ਲੈਪਟਾਪ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਹੈ ਇਹ ਖਬਰ
Monday, Dec 05, 2016 - 01:49 PM (IST)

ਜਲੰਧਰ- ਲੈਪਟਾਪ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਜੇਕਰ ਤੁਸੀਂ ਘੱਟ ਕੀਮਤ ''ਚ ਬਿਹਤਰੀਨ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੈਪਟਾਪ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਤੈਅ ਕਰ ਸਕੋਗੇ ਕਿ ਤੁਹਾਡੇ ਲਈ ਕਿਹੜਾ ਲੈਪਟਾਪ ਸਹੀ ਰਹੇਗਾ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਿਪਸ ਲੈ ਕੇ ਆਏ ਹਾਂ ਜੋ ਇਕ ਬਿਹਤਰੀਨ ਲੈਪਟਾਪ ਖਰੀਦਣ ''ਚ ਤੁਹਾਡੀ ਮਦਦ ਕਰਨਗੇ।
ਬਿਹਤਰੀਨ ਲੈਪਟਾਪ ਖਰੀਦਣ ਲਈ ਧਿਆਨ ਦੇਣਯੋਗ ਗੱਲਾਂ-
ਪ੍ਰੋਸੈਸਰ-
ਮਸ਼ੀਨ ਦਾ ਪ੍ਰਦਰਸ਼ਨ ਕਾਫੀ ਹੱਦ ਤੱਕ ਸੀ.ਪੀ.ਯੂ. ਦੀ ਪਰਫਾਰਮੈਂਸ ''ਤੇ ਹੀ ਨਿਰਭਰ ਕਰਦਾ ਹੈ। ਵੱਖ-ਵੱਖ ਫਾਰਮੇਟ ਦੇ ਮੀਡੀਆ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਂਨੇ ਹੀ ਪਾਵਰਫੁੱਲ ਪ੍ਰੋਸੈਸਰ (2.4GHz) ਦੀ ਲੋੜ ਪਵੇਗੀ। ਹਾਲਾਂਕਿ ਡੈਸਕਟਾਪ ਜਾਂ ਇੰਟਰਨੈੱਟ ਦੀ ਵਰਤੋਂ ਲਈ ਤੁਸੀਂ ਮੱਧ ਰੇਂਜ ਦਾ ਪ੍ਰੋਸੈਸਰ (ਜਿਸ ਦੀ ਫ੍ਰੀਕੁਐਂਸੀ 2 GHz ਹੋਵੇ) ਚੁਣ ਸਕਦੇ ਹੋ।
ਪੋਰਟੇਬਿਲਿਟੀ-
ਜੇਕਰ ਤੁਸੀਂ ਲਗਾਤਾਰ ਯਾਤਰਾ ਨਹੀਂ ਕਰ ਰਹੇ ਹੋ ਤਾਂ ਤੁਸੀਂ ਛੋਟਾ ਲੈਪਟਾਪ ਨਾ ਖਰੀਦੋ ਅਤੇ ਸਿਰਫ ਚੰਗੇ ਵੱਡੇ ਮਾਡਲ ਨੂੰ ਹੀ ਚੁਣੋ, ਜਿਸ ਵਿਚ ਵੱਡੀ ਸਕਰੀਨ (17-ਇੰਚ ਜਾਂ 18-ਇੰਚ) ਹੋਵੇ, ਅਲੱਗ ਨੰਬਰ ਕੀ-ਪੈਡ ਹੋਵੇ ਅਤੇ ਵੱਡੀ ਬੈਟਰੀ ਹੋਵੇ, ਫਿਰ ਇਹ ਸਹੀ ਫੈਸਲਾ ਹੋਵੇਗਾ।
ਰੈਮ-
ਇਹ ਮੈਮਰੀ ਪ੍ਰੋਸੈਸਰ ''ਚ ਪ੍ਰੋਸੈਸਿੰਗ ਦੌਰਾਨ ਅਸਥਾਈ ਤਰੀਕੇ ਨਾਲ ਡਾਟਾ ਸਟੋਰ ਕਰਦੀ ਹੈ। ਤੁਹਾਡੇ ਦੱਸ ਦਈਏ ਕਿ ਰੈਮ ਦੀ ਸਮਰੱਥਾ ਜਿੰਨੀ ਜ਼ਿਆਦਾ ਹੋਵੇਗੀ, ਪ੍ਰੋਸੈਸਰ ਡਾਟਾ ਨੂੰ ਉਂਨਾ ਹੀ ਜਲਦੀ ਪ੍ਰੋਸੈੱਸ ਕਰੇਗਾ। ਉਂਝ ਤਾਂ 1ਜੀ.ਬੀ. ਦੀ ਰੈਬ ਠੀਕ ਹੁੰਦੀ ਹੈ ਪਰ ਤੁਸੀਂ 2ਜੀ.ਬੀ. ਰੈਮ ਵਾਲੇ ਲੈਪਟਾਪ ਨੂੰ ਹੀ ਸਹੀ ਸਮਝੋ।
