ਨਵੇਂ ਸਾਲ ''ਚ ਦਸਤਕ ਦੇਵੇਗੀ Hyundai Creta EV, Mahindra ਤੇ Tata ਦੀਆਂ ਇਲੈਕਟ੍ਰਿਕ ਕਾਰਾਂ ਨੂੰ ਦੇਵੇਗੀ ਟੱਕਰ

Thursday, Dec 19, 2024 - 07:12 PM (IST)

ਨਵੇਂ ਸਾਲ ''ਚ ਦਸਤਕ ਦੇਵੇਗੀ Hyundai Creta EV, Mahindra ਤੇ Tata ਦੀਆਂ ਇਲੈਕਟ੍ਰਿਕ ਕਾਰਾਂ ਨੂੰ ਦੇਵੇਗੀ ਟੱਕਰ

ਆਟੋ ਡੈਸਕ- ਜੇਕਰ ਤੁਸੀਂ Hyundai Creta EV ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁੰਡਈ ਆਪਣੀ ਇਲੈਕਟ੍ਰਿਕ ਕਰੇਟਾ ਨੂੰ ਅਗਲੇ ਸਾਲ ਯਾਨੀ 17 ਜਨਵਰੀ 2025 ਨੂੰ ਭਾਰਤੀ ਮੋਬਿਲਿਟੀ ਸ਼ੋਅ ਦੇ ਪਹਿਲੇ ਦਿਨ ਪੇਸ਼ ਕਰਨ ਜਾ ਰਹੀ ਹੈ। ਇਸ ਈਵੈਂਟ 'ਚ Creta EV ਨੂੰ ਭਾਰਤੀ ਸੜਕਾਂ 'ਤੇ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਜਾ ਚੁੱਕਾ ਹੈ। ਇਹ ਹੁੰਡਈ ਦੀ ਪਹਿਲੀ ਮੇਡ ਇਨ ਇਲੈਕਟ੍ਰਿਕ ਕਾਰ ਹੋਵੇਗੀ ਅਤੇ ਇਸ ਨੂੰ ਕਿਫਾਇਤੀ ਕੀਮਤ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਨਵੀਂ Creta EV ਦਾ ਮੁਕਾਬਲਾ ahindra BE 6 ਅਤੇ Tata Curvv ਵਰਗੀਆਂ ਇਲੈਕਟ੍ਰਿਕ ਕਾਰਾਂ ਨਾਲ ਹੋਵੇਗਾ। 

ਪਾਵਰਟ੍ਰੇਨ 

ਨਵੀਂ Hyundai Creta EV ਨੂੰ 45 kWh ਦੀ ਬੈਟਰੀ ਪੈਕ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਇਕ ਸਿੰਗਲ ਮੋਟਰ ਆਪਸ਼ਨ ਦੇ ਨਾਲ ਆਏਗੀ, ਜੋ 138bhp ਦੀ ਪਾਵਰ ਅਤੇ 255Nm ਦਾ ਟਾਰਕ ਜਨਰੇਟ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ, ਇਹ ਇਲੈਕਟ੍ਰਿਕ ਐੱਸ.ਯੂ.ਵੀ. 500 ਕਿਲੋਮੀਟਰ ਤਕ ਦੀ ਡਰਾਈਵਰ ਰੇਂਜ ਦੇ ਸਕਦੀ ਹੈ। 

ਫੀਚਰਜ਼ 

ਇਸ ਗੱਡੀ 'ਚ ਟਵਿਨ-ਸਕਰੀ ਇੰਫੋਟੇਨਮੈਂਟ ਸਿਸਟਮ, HVAC ਕੰਟਰੋਲ ਅਤੇ 360-ਡਿਗਰੀ ਕੈਮਰਾ ਵਰਗੇ ਫੀਚਰਜ਼ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਵਰਗੇ ਫੀਚਰਜ਼ ਵੀ ਹੋ ਸਕਦੇ ਹਨ। 

ਕੀਮਤ

ਭਾਰਤ 'ਚ ਪੈਟਰੋਲ ਅਤੇ ਡੀਜ਼ਲ ਇੰਜਣ ਵਾਲੀ ਹੁੰਡਈ ਕਰੇਟਾ ਦੀ ਸ਼ੁਰੂਆਤੀ ਕੀਮਤ ਕਰੀਬ 11 ਲੱਖ ਰੁਪਏ ਐਕਸ-ਸ਼ੋਅਰੂਮ ਹੈ। ਉਥੇ ਹੀ Creta EV ਨੂੰ ਵੀ ਕਿਫਾਇਤੀ ਕੀਮਤ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ ਨਵੀਂ Hyundai Creta EV ਦੀ ਕੀਮਤ ਲਗਭਗ 20 ਲੱਖ ਰੁਪਏ ਐਕਸ-ਸ਼ੋਅਰੂਮ ਦੇ ਕਰੀਬ ਹੋ ਸਕਦੀ ਹੈ ਜੋ ਇਸ ਨੂੰ ਭਾਰਤੀ ਬਾਜ਼ਾਰ 'ਚ ਇਕ ਆਕਰਸ਼ਕ ਆਪਸ਼ਨ ਬਣਾਏਗੀ। 


author

Rakesh

Content Editor

Related News