ਹੁਵਾਵੇਈ ਦੇ ਇਸ ਸਮਾਰਟਫੋਨ ਨੂੰ ਮਿਲੀ EMUI 9 ਅਪਡੇਟ

Monday, Dec 17, 2018 - 01:29 PM (IST)

ਹੁਵਾਵੇਈ ਦੇ ਇਸ ਸਮਾਰਟਫੋਨ ਨੂੰ ਮਿਲੀ EMUI 9 ਅਪਡੇਟ

ਗੈਜੇਟ ਡੈਸਕ– ਹੁਵਾਵੇਈ ਨੇ ਭਾਰਤ ’ਚ Mate 20 Pro ਸਮਾਰਟਫੋਨ ਯੂਜ਼ਰਜ਼ ਲਈ EMUI ਨੂੰ ਪੇਸ਼ ਕਰ ਦਿੱਤਾ ਹੈ। EMUI 9.0.0.126 ਅਪਡੇਟ Mate 20 Pro ’ਚ ਫਰਮਵੇਅਰ ਵਰਜਨ C675E12R1P17 ਅਤੇ ਕੁਝ ਖਾਸ ਬਦਲਾਵਾਂ ਨਾਲ ਰੋਲ ਆਊਟ ਕੀਤੀ ਗਈ ਹੈ। ਇਹ ਅਪਡੇਟ OTA ਰਾਹੀਂ ਮਿਲੀ ਹੈ। ਇਸ ਅਪਡੇਟ ਦਾ ਸਾਈਜ਼ 367mb ਹੈ। EMUI 9.0 ਦੇ ਲੇਟੈਸਟ ਵਰਜਨ ’ਚ AI ਜ਼ੂਮ ਫੀਚਰ mini video ਰਿਕਾਰਡਿੰਗ ਨੂੰ ਬਿਹਤਰ ਕਰਦਾ ਹੈ। ਹੁਵਾਵੇਈ ਨੇ ਇਸ ਅਪਡੇਟ ’ਚ ਨਵੇਂ ਫਿਲਟਰਜ਼ ਵੀ ਸ਼ਾਮਲ ਕੀਤੇ ਹਨ।

ਹੈਂਡਸੈੱਟ EMUI UI ਬੇਸਡ ਐਂਡਰਾਇਡ 9.0 ਪਾਈ ਦੇ ਨਾਲ ਲਾਂਚ ਕੀਤਾ ਗਿਆ ਸੀ। ਨਵੇਂ Mate 20 Pro ’ਚ ਅਪਡੇਟ ਕੈਮਰਾ ਨੂੰ ਧਿਆਨ ’ਚ ਰੱਖਦੇ ਹੋਏ ਪੇਸ਼ ਕੀਤੀ ਗਈ ਹੈ। Mate 20 Pro ’ਚ Leica-ਬ੍ਰਾਂਡਿਡ ਟ੍ਰਿਪਲ ਕੈਮਰਾ ਰੀਅਰ ’ਤੇ ਮੌਜੂਦ ਹੈ। ਇਸ ਵਿਚ 40 ਮੈਗਾਪਿਕਸਲ ਵਾਈਡ-ਐਂਗਲ ਲੈਂਜ਼, 20 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈਂਜ਼ ਅਤੇ 8 ਮੈਗਾਪਿਕਸਲ ਟੈਲੀਫੋਟੋ ਲੈਂਜ਼ ਹੈ।

ਹੁਵਾਵੇਈ ਨੇ ਹਾਲ ਹੀ ’ਚ ਨਵੰਬਰ 2018 ਐਂਡਰਾਇਡ ਸਕਿਓਰਿਟੀ ਪੈਚ ਜਾਰੀ ਕੀਤਾ ਸੀ। ਇਸ ਸਕਿਓਰਿਟੀ ਅਪਡੇਟ ਦਾ ਸਾਈਜ਼ 523MB ਸੀ। ਉਥੇ ਹੀ ਇਸ ਵਿਚ ਸਾਫਟਵੇਅਰ ਨੂੰ ਲੈ ਕੇ ਸੁਧਾਰ ਕੀਤੇ ਗਏ ਸਨ। 


Related News