੈਸ, ਈਥਾਨੌਲ ਅਤੇ ਸੀਐੱਨਜੀ 'ਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ। 

2025 'FZ-S Fi Hybrid' ਦਾ ਡਿਜ਼ਾਈਨ

ਡਿਜ਼ਾਈਨ ਦੀ ਗੱਲ ਕਰੀਏ ਤਾਂ ਬਾਈਕ ਦਾ ਡਿਜ਼ਾਈਨ ਪੁਰਾਣੀ ਬਾਈਕ ਵਰਗਾ ਹੀ ਹੈ। ਬਾਈਕ ਦੇ ਟੈਂਕ ਕਵਰ 'ਚ ਸ਼ਾਰਪ ਐਜੇਸ ਦਿੱਤੇ ਗਏ ਹਨ, ਜੋ ਸਲੀਕ ਅਤੇ ਸ਼ਾਨਦਾਰ ਲੁੱਕ ਦਿੰਦੇ ਹਨ। ਬਾਈਕ ਦੀ ਸਿਗਨੇਚਰ ਪ੍ਰੇਜੈਂਸ ਸ਼ਾਨਦਾਰ ਦਿਸਦੀ ਹੈ। ਡਿਜ਼ਾਈਨ 'ਚ ਕੁਝ ਬਦਲਾਅ ਕੀਤਾ ਗਿਆ ਹੈ, ਜਿਸ ਵਿਚ ਫਰੰਟ ਟਰਨ ਸਿਗਨਲ, ਏਅਰ ਇਨਟੈਕ ਏਰੀਆ ਸ਼ਾਮਲ ਹੈ। ਇਹ ਬਾਈਕ ਨੂੰ ਅਗਰੈਸਿਵ ਅਤੇ ਏਅਰੋਡਾਇਨਾਮਿਕ ਅਪੀਲ ਦਿੰਦੇ ਹਨ। 

ਪਾਵਰ

ਪਾਵਰ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ 149 ਸੀਸੀ ਦਾ ਬਲਿਊ ਕੋਰ ਇੰਜਣ ਦਿੱਤਾ ਹੈ, ਜੋ OBD-2B compliant ਦੇ ਨਾਲ ਆਉਂਦਾ ਹੈ। ਇਸ ਵਿਚ ਯਾਮਾਹਾ ਦਾ ਸਮਾਰਟ ਮੋਟਰ ਜਨਰੇਟ (SMG) ਦਿੱਤਾ ਹੈ, ਜੋ ਬੈਟਰੀ ਅਸਿਸਟਸ ਐਕਸਲੈਰੇਸ਼ਨ ਡਿਲਿਵਰ ਕਰਦਾ ਹੈ। ਨਾਲ ਹੀ ਸਟਾਪ ਅਤੇ ਸਟਾਰਟ ਸਿਸਟਮ ਦਾ ਵੀ ਸਪੋਰਟ ਮਿਲ ਰਿਹਾ ਹੈ। ਇਸ ਫੀਚਰ ਨਾਲ ਫਿਊਲ ਐਫੀਸ਼ੀਐਂਸੀ ਵਧਦੀ ਹੈ। 

ਸ਼ਾਮਲ ਕੀਤੇ ਗਏ ਕਈ ਨਵੇਂ ਫੀਚਰਜ਼

ਕੰਪਨੀ ਨੇ ਇਸ ਨਵੀਂ ਬਾਈਕ 'ਚ ਕਈ ਨਵੇਂ ਫੀਚਰਜ਼ ਐਡ ਕੀਤੇ ਹਨ। ਇਸ ਵਿਚ 4.2 ਇੰਚ ਦੀ ਫੁਲ ਕਲਰ ਟੀਐੱਫਟੀ ਇੰਸਟਰੂਮੈਂਟ ਸਕਰੀਨ ਮਿਲ ਰਹੀ ਹੈ। ਇਸ ਟੱਚਸਕਰੀਨ ਨੂੰ Y-Connect ਐਪ ਰਾਹੀਂ ਸਮਾਰਟਫੋਨ ਤੋਂ ਇੰਟੀਗ੍ਰੇਟ ਕਰ ਸਕਦੇ ਹੋ। ਇਸ ਵਿਚ ਕਸਟਮਰ ਨੂੰ ਟਰਨ ਬਾਈ ਟਰਨ ਨੈਵੀਗੇਸ਼ਨ, ਜੋ ਗੂਗਲ ਮੈਪ ਨਾਲ ਲਿੰਕਡ ਹੈ, ਰੀਅਲ ਟਾਈਮ ਡਾਇਰੈਕਸ਼ਨ, ਨੈਵੀਗਦੇਸ਼ਨ ਇੰਡੈਕਸ, ਇੰਟਰਸੈਕਸ਼ਨ ਡੀਟੇਲਸ, ਰੋਡ ਦੇ ਨਾਮ ਸਮੇਤ ਕਈ ਸਾਰੀਆਂ ਜਾਣਕਾਰੀਆਂ ਮਿਲਦੀਆਂ ਹਨ। 

ਕਲਰ ਆਪਸ਼ਨ 

ਲੌਂਗ ਰਾਈਡਸ ਲਈ ਹੈਂਡਲਬਾਰ ਦੀ ਪੋਜੀਸ਼ਨ ਨੂੰ ਆਪਟੀਮਾਈਜ਼ ਕੀਤਾ ਗਿਆ ਹੈ, ਤਾਂ ਜੋ ਜ਼ਿਆਦਾ ਕੰਫਰਟ ਮਿਲੇ। ਜ਼ਿਆਦਾ ਐਕਸੈਸੀਬਿਲਿਟੀ ਲਈ ਸਵਿੱਚ ਨੂੰ ਐਡਜਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰਨ ਸਵਿੱਚ ਨੂੰ ਰੀਪੋਜੀਸ਼ਨ ਕੀਤਾ ਗਿਆ ਹੈ, ਤਾਂ ਜੋ ਰਾਈਡਰ ਨੂੰ ਜ਼ਿਆਦਾ ਆਰਾਮ ਮਿਲੇ। ਫਿਊਲ ਟੈਂਕ ਨੂੰ ਏਅਰਪਲੇਨ ਸਟਾਈਲ ਫਿਊਲ ਕੈਪ ਦੇ ਨਾਲ ਦਿੱਤਾ ਗਿਆ ਹੈ। ਇਸ ਬਾਈਕ ਨੂੰ Racing Blue ਅਤੇ  Cyan Metallic Grey ਕਲਰ 'ਚ ਪੇਸ਼ ਕੀਤਾ ਗਿਆ ਹੈ। 


author

Rakesh

Content Editor

Related News