ਸਟੋਰੇਜ-
ਲੈਪਟਾਪ ''ਚ 500 ਜੀ.ਬੀ. ਸਮਰੱਥਾ ਦੀ ਹਾਰਡ-ਡ੍ਰਾਈਵ ਆਸਾਨੀ ਨਾਲ ਮਿਲ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਸਟੋਰੇਜ ਸਪੇਸ ਕਾਫੀ ਅਹਿਮ ਚੀਜ਼ ਹੈ। ਕਿਸੇ ਵੀ ਡਿਵਾਈਸ ਨੂੰ ਖਰੀਦਣ ਤੋਂ ਪਹਿਲਾਂ ਸਾਨੂੰ ਇਹ ਤੈਅ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕਿੰਨੀ ਸਟੋਰੇਜ ਸਪੇਸ ਦੀ ਲੋੜ ਹੈ। 7200 ਰੈਵੋਲਿਊਸ਼ਨ/ਮਿੰਟ ''ਤੇ ਸਪਿਨ ਕਰਨ ਵਾਲੀ ਹਾਰਡ-ਡ੍ਰਾਈਵ 5400 ਰੈਵੋਲਿਊਸ਼ਨ/ਮਿੰਟ ਦੇ ਮੁਕਾਬਲੇ ਜ਼ਾਦਾ ਪਾਵਰਫੁੱਲ ਹੁੰਦੀ ਹੈ।
ਬੈਟਰੀ-
ਲੈਪਟਾਪ ਖਰੀਦਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਲੈਪਟਾਪ ਜਿੰਨਾ ਪਾਵਰਫੁੱਲ ਹੋਵੇਗਾ ਉਸ ਦਾ ਭਾਰ ਵੀ ਉਂਨਾ ਹੀ ਜ਼ਿਆਦਾ ਹੋਵੇਗਾ। ਲੈਪਟਾਪ ਖਰੀਦਦੇ ਸਮੇਂ ਇਹ ਧਿਆਨ ਰੱਖੋ ਕਿ ਉਸ ਵਿਚ ਲੱਗੀ ਬੈਟਰੀ ਘੱਟੋ-ਘੱਟ 3 ਘੰਟਿਆਂ ਦਾ ਬੈਕਅੱਪ ਦਿੰਦੀ ਹੋਵੇ ਤਾਂ ਜੋ ਤੁਹਾਨੂੰ ਬਾਅਦ ''ਚ ਘੱਟ ਬੈਕਅੱਪ ਦੀ ਸਮੱਸਿਆ ਦਾ ਸਾਹਮਣ ਨਾ ਕਰਨਾ ਪਵੇ। ਇਨ੍ਹਾਂ ਟਿਪਸ ਨੂੰ ਧਿਆਨ ''ਚ ਰੱਖਦੇ ਹੋਏ ਤੁਸੀਂ ਆਪਣੀ ਲੋੜ ਮੁਤਾਬਕ ਬਿਹਤਰੀਨ ਲੈਪਟਾਪ ਖਰੀਦ ਸਕਦੇ ਹੋ।
ਗ੍ਰਾਫਿਕ ਕਾਰਡ-
ਕਾਰਡ-ਇਹ ਇਕ ਬੇਹੱਦ ਮਹੱਤਵਪੂਰਨ ਕਾਰਡ ਹੈ। ਜੇਕਰ ਤੁਸੀਂ ਵੀਡੀਏ ਗੇਮ ਜਾਂ 3ਡੀ ਐਨੀਮੇਸ਼ਨ ''ਤੇ ਕੰਮ ਕਰਦੇ ਹੋ ਤਾਂ ਇਸ ਲਈ ਸੁਝਾਅ ਇਹ ਹੈ ਕਿ ਘੱਟੋ-ਘੱਟ 1ਜੀ.ਬੀ. ਕਾਰਡ ਨਾਲ ਲੈਸ ਲੈਪਟਾਪ ਖਰੀਦੋ।
ਕੁਨੈਕਟੀਵਿਟੀ-
ਲੈਪਟਾਪ ਖਰੀਦਦੇ ਸਮੇਂ ਧਿਆਨ ਰਹੇ ਕਿ ਉਸ ਵਿਚ 2 ਯੂ.ਐੱਸ.ਬੀ. 2.0 ਪੋਰਟ ਅਤੇ 1 ਯੂ.ਐੱਸ.ਬੀ. 3.0 ਪੋਰਟ ਜ਼ਰੂਰ ਹੋਵੇ। ਇਸ ਤੋਂ ਇਲਾਵਾ ਇਸ ਵਿਚ ਕਾਰਡ ਰੀਡਰ ਅਤੇ ਐੱਚ.ਡੀ.ਐੱਮ.ਆਈ. ਪੋਰਟ ਹੋਣਾ ਵੀ ਜ਼ਰੂਰੀ ਹੈ।