Gmail ਵੱਲੋਂ ਇਨਬਾਕਸ ਲਈ ਐਡ ਕੀਤੇ ਗਏ ਨਵੇਂ ਫੀਚਰਸ

Thursday, Apr 21, 2016 - 01:44 PM (IST)

Gmail ਵੱਲੋਂ ਇਨਬਾਕਸ ਲਈ ਐਡ ਕੀਤੇ ਗਏ ਨਵੇਂ ਫੀਚਰਸ
ਜਲੰਧਰ- ਹਾਲ ਹੀ ''ਚ ਜੀਮੇਲ ਅਪਡੇਟ ਨੇ ਜੀਮੇਲ ਇਨਬਾਕਸ ਲਈ ਤਿੰਨ ਨਵੇਂ ਫੀਚਰਸ ਐਡ ਕੀਤੇ ਹਨ ਜਿਨ੍ਹਾਂ ''ਚ ਸਟ੍ਰੀਮਲਾਈਨਡ ਈਵੈਂਟਸ, ਗਲਾਂਸੇਬਲ ਨਿਊਜ਼ਲੈਟਰਜ਼ ਅਤੇ ਸੇਵਡ ਲਿੰਕ ਸ਼ਾਮਿਲ ਹਨ | 
 
1.) ਸਟ੍ਰੀਮਲਾਈਨਡ ਈਵੈਂਟਸ- ਵੈੱਬ ਅਤੇ ਮੋਬਾਇਲ ਲਈ ਈਮੇਲ ਸਰਵਿਸ ''ਚ ਹੁਣ ਯੂਜ਼ਰਜ਼ ਈਵੈਂਟਸ ਦਾ ਟਰੈਕ ਰੱਖ ਸਕਦੇ ਹਨ ਜਿਸ ''ਚ ਗੂਗਲ ਕਲੈਂਡਰ ਈਵੈਂਟ ਦੇ ਸਾਰੇ ਮੈਸੇਜਜ਼ ਸ਼ੋਅ ਹੋਣਗੇ | ਇਕ ਈਵੈਂਟ ''ਤੇ ਟੈਪ ਕਰਨ ਨਾਲ ਇਹ ਤੁਹਾਨੂੰ ਸਾਰੀਆਂ ਈਮੇਲਜ਼ ਨੂੰ ਦਿਖਾਏਗਾ ਅਤੇ ਬਦਲੀ ਗਈ ਡਿਟੇਲ ਨੂੰ ਹਾਈਲਾਈਟ ਕਰ ਦਵੇਗਾ | 
 
2.) ਗਲਾਂਸੇਬਲ ਨਿਊਜ਼ਲੈਟਰਜ਼- ਇਸ ਫੀਚਰ ''ਚ ਇੰਨਬਾਕਸ ਆਰਟੀਕਲ ਦੀ ਲਿਸਟ ਨੂੰ ਇਕ ਈਮੇਲ ਦੇ ਸਬਜ਼ੈੱਕਟ ਦੇ ਅੰਦਰ ਦਿਖਾਏਗਾ | ਕਿਸੇ ਨਿਊਜ਼ਲੈਟਰ ''ਚ ਟੈਪ ਕਰਨ ''ਤੇ ਆਰਟੀਕਲਜ਼ ਦੀ ਇਕ ਲਿਸਟ ਦਿਖਾਈ ਦਵੇਗੀ ਜਿਸ ''ਚ ਇਕ ਈਮੇਜ਼ ਅਤੇ ਨਿਊਜ਼ ਦੀਆਂ ਕੁਝ ਲਾਈਨਾਂ ਨਜ਼ਰ ਆਉਣਗੀਆਂ | ਇਨ੍ਹਾਂ ਹੀ ਨਹੀਂ ਸਕਰੋਲ ਕਰਨ ''ਤੇ ਉਸੇ ਸੈਂਡਰ ਵੱਲੋਂ ਭੇਜੀਆਂ ਗਈਆਂ ਪਿਛਲੀਆਂ ਨਿਊਜ਼ਲੈਟਰਜ਼ ਨੂੰ ਵੀ ਦੇਖਿਆ ਜਾ ਸਕਦਾ ਹੈ | 
 
3.) ਸੇਵ ਲਿੰਕ- ਇਸ ਫੀਚਰ ਦੁਆਰਾ ਯੂਜ਼ਰਜ਼ ਲਿੰਕਸ ਨੂੰ ਇਨਬਾਕਸ ''ਚ ਸੇਵ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸ਼ੇਅਰ ਕਰ ਸਕਦੇ ਹਨ |

Related News