huawei ਨੇ ਲਾਂਚ ਕੀਤਾ ਫਿੱਟਨੈੱਟ ਟ੍ਰੈਕਰ ਡਿਵਾਇਸ, 30 ਦਿਨ੍ਹਾਂ ਤੱਕ ਚੱਲੇਗੀ ਬੈਟਰੀ

Thursday, May 12, 2016 - 11:07 AM (IST)

huawei ਨੇ ਲਾਂਚ ਕੀਤਾ ਫਿੱਟਨੈੱਟ ਟ੍ਰੈਕਰ ਡਿਵਾਇਸ, 30 ਦਿਨ੍ਹਾਂ ਤੱਕ ਚੱਲੇਗੀ ਬੈਟਰੀ

ਜਲੰਧਰ : ਚਾਇਨੀਜ਼ ਟੈਲੀਕਾਮ ਜਾਇੰਟ huawei ਨੇ ਹਾਨਰ ਵੀ8 ਸਮਾਰਟਫੋਨ  ਦੇ ਨਾਲ ਸਸਤਾ ਫਿੱਟਨੈੱਟ ਟ੍ਰੈਕਰ ਲਾਂਚ ਕੀਤਾ ਹੈ ਜਿਸ ਦਾ ਨਾਂ ਹਾਨਰ ਬੈਂਡ ਏ1 ਹੈ। ਇਹ ਸਮਾਰਟ ਬੈਂਡ ਯੂ. ਵੀ ਲਾਇਟ ਸੈਂਸਰ ਨਾਲ ਆਉਂਦਾ ਹੈ ਜੋ ਸੂਰਜ ਦੀ ਰੋਸ਼ਨੀ ਦੇ ਤਾਪ ਨੂੰ ਮਾਪਦਾ ਹੈ।  ਇਸ ਫਿੱਟਨੈੱਸ ਬੈਂਡ ਦਾ ਮੁੱਖ ਹਾਈ-ਲਾਇਟ ਇਸ ਦੀ ਬੈਟਰੀ ਹੈ। ਫਿਲਹਾਲ ਇਹ ਬੈਂਡ ਕੇਵਲ ਚਾਇਨਾ ''ਚ ਹੀ ਉਪਲੱਬਧ ਹੈ।

 

ਕੰਪਨੀ ਦੇ ਦਾਅਵੇ ਮੁਤਾਬਕ ਹਾਨਰ ਬੈਂਡ ਏ1 ਦੀ ਬੈਟਰੀ 30 ਦਿਨ੍ਹਾਂ ਤੱਕ ਚੱਲ ਸਕਦੀ ਹੈ। ਆਈ. ਪੀ57 ਸਰਟੀਫਾਇਡ ਹੋਣ ਦੇ ਕਾਰਨ ਇਹ ਫਿੱਟਨੈੱਸ ਬੈਂਡ ਡੱਸਟ ਅਤੇ ਵਾਟਰ ਰੇਸਿਸਟੇਂਟ ਹੈ। ਇਹ ਫਿੱਟਨੈੱਸ ਟ੍ਰੈਕਰ  ਲੈਦਰ ਅਤੇ ਰਬਰ ਦੇ ਸਟ੍ਰੈਪ ਨਾਲ ਆਉਂਦਾ ਹੈ ਅਤੇ ਇਸ ਦੀ ਕੀਮਤ ਲਗਭਗ 2,000 ਰੁਪਏ ਹੈ।

 

ਹਾਨਰ ਬੈਂਡ ਏ1 ''ਚ ਕੋਈ ਡਿਸਪਲੇ ਤਾਂ ਨਹੀਂ ਲਗੀ ਹੈ ਪਰ ਇਸ ''ਚ ਐੱਲ. ਈ. ਡੀ ਇੰਡੀਕੇਟਰ ਲਗੇ ਹਨ ਜੋ ਮੈਸੇਜ਼ ਅਤੇ ਕਾਲ ਆਦਿ ਦੀ ਜਾਣਕਾਰੀ ਦਿੰਦਾ ਹੈ। ਹੋਰ ਫਿੱਟਨੈੱਟ ਬੈਂਡਸ ਦੀ ਤਰ੍ਹਾਂ ਇਹ ਸਲੀਪ ਨੂੰ ਟ੍ਰੈਕ ਕਰ ਸਕਦਾ ਹੈ ਅਤੇ ਬਲੂਟੁੱਥ ਦੀ ਮਦਦ ਨਾਲ ਐਂਡ੍ਰਾਇਡ ਡਿਵਾਇਸ ਵਲੋਂ ਕਨੈੱਕਟ ਹੋ ਸਕਦਾ ਹੈ।

 
ਇਸ ਤੋਂ ਇਲਾਵਾ ਹਾਨਰ ਵੀ8 ਦੀ ਗੱਲ ਕਰੀਏ ਤਾਂ ਇਹ ਕੰਪਨੀ ਦੀ ਵੀ ਸੀਰੀਜ ਦਾ ਪਹਿਲਾ ਸਮਾਰਟਫੋਨ ਹੈ ਜਿਸ ''ਚ 2.5 GHZ ਆਕਟਾ-ਕੋਰ ਕਿਰਨ 950 ਜੀ. ਪੀ. ਯੂ ਅਤੇ 4 ਜੀ. ਬੀ ਦੀ ਰੈਮ ਦਿੱਤੀ ਗਈ ਹੈ। ਫੋਨ ''ਚ 5.7 ਇੰਚ ਦੀ ਡਿਸਪਲੇ ਲਗੀ ਹੈ ਜੋ ਫੁੱਲ ਐੱਚ. ਡੀ ਅਤੇ ਕਵਾਰਡ ਐੱਚ. ਡੀ ਆਪਸ਼ਨਸ ''ਚ ਆਉਂਦੀ ਹੈ। ਡਿਵਾਇਸ ''ਚ 32 ਜੀ. ਬੀ ਅਤੇ 64 ਜੀ. ਬੀ ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਵਧਾਈ ਵੀ ਜਾ ਸਕਦੀ ਹੈ।
 
ਹਾਨਰ ਵੀ8 ''ਚ ਡੁਅਲ ਰਿਅਰ ਕੈਮਰਾ ਲਗਾ ਹੈ ਅਤੇ ਹਰ ਇਕ ਕੈਮਰੇ ਦਾ ਰੈਜੋਲਿਊਸ਼ਨ 12 ਮੈਗਾਪਿਕਸਲ ਹੈ। ਤੇਜ਼ ਆਟੋਫੋਕਸ ਲਈ ਲੇਜ਼ਰ ਆਟੋ-ਫੋਕਸ ਸਿਸਟਮ ਲਗਾ ਹੈ। ਕੁਨੈੱਕਟੀਵਿਟੀ ਲਈ ਇਸ ''ਚ 4ਜੀ, ਵੀਓਐੱਲਟੀਈ, ਵਾਈ-ਫਾਈ, ਬਲੂਟੁੱਥ 4.2, ਐੱਨ,ਐੱਫ. ਸੀ ਅਤੇ ਜੀ. ਪੀ. ਐੱਸ ਸਿਸਟਮ ਲਗਾ ਹੈ। ਇਸ ਡੁਅਲ ਸਿਮ ਫੋਨ ''ਚ 3, 500 Mah ਦੀ ਬੈਟਰੀ ਲਗੀ ਹੈ।

Related News