Huawei ਨੇ ਭਾਰਤ ’ਚ ਲਾਂਚ ਕੀਤੇ FreeBuds 3i, ਜਾਣੋ ਕਿੰਨੀ ਹੈ ਕੀਮਤ

07/24/2020 1:17:52 PM

ਗੈਜੇਟ ਡੈਸਕ– ਹੁਵਾਵੇਈ ਦੇ FreeBuds 3i ਦਾ ਇੰਤਜ਼ਾਰ ਆਖ਼ਿਰਕਾਰ ਖ਼ਤਮ ਹੋ ਗਿਆ ਹੈ। ਹੁਵਾਵੇਈ ਨੇ ਐਕਟਿਵ ਨੌਇਜ਼ ਕੈਂਸਲੇਸ਼ਨ (ANC) ਅਤੇ ਯੂਨੀਕ ਇਨ-ਈਅਰ ਡਿਜ਼ਾਇਨ ਨਾਲ FreeBuds 3i ਭਾਰਤ ’ਚ ਲਾਂਚ ਕਰ ਦਿੱਤਾ ਹੈ। ਹੁਵਾਵੇਈ ਨੇ FreeBuds 3i ਨੂੰ ਇਸ ਸਾਲ ਮਈ ’ਚ ਗਲੋਬਲੀ ਲਾਂਚ ਕੀਤਾ ਸੀ। ਭਾਰਤ ’ਚ FreeBuds 3i TWS ਈਅਰਫੋਨਜ਼ ਦੀ ਕੀਮਤ 9,990 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਈਅਰਬਡਸ ਆਪਣੇ ਐਕਟਿਵ ਨੌਇਜ਼ ਕੈਂਸਲੇਸ਼ਨ ਫੀਚਰ ਰਾਹੀਂ 32dB ਤਕ ਬੈਕਗ੍ਰਾਊਂਡ ਨੌਇਜ਼ ਰਿਡਕਸ਼ਨ ਕਰਦੇ ਹਨ। 

ਈਅਰਬਡਸ ਨਾਲ ਹੁਵਾਵੇਈ ਬੈਂਡ 4 ਮੁਫ਼ਤ
ਹੁਵਾਵੇਈ ਦੇ ਈਅਰਬਡਸ ਭਾਰਤ ’ਚ ਕਾਰਬਨ ਬਲੈਕ ਅਤੇ ਸੈਰਮਿਕ ਵਾਈਟ ਰੰਗ ’ਚ ਉਪਲੱਬਧ ਹੋਣਗੇ। ਲਾਂਚ ਆਫਰ ਤਹਿਤ ਹੁਵਾਵੇਈ ਆਪਣੇ FreeBuds 3i ਨਾਲ ਬਿਨ੍ਹਾਂ ਕਿਸੇ ਵਾਧੂ ਲਾਗਤ ਦੇ 3,099 ਰੁਪਏ ਕੀਮਤ ਵਾਲੇ ਹੁਵਾਵੇਈ ਬੈਂਡ 4 ਦੇ ਰਹੀ ਹੈ। ਹੁਵਾਵੇਈ ਦਾ ਕਹਿਣਾ ਹੈ ਕਿ ਇਹ ਆਫਰ 6 ਤੋਂ 7 ਅਗਸਤ ਤਕ ਐਮਾਜ਼ੋਨ ’ਤੇ ਪ੍ਰਾਈਮ ਮੈਂਬਰਾਂ ਲਈ ਉਪਲੱਬਧ ਹੋਵੇਗਾ। ਉਥੇ ਹੀ ਦੂਜੇ ਸਾਰੇ ਗਾਹਕਾਂ ਲਈ ਇਹ ਆਫਰ 12 ਅਗਸਤ ਤਕ ਓਪਨ ਰਹੇਗਾ। ਹੁਵਾਵੇਈ ਦਾ FreeBuds 3i ਐਕਟਿਵ ਨੌਇਜ਼ ਕੈਂਸਲੇਸ਼ਨ ਨਾਲ ਆਉਣ ਵਾਲੇ ਸਭ ਤੋਂ ਕਿਫਾਇਤੀ ਟਰੂ ਵਾਇਰਲੈੱਸ ਈਅਰਫੋਨਜ਼ ਹਨ। 

PunjabKesari

FreeBuds 3i ਦੀਆਂ ਖੂਬੀਆਂ
ਹੁਵਾਵੇਈ ਦਾ FreeBuds 3i ਲਾਈਟ-ਵੇਟ ਡਿਜ਼ਾਇਨ ਨਾਲ ਆਇਆ ਹੈ। ਈਅਰਬਡਸ ਦਾ ਭਾਰ 5.5 ਗ੍ਰਾਮ ਹੈ, ਜਦਕਿ ਚਾਰਜਿੰਗ ਕੇਸ ਦਾ ਭਾਰ 51 ਗ੍ਰਾਮ ਹੈ। ਈਅਰਬਡਸ 10mm ਲਾਰਜ ਡਾਇਨਾਮਿਕ ਡ੍ਰਾਈਵਰਸ ਨਾਲ ਆਉਂਦੇ ਹਨ, ਕੰਪਨੀ ਦਾ ਕਹਿਣਾ ਹੈ ਕਿ ਇਹ ਪਾਵਰਫੁਲ ਬੇਸ ਦੇਣ ’ਚ ਸਮਰੱਥ ਹਨ। ਹੁਵਾਵੇਈ ਦੇ ਈਅਰਬਡਸ ਥ੍ਰੀ ਟੈਪ ਤਕਨੀਕ ਨਾਲ ਆਉਂਦੇ ਹਨ। ਹੁਵਾਵੇਈ ਦੇ FreeBuds 3i ਵਾਟਰ-ਰੈਜਿਸਟੈਂਟ IPX4 ਤਕਨੀਕ ਨਾਲ ਆਉਂਦੇ ਹਨ ਅਤੇ 3.5 ਘੰਟਿਆਂ  ਤਕ ਦਾ ਪਲੇਅਬੈਕ ਆਫਰ ਕਰਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਚਾਰਜਿੰਗ ਕੇਸ 14.5 ਘੰਟਿਆਂ ਤਕ ਦੀ ਬੈਟਰੀ ਲਾਈਫ ਦਿੰਦੇ ਹਨ। 


Rakesh

Content Editor

Related News