ਇਨ੍ਹਾਂ 5 ਤਰੀਕਿਆਂ ਰਾਹੀਂ ਵਧਾਓ ਆਪਣੇ ਫੋਨ ਦੀ ਬੈਟਰੀ ਲਾਈਫ

09/27/2020 1:25:10 AM

ਗੈਜੇਟ ਡੈਸਕ—ਸਮਾਰਟਫੋਨਜ਼ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਐਂਟਰਟੇਨਮੈਂਟ, ਕਮਿਊਨੀਕੇਸ਼ਨ ਅਤੇ ਇੰਫੋਰਮੇਸ਼ਨ ਦਾ ਸਭ ਤੋਂ ਵੱਡਾ ਜ਼ਰੀਆ ਹੁਣ ਸਾਡਾ ਸਮਾਰਟਫੋਨ ਬਣ ਗਿਆ ਹੈ। ਅਸੀਂ ਆਪਣੇ ਰੋਜ਼ਾਨਾ ਆਉਣ ਵਾਲੇ ਕੰਮਾਂ ’ਤੇ ਵੀ ਹੱਥਾਂ ’ਚ ਆਉਣ ਵਾਲੀ ਇਸ ਛੋਟੀ ਜਿਹੀ ਡਿਵਾਈਸ ’ਤੇ ਨਿਰਭਰ ਹੋ ਚੁੱਕੇ ਹਾਂ। ਸਾਰਿਆਂ ਕੰਮਾਂ ਨੂੰ ਕਰਨ ਲਈ ਜ਼ਰੂਰੀ ਹੈ ਕਿ ਸਮਾਰਟਫੋਨ ਚਾਰਜ ਰਹੇ। ਬ੍ਰਾਊਜਿੰਗ, ਨੈਵੀਗੇਸ਼ਨ ਅਤੇ ਮੀਡੀਆ ਪਲੇਅਬੈਕ ਦੇ ਚੱਲਦੇ ਫੋਨ ਦੀ ਬੈਟਰੀ ਤੇਜ਼ੀ ਨਾਲ ਡਿਸਚਾਰਜ ਹੋਣ ਦੀ ਸਮੱਸਿਆ ਵੀ ਸਾਹਮਣੇ ਆਉਂਦੀ ਰਹਿੰਦੀ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਅਜਿਹੀਆਂ 5 ਟਿਪਸ ਦੇ ਬਾਰੇ ’ਚ ਦੱਸਾਂਗੇ ਕਿ ਜਿਸ ਰਾਹੀਂ ਤੁਸੀਂ ਫੋਨ ਦੀ ਬੈਟਰੀ ਲਾਈਫ ਵਧਾ ਸਕੋਗੇ।

ਲੋਕੇਸ਼ਨ ਸਰਵਿਸੇਜ਼ ਅਤੇ ਬਲੂਟੁੱਥ ਟਰਨ ਆਫ ਰੱਖਣਾ ਹੋਵੇਗਾ
ਦੱਸ ਦੇਈਏ ਕਿ ਜੀ.ਪੀ.ਐੱਸ. ਫੀਚਰ ਬੈਟਰੀ ਨੂੰ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਡਿਸਚਾਰਜ ਕਰਦਾ ਹੈ। ਜੀ.ਪੀ.ਐੱਸ. ਆਨ ਰਹਿਣ ’ਤੇ ਬੈਟਰੀ ਤੇਜ਼ੀ ਨਾਲ ਖਰਚ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸਤੇਮਾਲ ਨਾ ਹੋਣ ’ਤੇ ਇਸ ਨੂੰ ਟਰਨ ਆਫ ਰੱਖੋ। ਜੀ.ਪੀ.ਐੱਸ. ਨੂੰ ਟਰਨ ਆਫ ਕਰ ਲਈ ਕਵਿੱਕ ਐਕਸਿਸ ਪੈਨਲ ’ਤੇ ਜਾਓ ਅਤੇ ਇਸ ਨੂੰ ਆਫ ਕਰ ਦਵੋ। ਜੀ.ਪੀ.ਐੱਸ. ਤੋਂ ਇਲਾਵਾ, ਬਲੂਟੁੱਥ ਵੀ ਫੋਨ ਦੀ ਬੈਟਰੀ ਨੂੰ ਤੇਜ਼ੀ ਨਾਲ ਘੱਟ ਕਰਦਾ ਹੈ। ਧਿਆਨ ਰਹੇ ਕਿ ਜੇਕਰ ਬਲੂਟੁੱਥ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ ਤਾਂ ਕਵਿੱਕ ਪੈਨਲ ’ਚ ਜਾ ਕੇ ਇਸ ਨੂੰ ਟਰਨ ਆਫ ਕਰ ਦਵੋ।

