Huawei ਦੇ ਇਸ ਸਮਾਰਟਫੋਨ ਲਈ ਜਾਰੀ ਹੋਇਆ ਐਂਡ੍ਰਾਇਡ ਨਾਗਟ ਦਾ ਅਪਡੇਟ

Tuesday, Jan 24, 2017 - 01:07 PM (IST)

Huawei ਦੇ ਇਸ ਸਮਾਰਟਫੋਨ ਲਈ ਜਾਰੀ ਹੋਇਆ ਐਂਡ੍ਰਾਇਡ ਨਾਗਟ ਦਾ ਅਪਡੇਟ

ਜਲੰਧਰ- ਚੀਨ ਦੀ ਸਮਾਰਟਫੋਨ ਕੰਪਨੀ ਵਾਵੇ ਨੇ ਆਪਣੇ ਸਮਾਰਟਫੋਨ 8onor 8 ਦੇ ਯੂਜ਼ਰਸ ਨੂੰ ਖਾਸ ਤੋਹਫਾ ਦਿੱਤਾ ਹੈ। ਕੰਪਨੀ ਨੇ ਹਾਨਰ 8 ਸਮਾਰਟਫੋਨ ਲਈ ਐਂਡਰਾਇਡ 7.0 ਨਾਗਟ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਜਾਰੀ ਕੀਤੇ ਅਪਡੇਟ ਦਾ ਸਾਇਜ 2.2GB ਹੈ। ਇਸ ਨੂੰ ਕਈ ਦੇਸ਼ਾਂ ''ਚ ਇੱਕਠਾ ਜਾਰੀ ਕੀਤਾ ਗਿਆ ਹੈ।

ਆਨਰ 8 ਲਈ ਜਾਰੀ ਕੀਤੇ ਗਏ ਇਸ ਨਵੇਂ ਐਂਡਰਾਇਡ 7.0 ਨਾਗਟ ਅਪਡੇਟ ''ਚ ਸਿਸਟਮ ਆਪਟੀਮਾਇਜੇਸ਼ਨਸ, ਸਟੇਬਿਲਿਟੀ ਇੰਪਰੂਵਮੈਂਟਸ ਦੇ ਨਾਲ ਐਪ ਫੰਕਸ਼ਨੇਲਿਟੀਜ਼ ਨੂੰ ਬਿਹਤਰ ਬਣਾਇਆ ਗਿਆ ਹੈ। ਐਂਡ੍ਰਾਇਡ 7.0 ਨਾਗਟ ਦੇ ਨਾਲ ਕੰਪਨੀ ਆਪਣੀ ਲੇਟੈਸਟ EMUI 5.0 ਸਕਿਨ ਲੇਅਰ ਵੀ ਜਾਰੀ ਕੀਤੀ ਹੈ। ਇਸ ''ਚ ਇਕ ਨਵੀਂ ਕਲਰ ਸਕੀਮ ਹੈ।


Related News