ਹੁਵਾਵੇਈ ਨੇ ਦਿੱਤਾ ਗੂਗਲ ਨੂੰ ਝਟਕਾ, ਲਾਂਚ ਕੀਤਾ HarmonyOS

Friday, Aug 09, 2019 - 09:22 PM (IST)

ਹੁਵਾਵੇਈ ਨੇ ਦਿੱਤਾ ਗੂਗਲ ਨੂੰ ਝਟਕਾ, ਲਾਂਚ ਕੀਤਾ HarmonyOS

ਨਵੀਂ ਦਿੱਲੀ— ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੁਵਾਵੇਈ ਦਾ ਆਪਰੇਟਿੰਗ ਸਿਸਟਮ ਆਖਿਰਕਾਰ ਲਾਂਚ ਹੋ ਹੀ ਗਿਆ। ਕੰਪਨੀ ਨੇ ਚੀਨ 'ਚ ਇਸ ਓ.ਐੱਸ. ਨੂੰ HongmengOS ਨਾਂ ਨਾਲ ਲਾਂਚ ਕੀਤਾ ਹੈ ਜਦਕਿ ਇਸ ਦੇ ਗਲੋਬਲ ਵਰਜ਼ਨ ਦਾ ਨਾਂ HarmonyOS ਹੈ। ਨਵਾਂ ਆਪਰੇਟਿੰਗ ਸਿਸਟਮ ਲਾਂਚ ਕੀਤੇ ਜਾਣ ਦੇ ਮੌਕੇ 'ਤੇ ਕੰਪਨੀ ਦੇ ਸੀ.ਈ.ਓ. ਰਿਚਰਡ ਯੂ ਨੇ ਦੱਸਿਆ ਕਿ ਆਪਰੇਟਿੰਗ ਸਿਸਟਮ ਸਮਾਰਟਫੋਨ, ਸਮਾਰਟ ਸਪੀਕਰਸ ਨਾਲ ਹੀ ਸੈਂਸਰਸ ਦੇ ਨਾਲ ਵੀ ਕੰਪੈਟਿਬਲ ਹੈ। ਕੰਪਨੀ ਨੇ ਇਸ ਅੱਜਕੱਲ ਪਾਪੁਲਰ ਹੋ ਰਹੇ ਇੰਟਰਨੈੱਟ ਆਫ ਥਿੰਕ ਦਾ ਵੀ ਹਿੱਸਾ ਦੱਸਿਆ ਹੈ।

ਹਾਰਮਨੀ ਆਪਰੇਟਿੰਗ ਸਿਸਟਮ ਨੂੰ ਸਭ ਤੋਂ ਪਹਿਲਾਂ ਸਮਾਰਟ ਸਕਰੀਨ ਪ੍ਰੋਡਕਟ ਜਿਵੇਂ ਟੀ.ਵੀ. ਤੇ ਸਮਾਰਟਫੋਨ 'ਚ ਇਸਤੇਮਾਲ ਕੀਤਾ ਜਾਵੇਗਾ। ਅਗਲੇ ਤਿੰਨ ਸਾਲਾਂ 'ਚ ਕੰਪਨੀ ਇਸ ਨੂੰ ਦੂਜੇ ਡਿਵਾਇਸਸ ਜਿਵੇਂ ਕਿ ਵਿਅਰੇਬਲਸ ਅਤੇ ਕਾਰ ਹੈਡ ਯੂਨਿਟ ਲਈ ਮੁਹੱਈ ਕਰਵਾਏਗੀ। ਕੰਪਨੀ ਨੇ ਇਸ ਓ.ਐੱਸ. ਨੂੰ ਹਾਲੇ ਸਿਰਫ ਚੀਨ 'ਚ ਲਾਂਚ ਕੀਤਾ ਹੈ ਤੇ ਆਉ ਣ ਵਾਲੇ ਸਮੇਂ 'ਚ ਇਸ ਨੂੰ ਗਲੋਬਲੀ ਲਾਂਚ ਕੀਤਾ ਜਾ ਸਕਦਾ ਹੈ।


author

Inder Prajapati

Content Editor

Related News