InBase ਨੇ ਬੱਚਿਆਂ ਲਈ ਲਾਂਚ ਕੀਤੀ ਸ਼ਾਨਦਾਰ ਸਮਾਰਟਵਾਚ

Thursday, Dec 23, 2021 - 11:27 AM (IST)

InBase ਨੇ ਬੱਚਿਆਂ ਲਈ ਲਾਂਚ ਕੀਤੀ ਸ਼ਾਨਦਾਰ ਸਮਾਰਟਵਾਚ

ਗੈਜੇਟ ਡੈਸਕ– ਘਰੇਲੂ ਕੰਪਨੀ ਇਨਬੇਸ ਨੇ ਬੱਚਿਆਂ ਲਈ ਅਰਬਨ ਫੈਬ ਸਮਾਰਟਵਾਚ ਲਾਂਚ ਕੀਤੀ ਹੈ। ਇਹ ਸਮਾਰਟਵਾਚ ਖਾਸ ਡਿਜ਼ਾਇਨ ਦੇ ਨਾਲ ਚਾਰ ਆਕਰਸ਼ਕ ਰੰਗਾਂ- ਗੁਲਾਬੀ, ਨੀਲੇ, ਲਾਈਟ ਪਰਪਲ ਅਤੇ ਆਰਮੀ ਗਰੀਨ ’ਚ ਉਪਲੱਬਧ ਹੋਵੇਗੀ। ਇਸ ਨੂੰ 5 ਤੋਂ 15 ਸਾਲ ਦੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ ਜੋ ਆਪਣੇ ਕੂਲ ਡਿਜ਼ਾਇਨ ਅਤੇ ਨਵੀਂ ਤਕਨਾਲੋਜੀ ਦੇ ਨਾਲ ਬੱਚਿਆਂ ਨੂੰ ਚੰਗੀਆਂ ਆਦਤਾਂ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ। 

ਅਰਬਨ ਫੈਬ ਸਮਾਰਟਵਾਚ ਬੇਹੱਦ ਹਲਕੀ ਹੈ ਅਤੇ ਇਹ 100 ਤੋਂ ਜ਼ਿਆਦਾ ਵਾਚ ਫੇਸਿਜ਼ ਦੇ ਨਾਲ ਆਉਂਦੀ ਹੈ ਜੋ ਲਗਾਤਾਰ ਅਪਡੇਟ ਹੁੰਦੇ ਰਹਿੰਦੇ ਹਨ। ਅਜਿਹੇ ’ਚ ਤੁਹਾਡੇ ਬੱਚਿਆਂ ਨੂੰ ਰੋਜ਼ਾਨਾ ਇਕ ਨਵਾਂ ਵਾਚ ਫੇਸ ਮਿਲੇਗਾ। ਹਮੇਸ਼ਾ ਇਸ ਉਮਰ ਦੇ ਬੱਚਿਏ ਕਈ ਐਕਟੀਵਿਟੀਜ਼ ਕਰਨਾ ਚਾਹੁੰਦੇ ਹਨ ਪਰ ਆਪਣੀ ਆਕਟੀਵਿਟੀਜ਼ ਨੂੰ ਟ੍ਰੈਕ ਕਰਨ ਲਈ ਉਨ੍ਹਾਂ ਕੋਲ ਕੋਈ ਗੈਜੇਟ ਨਹੀਂ ਹੁੰਦਾ। ਇਹ 10 ਅਲਾਰਮਜ਼ ਦੇ ਨਾਲ ਆਉਂਦੀ ਹੈ ਜੋ ਬੱਚਿਆਂ ਨੂੰ ਰੋਜ਼ਾਨਾ ਐਕਟੀਵਿਟੀਜ਼ ਲਈ ਰਿਮਾਇੰਡ ਕਰਦੇ ਹਨ, ਜਿਵੇਂ- ਸਮੇਂ ’ਤੇ ਉੱਠਣਾ, ਨਾਸ਼ਤਾ ਕਰਨਾ, ਸਕੂਲ ਜਾਣ ਦਾ ਸਮਾਂ, ਹੋਮਵਰਕ, ਖੇਡਣ ਦਾ ਸਮਾਂ, ਪਰਿਵਾਰ ਨਾਲ ਬਿਤਾਉਣ ਦਾ ਸਮਾਂ, ਸੋਣ ਦਾ ਸਮਾਂ ਆਦਿ। 

ਇਹ ਸਮਾਰਟਵਾਚ 4 ਇਨਬਿਲਟ ਗੇਮਾਂ- 2048, ਕੈਂਡੀ ਕ੍ਰਸ਼, ਮੇਜ ਅਤੇ ਫਲਾਈ ਅ ਪਲੇਨ ਦੇ ਨਾਲ ਆਉਂਦੀ ਹੈ। ਅਰਬਨ ਫੈਬ ਟੀਨ ਆਈ.ਪੀ. 68 ਰੇਟਿੰਗ ਦੇ ਨਾਲ ਆਉਂਦੀ ਹੈ ਅਤੇ ਵਾਟਰ ਰੈਸਿਸਟੈਂਟ ਹੈ। ਇਹ ਵਾਚ ਕਈ ਹੈਲਥ ਫੰਕਸ਼ੰਸ ਜਿਵੇਂ- ਹਾਰਟ ਰੇਟ, ਸਲੀਪ ਟ੍ਰੈਕਿੰਗ, ਵਾਕਿੰਗ, ਰਨਿੰਗ ਆਦਿ ਦੇ ਨਾਲ ਆਉਂਦੀ ਹੈ। ਵਾਚ ਦੀ ਸ਼ਾਨਦਾਰ ਬੈਟਰੀ ਲਾਈਫ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਅਤੇ ਸਟੈਂਡਬਾਈ ਮੋਡ ’ਚ 14 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਹ ਚਾਈਲਡ ਲਾਕ ਫੀਚਰ ਦੇ ਨਾਲ ਆਉਂਦੀ ਹੈ। ਤਾਂ ਤੁਸੀਂ ਹੁਣ ਚਾਹੋ ਪਾਸਵਰਡ ਦੀ ਮਦਦ ਨਾਲ ਵਾਚ ਨੂੰ ਲਾਕ ਕਰ ਸਕਦੇ ਹੋ। 

ਇਨਬੇਸ ਅਰਬਨ ਫੈਬ ਸਮਾਰਟਵਾਚ ਦੀ ਕੀਮਤ 5,499 ਰੁਪਏ ਹੈ ਅਤੇ ਇਸ ਨੂੰ 25 ਦਸੰਬਰ 2021 ਤੋਂ ਖਰੀਦਿਆ ਜਾ ਸਕੇਗਾ। ਤਿਉਹਾਰੀ ਸੇਲ ਦੇ ਚਲਦੇ ਇਹ ਬਾਜ਼ਾਰ ’ਚੋਂ 2,999 ਰੁਪਏ ’ਚ ਡਿਸਕਾਊਂਟ ਪ੍ਰਾਈਜ਼ ’ਤੇ ਖਰੀਦੀ ਜਾ ਸਕਦੀ ਹੈ। ਇਸਦੇ ਨਾਲ 12 ਮਹੀਨਿਆਂ ਦੀ ਵਾਰੰਟੀ ਮਿਲ ਰਹੀ ਹੈ। 


author

Rakesh

Content Editor

Related News