ਹੁਵਾਵੇ ਨੇ ਪੇਸ਼ ਕੀਤਾ MediaPad M3, ਜਾਣੋ ਇਸ ਦੀਆਂ ਖੂਬੀਆਂ
Monday, Sep 05, 2016 - 01:44 PM (IST)
ਜਲੰਧਰ- ਹੁਵਾਵੇ ਨੇ ਆਈ.ਏ.ਐੱਫ. 2016 ''ਚ ਵੀਰਵਾਰ ਨੂੰ ਆਪਣੇ ਮੀਡੀਆਪੈਡ ਐੱਮ3 ਨੂੰ ਪੇਸ਼ ਕੀਤਾ ਹੈ। ਇਹ ਟੈਬਲੇਟ 26 ਸਤੰਬਰ ਨੂੰ 14 ਦੇਸ਼ਾਂ ''ਚ ਉਪਲੱਬਧ ਹੋਵੇਗਾ। ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫੀਚਰ ਦੀ ਗੱਲ ਕੀਤੀ ਜਾਵੇ ਤਾਂ ਟੈਬਲੇਟ ''ਚ 8.40-ਇੰਚ ਦੀ (1600x2560 ਪਿਕਸਲ) ਰੈਜ਼ੋਲਿਊਸ਼ਨ ਵਾਲੀ ਡਿਸਪਲੇ ਲੱਗੀ ਹੈ। ਮੀਡੀਆਪੈਡ ਐੱਮ3 ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਏਗਾ। ਇਸ ਵਿਚ 1.8 ਗੀਗਾਹਰਟਜ਼ ਦਾ ਆਕਟਾ-ਕੋਰ ਸਿਲੀਕਾਨ ਕਿਰਿਨ 950 ਪ੍ਰੋਸੈਸਰ ਅਤੇ 4ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਮੀਡੀਆਪੈਡ ਐੱਮ3 ''ਚ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਟੈਬਲੇਟ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤੀ ਗਿਆ ਹੈ। ਹੁਵਾਵੇ ਮੀਡੀਆਪੈਡ ਐੱਮ3 ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਟੈਬਲੇਟ ਨੂੰ ਪਾਵਰ ਦੇਣ ਲਈ ਇਸ ਵਿਚ 5100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕੀਤੀ ਜਾਵੇ ਤਾਂ ਮੀਡੀਆਪੈਡ ਐੱਮ3 ਵਿਚ ਵਾਈ-ਫਾਈ, ਜੀ.ਪੀ.ਐੱਸ., ਬਲੂਟੁਥ, ਵਾਈ-ਫਾਈ 802.11 ਏ/ਬੀ/ਜੀ/ਐੱਨ/ਏ ਸੀ, ਹਾਟਸਪਾਟ, ਆਦਿ ਵਰਗੇ ਫੀਚਰ ਦਿੱਤੇ ਗਏ ਹਨ।
