ਹੁੰਡਈ ਵਰਨਾ ’ਚ ਮਿਲੇਗਾ ਵਾਇਰਲੈੱਸ ਐਂਡਰਾਇਡ ਆਟੋ ਤੇ ਐਪਲ ਕਾਰ ਪਲੇਅ

Saturday, May 15, 2021 - 10:35 AM (IST)

ਹੁੰਡਈ ਵਰਨਾ ’ਚ ਮਿਲੇਗਾ ਵਾਇਰਲੈੱਸ ਐਂਡਰਾਇਡ ਆਟੋ ਤੇ ਐਪਲ ਕਾਰ ਪਲੇਅ

ਆਟੋ ਡੈਸਕ– ਹੁੰਡਈ ਵਰਨਾ ਨੂੰ ਕੁਝ ਬਦਲਾਵਾਂ ਨਾਲ ਬਾਜ਼ਾਰ ’ਚ ਅਪਡੇਟ ਕੀਤਾ ਗਿਆ ਹੈ। ਕੰਪਨੀ ਵਲੋਂ ਹੁਣ ਵਰਨਾ ਕਾਰ ’ਚ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦਾ ਫੀਚਰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 1.5 ਲੀਟਰ ਪੈਟਰੋਲ ਇੰਜਣ ਨੂੰ ਐੱਸ+ ਟ੍ਰਿਮ ’ਚ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 1.5 ਲੀਟਰ ਪੈਟਰੋਲ ਇੰਜਣ ਨੂੰ ਐੱਸ ਟ੍ਰਿਮ ’ਚ ਮੁਹੱਈਆ ਕਰਵਾਇਆ ਜਾਂਦਾ ਹੈ। 

ਹੁੰਡਈ ਵਰਨਾ ਦੇ ਐੱਸ+ ਮਾਡਲ ਦੀ ਕੀਮਤ 9.60 ਤੋਂ 10.81 ਲੱਖ ਰੁਪਏ ਹੈ, ਉਥੇ ਹੀ ਇਸ ਦੇ ਐੱਸ. ਐੱਕਸ ਮਾਡਲ ਦੀ ਕੀਮਤ 10.98 ਲੱਖਤੋਂ 13.36 ਲੱਖ ਰੁਪਏ ਤਕ ਹੈ। ਹੁਣ ਤੋਂ ਦੋਵੇਂ ਹੀ ਟ੍ਰਿਮ ਮਾਡਲਾਂ ’ਚ ਵਾਇਰਲੈੱਸ ਸਮਾਰਟਫੋਨ ਕੁਨੈਕਟੀਵਿਟੀ ਦਾ ਫੀਚਰ ਮਿਲੇਗਾ। ਹੁਣ ਵਰਨਾ ਦੇ ਸ਼ੁਰੂਆਤੀ ਈ ਮਾਲਡ ਨੂੰ ਛੱਡ ਕੇ ਬਾਕੀ ਸਾਰੇ ਮਾਡਲਾਂ ’ਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦਾ ਫੀਚਰ ਮਿਲੇਗਾ। 

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਵਰਨਾ ’ਚ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ. ਅਤੇ ਈ.ਬੀ.ਡੀ., ਰੀਅਰ ਪਾਰਕਿੰਗ ਸੈਂਸਰ, ਰਿਮੋਟ ਸੈਂਟਰਲ ਲਾਕਿੰਗ ਅਤੇ ਆਈਸੋਫਿਕਸ ਚਾਈਲਡ ਸੀਟ ਮਾਊਂਟ ਆਦਿ ਫੀਚਰਜ਼ ਪਹਿਲਾਂ ਤੋਂ ਮਿਲਦੇ ਆ ਰਹੇ ਹਨ। ਇਸ ਤੋਂ ਇਲਾਵਾ ਕੰਪਨੀ ਵਲੋਂ ਵਰਨਾ ’ਚ ਐਨਾਲਾਗ ਟੈਕੋਮੀਟਰ, ਐਡਜਸਟੇਬਲ ਮਾਊਂਟੇਂਡ ਕੰਟਰੋਲ, ਪਾਵਰ ਵਿੰਡੋ ਅਤੇ ਰੀਅਰ ਸੈਂਟਰ ਆਰਮ ਰੈਸਟ ਵੀ ਉਪਲੱਬਧ ਕਰਵਾਇਆ ਜਾਂਦਾ ਹੈ। 

ਇਹ ਹੁੰਡਈ ਦੀ ਮਿਡ ਸਾਈਜ਼ ਸੇਡਾਨ ਸੈਗਮੈਂਟ ਦੀ ਗੱਡੀ ਹੈ ਜੋ ਕਿ 1.5 ਲੀਟਰ ਪੈਟਰੋਲ ਇੰਜਣ, 1.0 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਮੈਨੁਅਲ ਇੰਜਣ ਆਪਸ਼ਨ ਨਾਲ ਆਉਂਦੀ ਹੈ। ਭਾਰਤ ’ਚ ਇਸ ਕਾਰ ਦਾ ਮੁਕਾਬਲਾ ਹੋਂਡਾ ਸਿਟੀ, ਫਾਕਸਵੈਗਨ ਵੈਂਟੋ, ਸਕੋਡਾ ਰੈਪਿਡ ਅਤੇ ਮਾਰੂਤੀ ਸਿਆਜ਼ ਨਾਲ ਹੈ। 


author

Rakesh

Content Editor

Related News