ਸਰਟੀਫਿਕੇਸ਼ਨ ਲਿਸਟਿੰਗ ''ਚ ਦਿਖਿਆ Huawei Nova 6, ਮਿਲੇਗਾ 40W ਫਾਸਟ ਚਾਰਜਿੰਗ ਸਪੋਰਟ

10/30/2019 9:56:57 PM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਹੁਵਾਵਈ ਦੇ ਨਵੇਂ ਡਿਵਾਈਸ ਦੀ ਇਕ ਲਿਸਟਿੰਗ ਹਾਲ ਹੀ 'ਚ ਸਾਹਮਣੇ ਆਈ ਹੈ, ਜਿਸ ਨਾਲ ਇਸ ਦੇ ਕੁਝ ਸਪੈਸੀਫਿਕੇਸ਼ਨੰਸ ਵੀ ਪਤਾ ਚੱਲੇ ਹਨ। ਇਸ ਹੁਵਾਵੇਈ ਨੋਵਾ 6 ਸਮਾਰਟਫੋਨ ਨੂੰ 3ਸੀ ਸਰਟੀਫਿਕੇਸ਼ਨ ਸਾਈਟ ਦੀ ਲਿਸਟਿੰਗ 'ਚ ਦੇਖਿਆ ਗਿਆ ਹੈ। ਇਸ ਤੋਂ ਸਾਹਮਣੇ ਆਇਆ ਹੈ ਕਿ ਸਮਾਰਟਫੋਨ 'ਚ 40W ਫਾਸਟ ਚਾਰਜਿੰਗ ਸਪੋਰਟ ਮਿਲ ਸਕਦਾ ਹੈ। ਇਸ ਸਮਾਰਟਫੋਨ ਦਾ 4ਜੀ ਵੇਰੀਐਂਟ ਸਾਈਟ 'ਤੇ ਦੇਖਿਆ ਗਿਆ ਹੈ ਅਤੇ ਇਸ ਦਾ 5ਜੀ ਵੇਰੀਐਂਟ ਸਰਟੀਫਿਕੇਸ਼ਨਸ ਸਾਈਟ 'ਤੇ ਹੁਣ ਤਕ ਲਿਸਟ ਨਹੀਂ ਕੀਤਾ ਗਿਆ ਹੈ। ਨਾਲ ਹੀ ਸਾਹਮਣੇ ਆਈ ਫੋਟੋ 'ਚ ਇਸ ਡਿਵਾਈਸ ਦੀ ਪੰਚ-ਹੋਲ ਡਿਸਪਲੇਅ ਦਿਖ ਰਹੀ ਹੈ।

3ਸੀ ਸਰਟੀਫਿਕੇਸ਼ਨ ਲਿਸਟਿੰਗ 'ਚ ਇਸ ਸਮਾਰਟਫੋਨ ਦਾ ਮਾਡਲ ਨੰਬਰ WLZ-AL10 ਲਿਸਟ ਕੀਤਾ ਗਿਆ ਹੈ। ਲਿਸਟਿੰਗ 'ਚ ਸਾਹਮਣੇ ਆਇਆ ਹੈ ਕਿ Huawei Nova 6 ਸਮਾਰਟਫੋਨ HW-100400C00 ਚਾਰਜਰ ਨਾਲ ਆਵੇਗਾ ਅਤੇ ਇਹ ਚਾਰਜਰ 40W ਫਾਸਟ ਚਾਰਜ ਸਪੋਰਟ ਨਾਲ ਡਿਵਾਈਸ ਨੂੰ ਬਹੁਤ ਘੱਟ ਸਮੇਂ 'ਚ ਚਾਰਜ ਕਰ ਦੇਵੇਗਾ। ਇਸ ਤੋਂ ਇਲਾਵਾ  WLZ-AN00 ਮਾਡਲ ਨੰਬਰ ਇਸ ਸਮਾਰਟਫੋਨ ਦੇ 5ਜੀ ਵੇਰੀਐਂਟ ਦਾ ਹੈ ਪਰ ਫਿਲਹਾਲ ਇਹ ਸਮਾਰਟਫੋਨ ਸਰਟੀਫਿਕੇਸ਼ਨ ਸਾਈਟ 'ਤੇ ਲਿਸਟ ਨਹੀਂ ਕੀਤਾ ਗਿਆ ਹੈ।

ਡਿਊਲ ਸੈਲਫੀ ਕੈਮਰਾ ਸੈਟਅਪ
ਹੁਵਾਵੇਈ ਨੋਵਾ 6 ਦੀ ਲਿਸਟਿੰਗ ਨੂੰ ਸਭ ਤੋਂ ਪਹਿਲਾਂ NashvilleChatterClass ਵੱਲੋਂ ਸਪੋਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ 91Mobiles ਵੱਲੋਂ ਵੀ ਇਸ ਸਮਾਰਟਫੋਨ ਦੇ ਰੈਂਡਰ ਲੀਕ ਕੀਤੇ ਗਏ ਸਨ। ਸਾਹਮਣੇ ਆਈ ਇਸ ਡਿਵਾਈਸ ਦੀ ਫੋਟੋ 'ਚ ਫਰੰਟ ਪੈਨਲ 'ਤੇ ਫੁੱਲ ਸਕਰੀਨ ਡਿਸਪਲੇਅ ਅਤੇ ਉਸ 'ਚ ਪੰਚਹੋਲ ਦਿਖ ਰਿਹਾ ਹੈ। ਇਸ ਪੰਚਹੋਲ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ ਦੇ ਰੀਅਰ ਪੈਨਲ 'ਤੇ ਗ੍ਰੈਡੀਐਂਟ ਫਿਨਿਸ਼ ਦਿੱਤੀ ਗਈ ਹੈ।

ਮਿਲੇਗੀ 5ਜੀ ਕੁਨੈਕਟੀਵਿਟੀ
ਸਮਾਰਟਫੋਨ ਦੇ ਰੀਅਰ ਪੈਨਲ 'ਤੇ ਕੋਈ ਫਿਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ ਹੈ, ਅਜਿਹੇ 'ਚ ਡਿਵਾਈਸ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਰੀਅਰ ਪੈਨਲ 'ਤੇ ਤਿੰਨ ਰੀਅਰ ਕੈਮਰਾ ਸੈਂਸਰ ਦਿੱਤੇ ਗਏ ਹਨ, ਨਾਲ ਹੀ ਇਸ ਤੋਂ ਇਲਾਵਾ ਐੱਲ.ਈ.ਡੀ. ਫਲੈਸ਼ ਵੀ ਦਿਖ ਰਹੀ ਹੈ। ਇਸ ਸਮਾਰਟਫੋਨ ਨੂੰ ਹੁਵਾਵੇਈ 5ਜੀ ਸਪੋਰਟ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਹ ਇਸ ਸਾਲ ਦੇ ਆਖਿਰ ਤਕ ਲਾਂਚ ਕੀਤਾ ਜਾ ਸਕਦਾ ਹੈ।


Karan Kumar

Content Editor

Related News