ਭਾਰਤ ''ਚ 19 ਅਪ੍ਰੈਲ ਨੂੰ Samsung Galaxy S8 ਅਤੇ Galaxy S8+ ਹੋਣਗੇ ਲਾਂਚ

Friday, Apr 14, 2017 - 03:42 PM (IST)

ਭਾਰਤ ''ਚ 19 ਅਪ੍ਰੈਲ ਨੂੰ Samsung Galaxy S8 ਅਤੇ Galaxy S8+ ਹੋਣਗੇ ਲਾਂਚ
ਜਲੰਧਰ- ਦੱਖਣੀ ਕੋਰੀਆ ਦੀ ਇਲਕੈਟ੍ਰਾਨਿਕਸ ਕੰਪਨੀ ਸੈਮਸੰਗ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਨੂੰ ਭਾਰਤ ''ਚ 19 ਅਪ੍ਰੈਲ ਨੂੰ ਲਾਂਚ ਕਰੇਗੀ। ਇਹ ਜਾਣਕਾਰੀ ਸੈਮਸੰਗ ਮੋਬਾਇਲ ਇੰਡੀਆ ਦੇ ਟਵਿੱਟਰ ਹੈਂਡਲ ਨਾਲ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਹੀ ਸਮਾਰਟਫੋਨ ਨੂੰ ਮਾਰਚ ਮਹੀਨੇ ਦੇ ਅੰਤ ''ਚ ਨਿਊਯਾਰਕ ''ਚ ਗਲੈਕਸੀ ਅਨਪੈਕਡ ਈਵੈਂਟ ''ਚ ਪੇਸ਼ ਕੀਤੇ ਗਏ ਸਨ। ਦੂਜੇ ਪਾਸੇ ਭਾਰਤ ''ਚ ਸੈਮਸੰਗ ਗੈਲਕਸੀ ਐੱਸ8 ਅਤੇ ਗਲੈਕਸੀ ਐੱਸ8+ ਲਈ ਪ੍ਰੀ-ਰਜਿਸਟ੍ਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਸ8 ''ਚ 5.8 ਇੰਚ ਦਾ ਕਵਾਲ ਐੱਚ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਸੈਮਸੰਗ ਗਲੈਕਸੀ ਐੱਸ8+ ''ਚ 6.2 ਇੰਚ ਦਾ ਕਵਾਡ ਐੱਚ. ਡੀ+ (1440x2960 ਪਿਕਸਲ) ''ਤੇ ਐਮੋਲੇਡ ਡਿਸਪਲੇ ਹੈ। ਕੰਪਨੀ ਨੇ ਇਨ੍ਹਾਂ ਇਨਫਿਨਿਟੀ ਡਿਸਪਲੇ ਦਾ ਨਾਂ ਦਿੱਤਾ ਗਿਆ ਹੈ। ਡਿਸਪਲੇ ਦਾ ਅਸਪੈਕਟ ਅਨੁਮਾਨ 18:9 ਹੈ। ਸਾਨੂੰ ਐੱਲ. ਜੀ. ਜੀ6 ''ਚ ਇਸ ਅਨੁਪਾਤ ਡਿਸਪਲੇ ਦੇਖਣ ਨੂੰ ਮਿਲਿਆ ਸੀ। ਦੋਵੇਂ ਹੀ ਸਮਾਰਟਫੋਨ ''ਚ 12 ਮੈਗਾਪਿਕਸਲ ਦੇ ਡਿਊਲ ਪਿਕਸਲ ਰਿਅਰ ਕੈਮਰੇ ਹਨ। ਇਸ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮਿਲੇਗਾ। ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ''ਚ ਕਵਾਲਕਮ ਦਾ ਲੇਟੈਸਟ ਸਮਾਰਟਫੋਨ ਸਨੈਪਡ੍ਰੈਗਨ 835 ਚਿੱਪਸੈੱਟ ਹੈ। ਭਾਰਤ ''ਚ ਅਕਸੀਨਾਸ 8895 ਚਿੱਪਸੈੱਟ ਵਾਲੇ ਮਾਡਲ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਦੋਵੇਂ ਹੀ ਸਮਾਰਟਫੋਨ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਨਾਲ ਆਉਂਦੇ ਹਨ ਅਤੇ ਦੋਵੇਂ ਹੀ ਹੈਂਡਸੈੱਟ 256 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਸਪੋਰਟ ਕਰਨਗੇ। ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਚਾਰਜਿੰਗ ਨੂੰ ਸਪੋਰਟ ਕਰਨਗੇ।
ਗਵਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ''ਚ ਐੱਮ. ਏ. ਐੱਚ. ਅਤੇ 3500 ਐੱਮ. ਏ. ਐੱਚ. ਦੀ ਬੈਟਰੀ ਹੈ। ਇਹ ਫੋਨ ਨਵੇਂ ਗਿਅਰ 360 ਨਾਲ ਚੱਲਣਗੇ, ਜਿਸ ਨੂੰ ਇਸ ਈਵੈਂਟ ''ਚ ਪੇਸ਼ ਕੀਤਾ ਗਿਆ। ਗਲੈਕਸੀ ਐੱਸ8 ਦਾ ਡਾਈਮੈਂਸ਼ਨ 148.9x68.1x8 ਮਿਲੀਮੀਟਰ ਅਤੇ ਵਜਨ 155 ਗ੍ਰਾਮ ਹੈ। ਗਲੈਕਸੀ ਐੱਸ8+ ਦਾ ਡਾਈਮੈਂਸ਼ਨ 159.5x73,4x8.1 ਮਿਲੀਮੀਟਰ ਹੈ ਅਤੇ ਵਜਨ 173 ਗ੍ਰਾਮ।
ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਦੇ ਕਨੈਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ., ਵਾਈ-ਫਾਈ 802.11 ਏ. ਸੀ. (2.4 ਗੀਗਾਹਟਰਜ਼, 5  ਗੀਗਾਹਟਰਜ਼), ਬਲੂਟੁਥ ਵੀ5.0, ਯੂ. ਐੱਸ. ਬੀ. ਟਾਈਪ-ਸੀ, ਐੱਨ. ਏ. ਐੱਫ. ਸੀ. ਅਤੇ ਜ. ਪੀ. ਐੱਸ. ਸ਼ਾਮਿਲ ਹੈ। ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਬੈਰੋਮੀਟਰ, ਜ਼ਾਇਰੋਸਕੋਪ, ਹਾਰਟ ਰੇਟ ਸੈਂਸਰ, ਮੈਗਨੇਟੋਂਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਹੈਂਡਸੈੱਟ ਦਾ ਹਿੱਸਾ ਹੈ।

Related News