Smartphone ਨਾਲ ਕਰ ਰਹੇ ਹੋ ਅਜਿਹੇ ਕੰਮ ਤਾਂ ਹੋ ਜਾਓ ਸਾਵਧਾਨ! ਭਰਨਾ ਪੈ ਸਕਦੈ ਵੱਡਾ ਹਰਜਾਨਾ
Sunday, Mar 16, 2025 - 02:05 PM (IST)

ਗੈਜੇਟ ਡੈਸਕ - ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਕੋਲ ਸਮਾਰਟਫੋਨ ਹੈ। ਲੋਕ ਆਪਣੇ ਮੋਬਾਈਲ ਫੋਨ ਦੀ ਬਹੁਤ ਵਰਤੋਂ ਕਰਦੇ ਹਨ ਅਤੇ ਇਸ ਨਾਲ ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ। ਹਾਲਾਂਕਿ, ਇਸ ਨਾਲ ਛੇੜਛਾੜ ਕਰਨਾ ਮਹਿੰਗਾ ਪੈ ਸਕਦਾ ਹੈ। ਕੁਝ ਲੋਕ ਅਣਜਾਣੇ ’ਚ ਸਮਾਰਟਫੋਨ ਨਾਲ ਕੁਝ ਅਜਿਹੇ ਕੰਮ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਆਪਣੇ ਸਮਾਰਟਫੋਨ ਨਾਲ ਗਲਤੀ ਨਾਲ ਵੀ ਨਹੀਂ ਕਰਨੀਆਂ ਚਾਹੀਦੀਆਂ।
ਪੜ੍ਹੋ ਇਹ ਅਹਿਮ ਖ਼ਬਰ - Nothing Phone (3a) ਦੀਆਂ ਡਿੱਗੀਆਂ ਕੀਮਤਾਂ, ਜਾਣੋ ਕੀ ਹੈ Offers
ਫ਼ੋਨ ਨੂੰ ਜ਼ਿਆਦਾ ਚਾਰਜ ਕਰਨ ਤੋਂ ਬਚੋ
ਅੱਜਕੱਲ੍ਹ ਜ਼ਿਆਦਾਤਰ ਫੋਨ ਚਾਰਜ ਕਰਨ ਤੋਂ ਬਾਅਦ ਆਟੋ ਕੱਟ ਹੋ ਜਾਂਦੇ ਹਨ ਪਰ ਕਈ ਵਾਰ ਲੋਕ ਫੋਨ ਨੂੰ ਲਗਾਤਾਰ ਚਾਰਜਿੰਗ 'ਤੇ ਰੱਖਦੇ ਹਨ। ਅਜਿਹਾ ਕਰਨਾ ਫ਼ੋਨ ਦੀ ਬੈਟਰੀ ਲਈ ਖ਼ਤਰਨਾਕ ਹੋ ਸਕਦਾ ਹੈ। ਜ਼ਿਆਦਾ ਚਾਰਜਿੰਗ ਨਾਲ ਫੋਨ ਦੀ ਬੈਟਰੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਕਈ ਮਾਹਰ ਫ਼ੋਨ ਦੀ ਬੈਟਰੀ ਨੂੰ ਸਿਰਫ਼ 80 ਫੀਸਦੀ ਤੱਕ ਚਾਰਜ ਕਰਨ ਦੀ ਸਲਾਹ ਦਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਇਸ ਮਹੀਨੇ ਹੀ ਲਾਂਚ ਹੋ ਸਕਦੇ ਨੇ Poco F7 ਸੀਰੀਜ਼ ਦੇ ਇਹ ਦੋ Phone
ਚਾਰਜ ਕਰਦੇ ਸਮੇਂ ਈਅਰਫੋਨ ਦੀ ਵਰਤੋਂ ਨਾ ਕਰੋ
ਬਹੁਤ ਸਾਰੇ ਲੋਕ ਫ਼ੋਨ ਚਾਰਜ ਕਰਨ ਦੇ ਨਾਲ-ਨਾਲ ਫ਼ਿਲਮਾਂ ਜਾਂ ਵੈੱਬ ਸੀਰੀਜ਼ ਦੇਖਦੇ ਸਮੇਂ ਈਅਰਫੋਨ ਲਗਾਉਂਦੇ ਹਨ। ਭਾਵੇਂ ਇਹ ਸੁਵਿਧਾਜਨਕ ਲੱਗ ਸਕਦਾ ਹੈ ਪਰ ਅਜਿਹਾ ਕਰਨਾ ਘਾਤਕ ਹੋ ਸਕਦਾ ਹੈ। ਅਜਿਹੀਆਂ ਘਟਨਾਵਾਂ ਦੌਰਾਨ ਬਿਜਲੀ ਦੇ ਝਟਕੇ ਦਾ ਡਰ ਰਹਿੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - Mobile ’ਤੇ ਆਉਣ ਅਜਿਹੇ Message ਤਾਂ ਤੁਰੰਤ ਹੋ ਜਾਓ ਸਾਵਧਾਨ! Scammers ਨੇ ਲੱਭਿਆ ਨਵਾਂ ਤਰੀਕਾ