ਡਿਸਪਲੇਅ ਦੀ ਬ੍ਰਾਈਟਨੈਸ ਰੱਖੋ ਘੱਟ
ਸਮਾਰਟਫੋਨ ’ਚ ਡਿਸਪਲੇਅ ਦਾ ਅਹਿਮ ਰੋਲ ਹੁੰਦਾ ਹੈ। ਜੇਕਰ ਡਿਸਪਲੇਅ ਬ੍ਰਾਈਟਨੈੱਸ ਲੈਵਲ ਜ਼ਿਆਦਾ ਹੈ ਤਾਂ ਇਹ ਜ਼ਿਆਦਾ ਬੈਟਰੀ ਦੀ ਖਪਤ ਕਰੇਗਾ। ਇਸ ਲਈ ਜ਼ਰੂਰਤ ਨਾ ਹੋਣ ’ਤੇ ਬ੍ਰਾਈਟਨੈੱਸ ਲੈਵਲ ਹਾਈ ਨਾ ਰੱਖ ਕੇ ਡਾਊਨ ਕਰ ਲਵੋ। ਅਜਿਹਾ ਕਰਨ ’ਤੇ ਫੋਨ ਦੀ ਬੈਟਰੀ ਲਾਈਫ ਜ਼ਰੂਰ ਬਚੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਵਾਰ-ਵਾਰ ਡਿਸਪਲੇਅ ਬ੍ਰਾਈਟਨੈੱਸ ਲੈਵਲ ਨੂੰ ਘੱਟ ਜ਼ਿਆਦਾ ਨਹੀਂ ਕਰਨਾ ਚਾਹੁੰਦੇ ਤਾਂ ਇਸ ਨੂੰ ਆਟੋ ਸੇਵ ਕਰ ਲਵੋ।

ਸਾਰੀਆਂ ਅਨਚਾਹੀਆਂ ਬੈਕਗ੍ਰਾਊਂਡ ਐਪਸ ਨੂੰ ਬੰਦ ਰੱਖੋ
ਬੈਕਗ੍ਰਾਊਂਡ ਐਪਸ ਫੋਨ ਦੇ ਪ੍ਰੋਸੈੱਸਰ ਨੂੰ ਭਰਿਆ ਰੱਖੀਆਂ ਹਨ ਅਤੇ ਇਸ ਨਾਲ ਡਿਵਾਈਸ ਦੀ ਬੈਟਰੀ ਤੇਜ਼ੀ ਨਾਲ ਘੱਟ ਹੁੰਦੀ ਹੈ। ਪ੍ਰੋਸੈੱਸਰ ਦਾ ਇਸਤੇਮਾਲ ਘੱਟ ਕਰਨ ਅਤੇ ਬੈਟਰੀ ਦੀ ਬਚਤ ਕਰਨ ਲਈ ਸਾਰੀਆਂ ਬੈਕਗ੍ਰਾਊਂਡ ਐਪਸ ਨੂੰ ਬੰਦ ਕਰ ਦਵੋ। ਅਜਿਹਾ ਕਰਨ ’ਤੇ ਫੋਨ ਦੀ ਬੈਟਰੀ ਲਾਈਫ ਬਚ ਜਾਵੇਗੀ।

Always-On display ਫੀਚਰ ਨੂੰ ਆਫ ਕਰ ਦਵੋ
ਆਲਵੇਜ਼-ਆਨ-ਡਿਸਪਲੇਅ ਫੀਚਰ ਦੀ ਮਦਦ ਨਾਲ ਯੂਜ਼ਰਸ ਇਕ ਨਜ਼ਰ ’ਚ ਟਾਈਮ, ਡੇਟਾ ਅਤੇ ਨੋਟੀਫਿਕੇਸ਼ਨ ਦੀ ਜਾਣਕਾਰੀ ਲੈ ਸਕਦੇ ਹਨ। ਹਾਲਾਂਕਿ ਇਹ ਫੀਚਰ ਤੇਜ਼ੀ ਨਾਲ ਬੈਟਰੀ ਦੀ ਖਪਤ ਕਰਦਾ ਹੈ ਕਿਉਂਕਿ ਡਿਸਪਲੇਅ ਹਮੇਸ਼ਾ ਆਨ ਰਹਿੰਦੀ ਹੈ। ਸੈਟਿੰਗਸ ’ਚ ਜਾ ਕੇ ਯੂਜ਼ਰਸ ਇਸ ਫੀਚਰ ਨੂੰ ਆਫ ਕਰ ਸਕਦੇ ਹਨ। ਇਸ ਨਾਲ ਫੋਨ ਦੀ ਬੈਟਰੀ ਲਾਈਫ ਵਧ ਜਾਂਦੀ ਹੈ।

ਲਾਈਵ ਵਾਲਪੇਪਰ ਜਾਂ ਵਿਜ਼ਟ ਦਾ ਇਸਤੇਮਾਲ ਨਾ ਕਰੋ
ਜਦ ਲਾਈਵ ਵਾਲਪੇਪਰ ਜਾਂ ਵਿਜ਼ਟਸ ਦਾ ਇਸਤੇਮਾਲ ਹੁੰਦਾ ਹੈ ਤਾਂ ਡਿਸਪਲੇਅ ਨੂੰ ਹਾਇਰ ਫ੍ਰੀਕਵੈਂਸੀ ’ਤੇ ਅਪਡੇਟ ਰਹਿਣਾ ਹੁੰਦਾ ਹੈ ਜਿਸ ਨਾਲ ਬੈਟਰੀ ਦੀ ਖਪਤ ਜ਼ਿਆਦਾ ਹੁੰਦੀ ਹੈ। ਸਕਰੀਨ ਨੂੰ ਹਾਈ ਰੇਟ ’ਤੇ ਰਿ੍ਰਫੇਸ਼ ਕਰਨ ਤੋਂ ਇਲਾਵਾ ਵਿਜ਼ਟਸ ਅਤੇ ਲਾਈਵ ਵਾਲਪੇਪਰਜ਼ ਅਪਡੇਟ ਰਹਿਣ ਲਈ ਫੋਨ ਦੇ ਰਿਸੋਰਸੇਜ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਬੈਟਰੀ ਜ਼ਿਆਦਾ ਖਰਚ ਹੁੰਦੀ ਹੈ।


Karan Kumar

Content Editor

Related News