ਐਪਲ ਵਾਚ ਵਰਗੇ ਡਿਜ਼ਾਈਨ ਵਾਲੀ ਸਸਤੇ ਸਮਾਰਟਵਾਚ ਲਾਂਚ, ਜਾਣੋ ਕੀਮਤ

Friday, Jul 15, 2022 - 06:24 PM (IST)

ਗੈਜੇਟ ਡੈਸਕ– ਭਾਰਤੀ ਵਿਅਰੇਬਲ ਬਾਜ਼ਾਰ ਪਿਛਲੇ ਕੁਝ ਸਮੇਂ ’ਚ ਕਾਫੀ ਜ਼ਿਆਦਾ ਵਧਿਆ ਹੈ। ਨਵੇਂ ਪਲੇਅਰਾਂ ਦੀ ਐਂਟਰੀ ਅਤੇ ਦੇਸੀ ਬ੍ਰਾਂਡਸ ਦਾ ਇਸ ਸੈਗਮੈਂਟ ’ਚ ਕਾਫੀ ਦਬਦਬਾ ਹੋ ਗਿਆ ਹੈ। ਨਵੇਂ ਬ੍ਰਾਂਡਸ ਲਗਾਤਾਰ ਇਸ ਸੈਗਮੈਂਟ ’ਚ ਐਂਟਰੀ ਕਰ ਰਹੇ ਹਨ। ਅਸੈਸਰੀਜ਼ ਬ੍ਰਾਂਡ ਇਨਬੇਸ ਨੇ ਆਪਣੀ ਨਵੀਂ ਸਮਾਰਟਵਾਚ Urban FIT S ਭਾਰਤ ’ਚ ਲਾਂਚ ਕੀਤੀ ਹੈ। ਇਹ ਐਪਲ ਵਾਚ ਵਰਗੇ ਡਿਜ਼ਾਈਨ ਦੇ ਨਾਲ ਆਉਂਦੀ ਹੈ। ਇਸ ਵਿਚ 1.78 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਸਮਾਰਟਵਾਚ ’ਚ 10 ਦਿਨਾਂ ਦਾ ਬੈਟਰੀ ਬੈਕਅਪ ਮਿਲਦਾ ਹੈ। 

Urban FIT S ’ਚ ਬਲੂਟੁੱਥ ਕਾਲਿੰਗ ਅਤੇ ਹੈਲਥ ਤੇ ਫਿਟਨੈੱਸ ਮਾਨੀਟਰਿੰਗ ਨਾਲ ਜੁੜੇ ਸਾਰੇ ਜ਼ਰੂਰੀ ਫੀਚਰ ਦਿੱਤੇ ਗਏ ਹਨ। ਇਸ ਸਮਾਰਟਵਾਚ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਸ ਸਮਾਰਟਵਾਚ ਦੀ ਕੀਮਤ ਅਤੇ ਖੂਬੀਆਂ ਬਾਰੇ...

Urban FIT S ਦੀ ਕੀਮਤ

ਉਂਝ ਤਾਂ ਕੰਪਨੀ ਨੇ ਇਸ ਨੂੰ 12,999 ਰੁਪਏ ਦੀ ਕੀਮਤ ’ਤੇ ਲਿਸਟ ਕੀਤਾ ਹੈ ਪਰ ਫਿਲਹਾਲ Urban FIT S ਨੂੰ ਤੁਸੀਂ 4,999 ਰੁਪਏ ਦੀ ਕੀਮਤ ’ਤੇ ਖਰੀਦ ਸਕੋਗੇ। ਇਸ ’ਤੇ ਇਕ ਸਾਲ ਦੀ ਵਾਰੰਟੀ ਮਿਲ ਰਹੀ ਹੈ। ਬ੍ਰਾਂਡ ਨੇ ਇਸ ਵਾਚ ਨੂੰ ਚਾਰ ਕਲਰ ਆਪਸ਼ਨ ’ਚ ਲਾਂਚ ਕੀਤਾ ਹੈ। 

ਖੂਬੀਆਂ

Urban FIT S ’ਚ 1.78 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ ਜੋ 550 ਨਿਟਸ ਦੀ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਸ ਵਿਚ ਹਾਰਟ ਰੇਟ ਮਾਨੀਟਰਿੰਗ, SpO2 ਮਾਨੀਟਰਿੰਗ ਦੇ ਨਾਲ 120 ਸਪੋਰਟ ਮੋਡਸ ਮਿਲਦੇ ਹਨ। ਇਸ ਵਾਚ ਦੀ ਮਦਦ ਨਾਲ ਤੁਸੀਂ ਕਾਲਿੰਗ ਵੀ ਕਰ ਸਕਦੇ ਹੋ। ਇਸ ਵਿਚ ਮਾਈਕ੍ਰੋਫੋਨ ਅਤੇ ਸਪੀਕਰ ਦਿੱਤਾ ਗਿਆ ਹੈ ਜੋ ਕਾਲ ਕਰਨ ਅਤੇ ਰਿਸੀਵ ਕਰਨ ਦੇ ਕੰਮ ਆਉਂਦਾ ਹੈ। 

ਇਸ ਡਿਵਾਈਸ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਡਿਵਾਈਸ ਨੂੰ ਪਾਵਰ ਦੇਣਲਈ 250mAh ਦੀ ਬੈਟਰੀ ਬੈਟਰੀ ਦਿੱਤੀ ਗਈ ਹੈ, ਜੋ ਕੰਪਨੀ ਮੁਤਾਬਕ, 2 ਘੰਟਿਆਂ ’ਚ ਫੁਲ ਚਾਰਜ ਹੋ ਜਾਵੇਗੀ। ਫੁਲ ਚਾਰਜ ਹੋਣ ਤੋਂ ਬਾਅਦ ਤੁਸੀਂ ਇਸ ਨੂੰ 10 ਦਿਨਾਂ ਤਕ ਇਸਤੇਮਾਲ ਕਰ ਸਕਦੇ ਹੋ। ਇਸ ਵਿਚ 30 ਦਿਨਾਂ ਦਾ ਸਟੈਂਡਬਾਈ ਟਾਈਮ ਮਿਲਦਾ ਹੈ। 

ਵਾਚ ’ਚ ਰੋਟੇਟ ਕ੍ਰਾਊਨ ਦਾ ਫੀਚਰ ਦਿੱਤਾ ਗਿਆ ਹੈ। ਇਸ ਵਿਚ ਵੌਇਸ ਅਸਿਸਟੈਂਟ ਦਾ ਸਪੋਰਟ ਮਿਲਦਾ ਹੈ। ਇੱਥੋਂ ਤਕ ਕਿ ਤੁਸੀਂ ਫੋਨ ਦੇ ਮਿਊਜ਼ਿਕ ਨੂੰ ਨਾ ਸਿਰਫ ਕੰਟਰੋਲ ਕਰ ਸਕਦੇ ਹੋ ਸਗੋਂ ਉਸ ਨੂੰ ਇਸ ਵਾਚ ’ਤੇ ਸੁਣ ਵੀ ਸਕਦੇ ਹੋ। ਡਿਵਾਈਸ ਵੈਦਰ ਫੋਰਕਾਸਟ, ਮਲਟੀਪਲ ਵਾਚ ਫੇਸ ਵਰਗੇ ਆਪਸ਼ੰਸ ਦੇ ਨਾਲ ਆਉਂਦਾ ਹੈ। 


Rakesh

Content Editor

Related News