Nokia ਦੇ ਇਨ੍ਹਾਂ ਸਮਾਰਟਫੋਨਜ਼ ''ਚ ਸ਼ਾਮਿਲ ਹੋਇਆ ਇਨਬਿਲਟ ਵੀਡੀਓ ਕਾਲਿੰਗ ਫੀਚਰ
Sunday, Apr 01, 2018 - 09:38 AM (IST)

ਜਲੰਧਰ- ਹਾਲ ਹੀ 'ਚ HMD ਗਲੋਬਲ ਨੇ ਨੋਕੀਆ 5 ਅਤੇ ਨੋਕੀਆ 6 ਸਮਾਰਟਫੋਨਜ਼ ਦੇ ਲਈ ਭਾਰਤ ਸਮੇਤ ਕਈ ਹੋਰ ਦੇਸ਼ਾਂ 'ਚ ਐਂਡਰਾਇਡ 8.1 Oreo ਅਪਡੇਟ ਨੂੰ ਰੋਲਆਊਟ ਕੀਤਾ ਹੈ। ਇਸ ਅਪਡੇਟ 'ਚ ਸਿਸਟਮ ਸੁਧਾਰ, ਐਂਡਰਾਇਡ ਸੁਰੱਖਿਆ ਪੈਚ ਵਰਗੇ ਫੀਚਰਸ ਸ਼ਾਮਿਲ ਹਨ। ਅਪਡੇਟ ਦੇ ਰਾਹੀਂ ਯੂਜ਼ਰਸ ਨੂੰ ਆਖਿਰਕਾਰ ਕੈਰੀਅਰ ਵੀਡੀਓ ਕਾਲਜ਼ ਫੀਚਰ ਵੀ ਹੁਣ ਉਪਲੱਬਧ ਹੋ ਗਿਆ ਹੈ।
ਇਸ ਤੋਂ ਪਹਿਲਾਂ ਯੂਜ਼ਰਸ ਨੂੰ ਵੀਡੀਓ ਕਾਲਿੰਗ ਦੇ ਲਈ ਥਰਡ ਪਾਰਟੀ ਐਪਸ ਦੀ ਵਰਤੋਂ ਕਰਨੀ ਪੈਂਦੀ ਸੀ, ਪਰ ਹੁਣ ਉਹ ਆਪਣੇ ਨੋਕੀਆ ਸਮਾਰਟਫੋਨ 'ਤੇ ਡਿਫਾਲਟ ਫੋਨ ਐਪ ਦੇ ਨਾਲ ਅਜਿਹਾ ਕਰ ਸਕਦੇ ਹਨ। ਨਵੇਂ ਅਪਡੇਟ ਨੇ ਫੋਨ ਐਪ 'ਚ ਇਕ ਵੀਡੀਓ ਕਾਲਿੰਗ ਬਟਨ ਜੋੜਿਆ ਹੈ ਜੋ ਯੂਜ਼ਰਸ ਨੂੰ ਵੀਡੀਓ ਕਾਲ ਕਰਨ 'ਚ ਮਦਦ ਕਰਦੀ ਹੈ।
ਨੋਕੀਆ 5 ਅਤੇ ਨੋਕੀਆ 6(2017) ਸਮਾਰਟਫੋਨ ਤੋਂ ਇਲਾਵਾ ਇਹ ਵੀਡੀਓ ਕਾਲਿੰਗ ਸਹੂਲਤ ਨੋਕੀਆ 8 ਸਮਾਰਟਫੋਨ 'ਤੇ ਵੀ ਉਪਲੱਬਧ ਹੈ। ਇਸ ਤੋਂ ਇਲਾਵਾ ਯੂਜ਼ਰਸ ਆਪਣੇ ਵੀਡੀਓ ਕਾਲਜ਼ 'ਚ ਫ੍ਰੰਟ ਅਤੇ ਰਿਅਰ ਕੈਮਰੇ ਨੂੰ ਵੀ ਸਵਿੱਚ ਕਰ ਸਕਦੇ ਹਨ।