ਹੁੰਡਈ ਨੇ ਭਾਰਤ ’ਚ ਲਾਂਚ ਕੀਤੀ ਗ੍ਰੈਂਡ i10 Nios turbo, ਜਾਣੋ ਕੀਮਤ

Saturday, Feb 15, 2020 - 10:55 AM (IST)

ਹੁੰਡਈ ਨੇ ਭਾਰਤ ’ਚ ਲਾਂਚ ਕੀਤੀ ਗ੍ਰੈਂਡ i10 Nios turbo, ਜਾਣੋ ਕੀਮਤ

ਗੈਜੇਟ ਡੈਸਕ– ਹੁੰਡਈ ਨੇ ਭਾਰਤੀ ਬਾਜ਼ਾਰ ’ਚ ਗ੍ਰੈਂਡ ਆਈ10 ਨਿਓਸ ਟਰਬੋ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 7.68 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ਨੂੰ ਸਿਰਫ ਸਪੋਰਟਸ ਟ੍ਰਿਮ ’ਚ ਹੀ ਖਰੀਦਿਆ ਜਾ ਸਕੇਗਾ। ਬਦਲਾਅ ਦੀ ਗੱਲ ਕਰੀਏ ਤਾਂ ਕਾਰ ਦਾ ਅਗਲਾ ਤੇ ਪਿਛਲਾ ਬੰਪਰ ਇਸ ਵਾਰ ਕੰਪਨੀ ਨੇ ਬਦਲਿਆ ਹੈ। ਇਸ ਦੇ ਇੰਟੀਰੀਅਰ ਨੂੰ ਬਲੈਕ ਥੀਮ ’ਚ ਰੱਖਿਆ ਗਿਆ ਹੈ ਉਥੇ ਹੀ ਕੁਝ ਥਾਵਾਂ ’ਤੇ ਰੈੱਡ ਇੰਸਰਟ ਵੀ ਦੇਖਣ ਨੂੰ ਮਿਲੇ ਹਨ।

PunjabKesari

1.0 ਲੀਟਰ ਇੰਜਣ
ਇਸ ਕਾਰ ’ਚ 1.0 ਲੀਟਰ ਟਰਬੋ ਪੈਟਰੋਲ ਇੰਜਣ ਲੱਗਾ ਹੈ ਜੋ 98 ਬੀ.ਐੱਚ.ਪੀ. ਦੀ ਪਾਵਰ ਅਤੇ 172 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। 


Related News