Hyundai ਦੀਆਂ ਕਾਰਾਂ ''ਤੇ ਮਿਲ ਰਹੀ 2 ਲੱਖ ਰੁਪਏ ਤਕ ਦੀ ਛੋਟ

09/08/2023 4:29:11 PM

ਆਟੋ ਡੈਸਕ- ਹੁੰਡਈ ਆਪਣੀਆਂ ਕਾਰਾਂ 'ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ। ਇਨ੍ਹਾਂ ਕਾਰਾਂ 'ਚ i20 N Line, Alcazar, i10 Nios, Aura, Verna, Kona Electric ਅਤੇ New i20 ਸ਼ਾਮਲ ਹਨ। ਇਨ੍ਹਾਂ ਕਾਰਾਂ ਨੂੰ ਖ਼ਰੀਦਣ 'ਤੇ ਲਗਭਗ 2 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹੋ। ਇਹ ਆਫਰ ਸਿਰਫ 30 ਸਤੰਬਰ ਤਕ ਉਪਲੱਬਧ ਹੈ।

Verna, i20 N Line, Alcazar ਅਤੇ i10 Nios 'ਤੇ ਡਿਸਕਾਊਂਟ ਆਫਰ

ਵਰਨਾ 'ਤੇ 25 ਹਜ਼ਾਰ ਰੁਪਏ ਦਾ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਕਾਰ ਦੀ ਐਕਸ ਸ਼ੋਅਰੂਮ ਕੀਮਤ 10.89 ਲੱਖ ਰੁਪਏ ਹੈ। i20 N Line 'ਤੇ 50 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੀ ਐਕਸ ਸ਼ੋਅਰੂਮ ਕੀਮਤ 10.16 ਲੱਖ ਰੁਪਏ ਹੈ। ਉਥੇ ਹੀ ਅਲਕਾਜ਼ਾਰ 'ਤੇ 20 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੀ ਕੀਮਤ 16.74 ਲੱਖ ਰੁਪਏ ਹੈ। ਇਸਤੋਂ ਇਲਾਵਾ i10 Nios 'ਤੇ 43 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੀ ਕੀਮਤ 5.68 ਲੱਖ ਰੁਪਏ ਹੈ। 

Aura, New i20 ਅਤੇ Kona Electric 'ਤੇ ਡਿਸਕਾਊਂਟ ਆਫਰ

Aura 'ਤੇ 33 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਆਫਰ ਮਿਲ ਰਿਹਾ ਹੈ। ਇਸਦੀ ਐਕਸ ਸ਼ੋਅਰੂਮ ਕੀਮਤ 6.29 ਲੱਖ ਰੁਪਏ ਹੈ। ਉਥੇ ਹੀ ਨਿਊ i20 'ਤੇ ਕੰਪਨੀ 40 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ। ਇਸਦੀ ਕੀਮਤ 7.18 ਲੱਖ ਰੁਪਏ ਹੈ। ਇਸਤੋਂ ਇਲਾਵਾ ਕੋਨਾ ਈ.ਵੀ. 'ਤੇ 2 ਲੱਖ ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੀ ਐਕਸ ਸ਼ੋਅਰੂਮ ਕੀਮਤ 23.84 ਲੱਖ ਰੁਪਏ ਹੈ। 


Rakesh

Content Editor

Related News