Huawei Y9 (2019) ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Thursday, Jan 10, 2019 - 03:28 PM (IST)

ਗੈਜੇਟ ਡੈਸਕ– Huawei Y9 (2019) ਭਾਰਤ ’ਚ ਲਾਂਚ ਹੋ ਗਿਆ ਹੈ। ਇਹ ਕੰਪਨੀ ਦਾ ਪਹਿਲਾ Y-ਸੀਰੀਜ਼ ਸਮਾਰਟਫੋਨ ਹੈ, ਜਿਸ ਨੂੰ ਭਾਰਤ ’ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਨੂੰ ਅਕਤੂਬਰ 2018 ’ਚ ਚੀਨ ’ਚ ਹੁਵਾਵੇਈ Enjoy 9 Plus ਦੇ ਨਾਂ ਨਾਲ ਲਾਂਚ ਕੀਤਾ ਜਾ ਚੁੱਕਾ ਹੈ। ਇਸ ਸਮਾਰਟਫੋਨ ਨਾਲ ਕੰਪਨੀ ਭਾਰਤ ’ਚ ਖੁਦ ਦੇ ਸਬ-ਬ੍ਰਾਂਡ ਆਨਰ ਦੇ 8X, ਸ਼ਾਓਮੀ ਰੈੱਡਮੀ ਨੋਟ 6 ਪ੍ਰੋ, ਅਸੁਸ ਜ਼ੈੱਨਫੋਨ ਮੈਕਸ ਪ੍ਰੋ M2 ਅਤੇ ਰੀਅਲਮੀ 2 ਪ੍ਰੋ ਨੂੰ ਟੱਕਰ ਦੇਵੇਗਾ। ਹੁਵਾਵੇਈ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਮੇਕਰ ਹੈ ਪਰ ਭਾਰਤ ’ਚ ਇਸ ਦਾ ਮਾਰਕੀਟ ਸ਼ੇਅਰ ਆਨਰ ਨੂੰ ਮਿਲਾ ਕੇ ਸਿਰਫ 1 ਫੀਸਦੀ ਹੈ। ਕੰਪਨੀ ਨੇ ਹਾਲ ਹੀ ’ਚ ਰਿਕਾਰਡ 20 ਕਰੋੜ ਯੂਨਿਟਸ ਸ਼ਿੱਪ ਕੀਤੇ ਸਨ। 

ਕੀਮਤ ਤੇ ਉਪਲੱਬਧਤਾ
Huawei Y9 (2019) ਨੂੰ ਭਾਰਤ ’ਚ 15,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਇਹ ਕੀਮਤ ਸਮਾਰਟਫੋਨ ਦੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਬੇਸ ਵੇਰੀਐਂਟ ਦੀ ਹੈ। ਇਹ ਅਮੇਜ਼ਨ ਐਕਸਕਲੂਜ਼ਿਵ ਹੈ ਅਤੇ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਇਸ ਦੀ ਖਰੀਦ ’ਤੇ 2,990 ਰੁਪਏ ਦਾ boat Rockerz Sports ਬਲੂਟੁੱਥ ਹੈੱਡਫੋਨ ਮੁਫਤ ਦੇ ਰਹੀ ਹੈ। ਸਮਾਰਟਫੋਨ Sapphire blue ਅਤੇ Midnight Black ਕਲਰ ਆਪਸ਼ਨ ’ਚ 15 ਜਨਵਰੀ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 

Huawei Y9 (2019) ਫੀਚਰਜ਼
ਇਸ ਫੋਨ ’ਚ 6.5 ਇੰਚ ਦੀ ਫੁੱਲ-ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ। ਸਮਾਰਟਫੋਨ ਕੰਪਨੀ ਦੇ ਮਿਡਰੇਂਜ Kirin 710 ਆਕਟਾ-ਕੋਰ 12nm ਪ੍ਰੋਸੈਸਰ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 4 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੈ। ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਫਰੰਟ ਕੈਮਰਾ ਹੈ। ਚਾਰੇ ਕੈਮਰੇ ਏ.ਆਈ. ਸਪੋਰਟ ਦੇ ਨਾਲ ਆਉਂਦੇ ਹਨ। 

ਕਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅੇਤ 4ਜੀ ਐੱਲ.ਟੀ.ਈ. ਵਰਗੇ ਫੀਚਰਜ਼ ਹਨ। ਸਮਾਰਟਫੋਨ 4,000mAh ਦੀ ਬੈਟਰੀ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਨਾਲ ਆਉਂਦਾ ਹੈ। ਫੋਨ ’ਚ ਐਂਡਰਾਇਡ 8.1 ਓਰੀਓ ਬੇਸਡ EMUI 8.2 ਦਿੱਤਾ ਗਿਆ ਹੈ। 


Related News