ਆਪਣਾ ਫ਼ੋਨ ਸਿਰਹਾਣੇ ਹੇਠਾਂ ਰੱਖ ਕੇ ਨਾ ਸੌਂਵੋ
ਬਹੁਤ ਸਾਰੇ ਲੋਕ ਰਾਤ ਨੂੰ ਸੌਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਅਤੇ ਇਸਨੂੰ ਸਿਰਹਾਣੇ ਹੇਠਾਂ ਰੱਖ ਕੇ ਸੌਂ ਜਾਂਦੇ ਹਨ। ਸਿਹਤ ਮਾਹਿਰਾਂ ਅਨੁਸਾਰ, ਫ਼ੋਨ ਨੂੰ ਸਿਰਹਾਣੇ ਹੇਠਾਂ ਰੱਖ ਕੇ ਸੌਣਾ ਨੁਕਸਾਨਦੇਹ ਹੋ ਸਕਦਾ ਹੈ। ਫ਼ੋਨ ਤੋਂ ਨਿਕਲਣ ਵਾਲਾ ਰੇਡੀਏਸ਼ਨ ਦਿਮਾਗ ਦੇ ਸਿਗਨਲਾਂ ’ਚ ਵਿਘਨ ਪਾ ਕੇ ਨੀਂਦ ਨੂੰ ਵਿਗਾੜ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਸਤੇ ਰੇਟਾਂ ’ਤੇ ਲਾਂਚ ਹੋ ਰਿਹਾ Samsung Galaxy ਦਾ ਇਹ Smartphone, ਜਾਣੋ ਖਾਸੀਅਤਾਂ
ਧੁੱਪ ’ਚ ਫ਼ੋਨ ਚਾਰਜ ਨਾ ਕਰੋ
ਤੁਹਾਨੂੰ ਗਲਤੀ ਨਾਲ ਵੀ ਆਪਣੇ ਫ਼ੋਨ ਨੂੰ ਸਿੱਧੀ ਧੁੱਪ ’ਚ ਨਹੀਂ ਰੱਖਣਾ ਚਾਹੀਦਾ। ਜੇਕਰ ਫੋਨ ਨੂੰ ਚਾਰਜ ਕਰਦੇ ਸਮੇਂ ਧੁੱਪ ’ਚ ਰੱਖਿਆ ਜਾਵੇ ਤਾਂ ਇਹ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਕਾਰਨ ਫੋਨ ਜ਼ਿਆਦਾ ਗਰਮ ਹੋਣ ਦਾ ਖ਼ਤਰਾ ਰਹਿੰਦਾ ਹੈ ਅਤੇ ਬੈਟਰੀ ਫਟ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - 18 ਮਾਰਚ ਨੂੰ Oppo A5 Series ਦੇ ਇਹ ਧਾਕੜ Phone ਹੋਣ ਜਾ ਰਹੇ ਲਾਂਚ, ਜਾਣੋ ਫੀਚਰਜ਼
ਘਟੀਆ ਕੁਆਲਿਟੀ ਦੇ ਉਪਕਰਣਾਂ ਦੀ ਵਰਤੋਂ ਨਾ ਕਰੋ
ਬਹੁਤ ਸਾਰੇ ਲੋਕ, ਕੀਮਤ ਦੇ ਲਾਲਚ ’ਚ ਆ ਕੇ, ਖਰਾਬ ਚਾਰਜਰ ਜਾਂ ਕੇਬਲ ਖਰੀਦ ਲੈਂਦੇ ਹਨ। ਇਹ ਸਸਤੇ ਅਤੇ ਘਟੀਆ ਕੁਆਲਿਟੀ ਵਾਲੇ ਯੰਤਰ ਫ਼ੋਨ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਘਟੀਆ ਕੁਆਲਿਟੀ ਦੇ ਚਾਰਜਰ ਨਾਲ ਫ਼ੋਨ ਚਾਰਜ ਕਰਨ ਨਾਲ ਬੈਟਰੀ ਖਰਾਬ ਹੋ ਸਕਦੀ ਹੈ।