ਗੂਗਲ ਦੇ ਟੈਸਟ ’ਚ ਫੇਲ ਹੋਇਆ Huawei P30 Pro, ਜਾਣੋ ਕੀ ਹੈ ਨੁਕਸਾਨ

10/05/2019 3:52:14 PM

ਗੈਜੇਟ ਡੈਸਕ– ਹੁਵਾਵੇਈ ਦੇ ਫਲੈਗਸ਼ਿਪ ਸਮਾਰਟਫੋਨ Huawei P30 Pro ਸੇਫਟੀ ਨੈੱਟ ’ਚ ਫੇਲ ਹੋ ਗਿਆ ਹੈ। ਸੇਫਟੀ ਨੈੱਟ ਗੂਗਲ ਦੀ ਇਕ ਸਰਵਿਸ ਹੈ। ਇਸ ਸਰਵਿਸ ਜਾਂ ਟੈਸਟ ਰਾਹੀਂ ਗੂਗਲ ਇਹ ਪਤਾ ਕਰਦਾ ਹੈ ਕਿ ਡਿਵਾਈਸ ਅਸਲੀ ਅਤੇ ਸਰਟਿਫਾਈਡ ਸਾਫਟਵੇਅਰ ’ਤੇ ਕੰਮ ਕਰ ਰਿਹਾ ਹੈ ਜਾਂ ਨਹੀਂ। ਸੇਫਟੀ ਨੈੱਟ ’ਚ ਫੇਲ ਹੋਣ ਦਾ ਸਿੱਧਾ ਮਤਲਬ ਇਹ ਹੋਇਆ ਕਿ ਉਸ ਡਿਵਾਈਸ ’ਚ ਗੂਗਲ ਦੀਆਂ ਸੇਵਾਵਾਂ ਜਿਵੇਂ- ਗੂਗਲ ਪੇਅ, ਗੂਗਲ ਮੈਪਸ ਆਦਿ ਕੰਮ ਨਹੀਂ ਕਰਨਗੀਆਂ। ਇੰਨਾ ਹੀ ਨਹੀਂ ਇਸ ਟੈਸਟ ’ਚ ਫੇਲ ਹੋਣ ਵਾਲੇ ਫੋਨ ’ਤੇ ਨੈੱਟਫਲਿੱਕਸ ਵਰਗੇ ਕਈ ਐਪ ਵੀ ਕੰਮ ਨਹੀਂ ਕਰਨਗੇ। 

ਬੀਟਾ ਪ੍ਰੋਗਰਾਮ ਨੂੰ ਦੱਸਿਆ ਕਾਰਨ
ਟੈੱਕ ਵੈੱਬਸਾਈਟ ਐਂਡਰਾਇਡ ਅਥਾਰਿਟੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਹੁਵਾਵੇਈ ਨਾਲ ਸੰਪਰਕ ਕੀਤਾ। ਕੰਪਨੀ ਨੇ ਸੇਫਟੀ ਨੈੱਟ ’ਚ ਫੇਲ ਹੋਣ ਕਾਰਨ EMUI 10 ਬੀਟਾ ਸਾਫਟਵੇਅਰ ਨੂੰ ਦੱਸਿਆ। ਹੁਵਾਵੇਈ ਨੇ ਕਿਹਾ ਕਿ ਸਮੱਸਿਆ ਸਿਰਫ ਉਨ੍ਹਾਂ ਹੀ ਪੀ30 ਪ੍ਰੋ ਡਿਵਾਈਸਿਜ਼ ’ਚ ਹੈ ਜੋ EMUI 10 ਦੇ ਬੀਟਾ ਵਰਜ਼ਨ ’ਤੇ ਕੰਮ ਕਰ ਰਹੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮੱਸਿਆ ਸਿਰਫ ਕੁਝ ਹੀ ਬੀਟਾ ਟੈਸਟਰਜ਼ ਦੇ ਡਿਵਾਈਸ ’ਚ ਆ ਰਹੀ ਹੈ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਉਹ ਡਿਵਾਈਸ ਹਨ ਜੋ ਗੂਗਲ ਕੋਲ ਹਨ। 

ਅਗਸਤ ’ਚ ਹੋਇਆ ਸੀ ਰਿਲੀਜ਼
ਕੰਪਨੀ ਦਾ ਕਹਿਣਾ ਹੈ ਕਿ ਜਾਂਚ ’ਚ ਉਨ੍ਹਾਂ ਨੇ ਪਾਇਆ ਕਿ ਅਗਸਤ ’ਚ ਪੀ30 ਅਤੇ ਪੀ30 ਪ੍ਰੋ ਲਈ ਰਿਲੀਜ਼ ਕੀਤੇ ਗਏ EMUI 10 ਬੀਟਾ ਦੇ ਗਲੋਬਲ ਅਪਡੇਟ ’ਚ ਇਸ ਸਮੱਸਿਆ ਨੂੰ ਨਹੀਂ ਦੇਖਿਆ ਗਿਆ ਅਤੇ ਉਹ ਸਾਰੇ ਡਿਵਾਈਸ ਸਰਟਿਫਾਈਡ ਡਿਵਾਈਸ ਦੀ ਤਰ੍ਹਾਂ ਹੀ ਕੰਮ ਕਰ ਰਹੇ ਹਨ। 

ਗੂਗਲ ਦੇ ਸੰਪਰਕ ’ਚ ਹੁਵਾਵੇਈ
ਕੰਪਨੀ ਨੇ ਅੱਗੇ ਕਿਹਾ ਕਿ EMUI ਦੇ ਸਟੇਬਲ ਵਰਜ਼ਨ ਨੂੰ ਸਰਟਿਫਾਈਡ ਕੀਤਾ ਗਿਆ ਹੈ ਅਤੇ ਇਹ ਜਲਦੀ ਹੀ ਗਲੋਬਲ ਯੂਜ਼ਰਜ਼ ਨੂੰ ਮਿਲਣ ਲੱਗੇਗਾ। ਫਿਲਹਾਲ ਕੰਪਨੀ ਪੀ30 ਪ੍ਰੋ ਦੇ ਕੁਝ ਡਿਵਾਈਸਿਜ਼ ’ਚ ਆ ਰਹੀ ਸਮੱਸਿਆ ਨੂੰ ਸਮਝਣ ਲਈ ਗੂਗਲ ਨਾਲ ਸੰਪਰਕ ’ਚ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ। 


Related News