ਹੁਵਾਵੇਈ ਨੇ Wi-Fi 6 Plus ਦੀ ਸਪੋਰਟ ਨਾਲ ਲਾਂਚ ਕੀਤਾ ਨਵਾਂ ਵਾਈ-ਫਾਈ ਰਾਊਟਰ

05/14/2022 5:46:55 PM

ਗੈਜੇਟ ਡੈਸਕ– ਹੁਵਾਵੇਈ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਵਾਈ-ਫਾਈ ਰਾਊਟਰ Huawei AX3 ਨੂੰ ਲਾਂਚ ਕਰ ਦਿੱਤਾ ਹੈ। Huawei AX3 ਨੂੰ ਲੈ ਕੇ ਕੰਪਨੀ ਨੇ ਫਾਸਟ ਸਪੀਡ, ਹੈਵੀ ਲੋਡ ਅਤੇ ਲੋਅ ਲੈਟੇਂਸੀ ਮੋਡ ਦਾ ਦਾਅਵਾ ਕੀਤਾ ਹੈ। ਹੁਵਾਵੇਈ ਨੇ ਇਹ ਵੀ ਕਿਹਾ ਹੈ ਕਿ ਇਹ ਰਾਊਟਰ ਬਿਜਲੀ ਦੀ ਬਚਤ ਕਰਨ ’ਚ ਮਾਹਿਰ ਹੈ। Huawei AX3 ’ਚ Gigahome Wi-Fi ਚਿਪਸੈੱਟ ਦਿੱਤਾ ਗਿਆ ਹੈ। ਨਵਾਂ ਰਾਊਟਰ ਕੰਪਨੀ ਦੀ Huawei's 1+8+N ਸਮਾਰਟ ਲਾਈਫ ਰਣਨੀਤੀ ਦਾ ਹਿੱਸਾ ਹੈ।

Huawei AX3 ਰਾਊਟਰ ਦੀ ਕੀਮਤ
Huawei AX3 Wi-Fi 6 ਰਾਊਟਰ ਦੀ ਕੀਮਤ 3,999 ਰੁਪਏ ਰੱਖੀ ਗਈ ਹੈ, ਹਾਲਾਂਕਿ, ਇਹ ਕੀਮਤ ਆਖਰੀ ਸਟਾਕ ਤਕ ਦੀ ਹੈ। ਰਾਊਟਰ ਨੂੰ ਐਮਾਜ਼ੋਨ ਤੋਂ ਇਲਾਵਾ ਫਲਿਪਕਾਰਟ ਤੋਂ ਵੀ ਖਰੀਦਿਆ ਜਾ ਸਕਦਾ ਹੈ। ਪਹਿਲੀ ਸੇਲ ਤੋਂ ਬਾਅਦ ਰਾਊਟਰ ਦੀ ਕੀਮਤ 4,999 ਰੁਪਏ ਹੋ ਜਾਵੇਗੀ।

Huawei AX3 ਰਾਊਟਰ ਦੇ ਫੀਚਰਜ਼
Huawei AX3 ’ਚ Wi-Fi 6 ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ Gigahome ਡਿਊਲ ਕੋਰ ਪ੍ਰੋਸੈਸਰ ਹੈ ਜਿਸਦੀ ਕਲਾਕ ਸਪੀਡ 1.2GHz ਹੈ। ਇਹ ਰਾਊਟਰ 160MHz ਫ੍ਰੀਕਵੈਂਸੀ ਬੈਂਡਵਿਡਥ ਨੂੰ ਸਪੋਰਟ ਕਰਦਾ ਹੈ। Huawei AX3 ਦੀ ਸਪੀਡ ਨੂੰ ਲੈ ਕੇ 3000Mbps (574Mbps, 2.4GHz ਬੈਂਡ ’ਤੇ ਅਤੇ 5GHz ਬੈਂਡ ’ਤੇ 2402Mbps) ਦਾ ਦਾਅਵਾ ਹੈ। ਰਾਊਟਰ ਨੂੰ ਕਿਸੇ ਵੀ ਕੰਧ ਜਾਂ ਮੇਜ ’ਤੇ ਸੈੱਟ ਕੀਤਾ ਜਾ ਸਕਦਾ ਹੈ। 

Huawei AX3 ਰਾਊਟਰ ਦੇ ਨਾਲ ਮਲਟੀ ਰਾਊਟਰ ਮੇਸ ਨੈੱਟਵਰਕਿੰਗ ਦਾ ਸਪੋਰਟ ਹੈ। ਇਸਦੇ ਨਾਲ ਹੋਰ ਰਾਊਟਰ ਨੂੰ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਰਾਊਟਰ ’ਚ OFDMA ਮਲਟੀ ਯੂਜ਼ਰ ਤਕਨਾਲੋਜੀ ਦਾ ਵੀ ਸਪੋਰਟ ਹੈ। ਇਸ ਨਾਲ ਇਕ ਵਾਰ ’ਚ 2.4GHz ਬੈਂਡਵਿਡਥ ’ਤੇ ਚਾਰ ਅਤੇ 5GHz ’ਤੇ 16 ਡਿਵਾਈਸਾਂ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਵਿਚ ਇਕ WAN ਅਤੇ 3 LAN ਇਥਰਨੈੱਟ ਪੋਰਟ ਹਨ। ਇਸ ਰਾਊਟਰ ਨੂੰ Huawei AI Life ਐਪ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ।


Rakesh

Content Editor

Related News