Huami ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, 30 ਦਿਨਾਂ ਤਕ ਚੱਲੇਗੀ ਬੈਟਰੀ

Thursday, Nov 19, 2020 - 01:32 PM (IST)

ਗੈਜੇਟ ਡੈਸਕ– ਚੀਨ ਦੀ ਮਸ਼ਹੂਰ ਕੰਪਨੀ ਹੁਆਮੀ ਨੇ ਇਕ ਜ਼ਬਰਦਸਤ ਸਮਾਰਟਵਾਚ ਲਾਂਚ ਕੀਤੀ ਹੈ ਜੋ ਜ਼ੈਪ ਬ੍ਰਾਂਡ ਦੀ Zepp Z ਹੈ। 30 ਦਿਨਾਂ ਦੇ ਬੈਟਰੀ ਬੈਕਅਪ ਅਤੇ SpO2 ਬਲੱਡ ਆਕਸੀਜਨ ਲੈਵਲ ਮਾਨੀਟਰ ਸਮੇਤ ਢੇਰਾਂ ਫੀਚਰਜ਼ ਨਾਲ ਲੈਸ ਇਸ ਰਾਊਂਡ ਡਾਇਲ ਵਾਲੀ ਸਮਾਰਟਵਾਚ ਨੂੰ 349 ਡਾਲਰ (ਕਰੀਬ 25,990 ਰੁਪਏ) ’ਚ ਲਾਂਚ ਕੀਤਾ ਗਿਆ ਹੈ। Zepp Z ਨੂੰ ਸਿੰਗਲ ਲੈਦਰ ਬ੍ਰਾਊਨ ਸਟ੍ਰੈਪ ਵਾਲੇ ਸਿੰਗਲ ਮਾਡਲ ’ਚ ਲਾਂਚ ਕੀਤਾ ਗਿਆ ਹੈ। ਹੁਆਮੀ ਨੇ ਬੀਤੇ ਦਿਨੀਂ ਅਮੇਜ਼ਫਿਟ ਬ੍ਰਾਂਡ ਦੀਆਂ ਦੋ ਸਮਾਰਟਵਾਚ ਲਾਂਚ ਕੀਤੀਆਂ ਹਨ ਜੋ ਬਿਹਤਰੀਨ ਫੀਚਰਜ਼ ਨਾਲ ਲੈਸ ਹਨ। 

Zepp Z ਦੀ ਬੈਟਰੀ ਅਤੇ ਡਿਸਪਲੇਅ
ਹੁਆਮੀ ਦੇ ਜ਼ੇਪ ਬ੍ਰਾਂਡ ਦੀ ਸਮਾਰਟਵਾਚ Zepp Z ’ਚ 1.39 ਇੰਚ ਦੀ ਅਮੋਲੇਡ ਡਿਸਪਲੇਅ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 454x454 ਪਿਕਸਲ ਹੈ। ਇਸ ਦੀ ਪਿਕਸਲ ਡੈਂਸਿਟੀ 326ppi ਦੇ ਨਾਲ ਹੀ 550 ਨਿਟਸ ਦਾ ਮੈਕਸੀਮਮ ਬ੍ਰਾਈਟਨੈੱਸ ਅਤੇ 100 ਫੀਸਦੀ NTSC ਕਲਰ ਗੈਮਟ ਹੈ। ਇਸ ਸਮਾਰਟਵਾਚ ਦਾ ਫਰੇਮ ਟਾਈਟੇਨੀਅਮ ਅਲੌਏ ਦਾ ਹੈ ਅਤੇ ਇਸ ਦਾ ਭਾਰ 40 ਗ੍ਰਾਮ ਹੈ। ਜ਼ੇਪ ਜ਼ੈੱਡ ’ਚ 340 mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ ’ਚ 2.5 ਘੰਟਿਆਂ ਦਾ ਸਮਾਂ ਲਗਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਵਾਚ ਸਿੰਗਲ ਚਾਰਜ ’ਚ 30 ਦਿਨਾਂ ਤਕ ਚੱਲ ਸਕਦੀ ਹੈ, ਉਥੇ ਹੀ ਇਸ ਦੇ ਵੱਖ-ਵੱਖ ਮੋਡਸ ਦਾ ਇਸਤੇਮਾਲ ਕਰੋਗੇ ਤਾਂ ਇਹ 15 ਦਿਨਾਂ ਤਕ ਚੱਲੇਗੀ। ਇਸ ਸਮਾਰਟਵਾਚ ਦੀ ਬੈਟਰੀ ਵਾਇਰਲੈੱਸ ਚਾਰਜਰ ਨਾਲ ਚਾਰਜ ਹੁੰਦੀ ਹੈ। 

Zepp Z ਦੀਆਂ ਖੂਬੀਆਂ
ਹੁਆਮੀ ਦੀ ਨਵੀਂ ਪੇਸ਼ਕਸ਼ Zepp Z ਸਮਾਰਟਵਾਚ ਦੀਆਂ ਖੂਬੀਆਂ ਯਾਨੀ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ ਹੈਲਥ ਟ੍ਰੈਕਿੰਗ ਲਈ ਪੀ.ਪੀ.ਜੀ ਬਾਇਓ ਟ੍ਰੈਕਿੰਗ ਸੈਂਸਰ ਅਤੇ ਆਪਟਿਕਲ ਸੈਂਸਰ ਦੇ ਨਾਲ ਹੀ ਸਪੋਰਟਸ ਟ੍ਰੈਕਿੰਗ ਲਈ ਜਿਓਮੈਗਨੇਟਿਕ ਸੈਂਸਰ, ਗਾਇਰੋਸਕੋਪ, ਕਪੈਸਟਿਵ ਸੈਂਸਰ, ਏਅਰ ਪ੍ਰੈਸ਼ਰ ਸੈਂਸਰ, ਐਕਸਲੈਰੋਮੀਟਰ ਸਮੇਤ ਢੇਰਾਂ ਫੀਚਰਜ਼ ਹਨ। ਇਸ ਸਮਾਰਟਵਾਚ ’ਚ ਸਟ੍ਰੈਪ ਅਤੇ ਸਲੀਪ ਕੁਆਲਿਟੀ ਮਾਨੀਟਰਿੰਗ ਫੀਚਰਜ਼ ਦੇ ਨਾਲ ਹੀ 24x7 ਹਾਰਟ ਰੇਟ ਮਾਨੀਟਰਿੰਗ, PAI ਅਸੈਸਮੈਂਟ ਵਰਗੀਆਂ ਖੂਬੀਆਂ ਵੀ ਹਨ। ਇਸ ਵਿਚ 12 ਸਪੋਰਟਸ ਮੋਡਸ ਹਨ। Zepp Z ’ਚ 16 ਐੱਮ.ਬੀ. ਦੀ ਮੈਮਰੀ ਲੱਗੀ ਹੈ। ਇਹ ਸਮਾਰਟਵਾਚ ਐਂਡਰਾਇਡ 5.0 ਅਤੇ ਆਈ.ਓ.ਐੱਸ. 10.0 ’ਤੇ ਬੇਸਡ ਹੈ, ਜਿਸ ਨੂੰ ਤੁਸੀਂ ਜ਼ੇਪ ਐਪ ਦੀ ਮਦਦ ਨਾਲ ਆਪਣੇ ਸਮਾਰਟਫਨ ਨਾਲ ਕੁਨੈਕਟ ਕਰ ਸਕਦੇ ਹੋ। ਇਸ ਸਮਾਰਟਵਾਚ ’ਚ ਅਲੈਕਸਾ ਬਿਲਟ ਇਨ ਵੌਇਸ ਅਸਿਸਟੈਂਟ ਫੀਚਰ ਵੀ ਹੈ। 


Rakesh

Content Editor

Related News